ਸਰਦੀਆਂ ’ਚ ਇਨ੍ਹਾਂ ਗਰਮ ਚੀਜ਼ਾਂ ਦਾ ਕਰੋ ਸੇਵਨ, ਨਹੀਂ ਲੱਗੇਗੀ ਤੁਹਾਨੂੰ ਜ਼ਿਆਦਾ ਠੰਢ

By : GAGANDEEP

Published : Nov 24, 2022, 11:10 am IST
Updated : Nov 24, 2022, 11:24 am IST
SHARE ARTICLE
photo
photo

ਸਰੀਰ ਨੂੰ ਗਰਮ ਕਰਨ ਲਈ ਤੁਸੀਂ ਸਰਦੀਆਂ ਵਿਚ ਤਿਲਾਂ ਦਾ ਸੇਵਨ ਕਰ ਸਕਦੇ ਹੋ।

 

ਮੁਹਾਲੀ: ਸਰਦੀ ਨੇ ਦਸਤਕ ਦੇ ਦਿਤੀ ਹੈ। ਇਸ ਮੌਸਮ ਵਿਚ ਵਾਇਰਲ ਇੰਫ਼ੈਕਸ਼ਨ ਜਿਵੇਂ ਕਿ ਸਰਦੀ, ਜ਼ੁਕਾਮ, ਖ਼ੰਘ ਵਰਗੀਆਂ ਸਮੱਸਿਆਵਾਂ ਵੀ ਹੋਣ ਲਗਦੀਆਂ ਹਨ। ਬਦਲਦੇ ਮੌਸਮ ਵਿਚ ਖ਼ੁਦ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਡਾਈਟ ਵਿਚ ਕੁਝ ਬਦਲਾਅ ਕਰਨੇ ਚਾਹੀਦੇ ਹਨ। ਜੇਕਰ ਤੁਸੀਂ ਸਰਦੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਗਰਮ ਚੀਜ਼ਾਂ ਨੂੰ ਅਪਣੀ ਰੁਟੀਨ ਦਾ ਹਿੱਸਾ ਬਣਾ ਸਕਦੇ ਹੋ। ਇਹ ਤੁਹਾਡੇ ਸਰੀਰ ਨੂੰ ਗਰਮ ਅਤੇ ਸਿਹਤਮੰਦ ਵੀ ਰੱਖਣਗੀਆਂ। ਆਉ ਜਾਣਦੇ ਹਾਂ ਉਨ੍ਹਾਂ ਗਰਮ ਚੀਜ਼ਾਂ ਬਾਰੇ:

ਸਰਦੀਆਂ ਵਿਚ ਤੁਸੀਂ ਗੁੜ ਦਾ ਸੇਵਨ ਕਰ ਸਕਦੇ ਹੋ। ਇਸ ਵਿਚ ਆਇਰਨ ਦੀ ਮਾਤਰਾ ਬਹੁਤ ਵਧੀਆ ਮਿਲ ਜਾਂਦੀ ਹੈ ਜਿਸ ਨਾਲ ਤੁਸੀਂ ਅਨੀਮੀਆ ਵਰਗੀ ਖ਼ਤਰਨਾਕ ਬੀਮਾਰੀ ਤੋਂ ਵੀ ਦੂਰ ਰਹੋਗੇ। ਪਾਚਨ ਕਿਰਿਆ ਲਈ ਵੀ ਗੁੜ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਸ ਨਾਲ ਹੀ ਇਸ ਦਾ ਸੇਵਨ ਕਰਨ ਨਾਲ ਕਈ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।

ਸਰੀਰ ਨੂੰ ਗਰਮ ਕਰਨ ਲਈ ਤੁਸੀਂ ਸਰਦੀਆਂ ਵਿਚ ਤਿਲਾਂ ਦਾ ਸੇਵਨ ਕਰ ਸਕਦੇ ਹੋ। ਇਸ ਵਿਚ ਮੋਨੋ-ਸੈਚੂਰੇਟਿਡ ਫ਼ੈਟੀ ਐਸਿਡ, ਐਂਟੀਬੈਕਟੀਰੀਅਲ ਅਤੇ ਖਣਿਜ ਵਰਗੇ ਪੋਸ਼ਕ ਤੱਤ ਮਿਲ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਕਈ ਸਿਹਤ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਤਿਲਾਂ ਵਿਚ ਪ੍ਰੋਟੀਨ ਵੀ ਮਿਲ ਜਾਂਦਾ ਹੈ ਜੋ ਤੁਹਾਡੇ ਸਰੀਰ ਨੂੰ ਐਨਰਜੀ ਦੇਣ ਵਿਚ ਮਦਦ ਕਰਦਾ ਹੈ।

ਸਰਦੀਆਂ ਵਿਚ ਤੁਸੀਂ ਖਜੂਰ ਦਾ ਸੇਵਨ ਕਰ ਸਕਦੇ ਹੋ। ਇਸ ਵਿਚ ਵਿਟਾਮਿਨ-ਏ, ਵਿਟਾਮਿਨ-ਬੀ, ਫ਼ਾਸਫ਼ੋਰਸ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫ਼ਾਈਬਰ ਚੰਗੀ ਮਾਤਰਾ ਵਿਚ ਮਿਲ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਗਰਮ ਰਹਿੰਦਾ ਹੈ ਅਤੇ ਤੁਹਾਨੂੰ ਕਈ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
ਇਸ ਮੌਸਮ ਵਿਚ ਤੁਸੀਂ ਕੇਸਰ ਦਾ ਸੇਵਨ ਕਰ ਸਕਦੇ ਹੋ। ਇਹ ਤੁਹਾਡੇ ਸਰੀਰ ਨੂੰ ਗਰਮ ਰੱਖਣ ਵਿਚ ਮਦਦ ਕਰਦਾ ਹੈ। ਇਸ ਨੂੰ ਦੁੱਧ ਵਿਚ ਉਬਾਲ ਕੇ ਪੀਉ। ਇਸ ਨਾਲ ਤੁਹਾਨੂੰ ਸਰਦੀ ਦੇ ਮੌਸਮ ’ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।

ਸਰਦੀਆਂ ਵਿਚ ਸਮੱਸਿਆਵਾਂ ਤੋਂ ਬਚਣ ਲਈ ਤੁਸੀਂ ਸ਼ਹਿਦ ਦਾ ਸੇਵਨ ਕਰ ਸਕਦੇ ਹੋ। ਇਸ ਵਿਚ ਐਂਟੀਬੈਕਟੀਰੀਅਲ, ਐਂਟੀਆਕਸੀਡੈਂਟ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਵਰਗੇ ਪੋਸ਼ਕ ਤੱਤ ਮਿਲ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਵਿਚੋਂ ਜ਼ਹਿਰੀਲੇ ਤੱਤ ਵੀ ਬਾਹਰ ਨਿਕਲ ਜਾਣਗੇ।
ਸਰਦੀਆਂ ਵਿਚ ਤੁਸੀਂ ਮੂੰਗਫਲੀ ਦਾ ਸੇਵਨ ਵੀ ਕਰ ਸਕਦੇ ਹੋ। ਇਸ ਵਿਚ ਪ੍ਰੋਟੀਨ, ਖਣਿਜ, ਵਿਟਾਮਿਨ, ਮੈਂਗਨੀਜ਼, ਵਿਟਾਮਿਨ-ਈ, ਫ਼ਾਸਫ਼ੋਰਸ ਅਤੇ ਮੈਗਨੀਸ਼ੀਅਮ ਹੁੰਦੇ ਹਨ। ਇਸ ਦੇ ਸੇਵਨ ਨਾਲ ਕੈਲੇਸਟਰੋਲ ਲੈਵਲ ਕੰਟਰੋਲ ਕੀਤਾ ਜਾਂਦਾ ਹੈ।

ਸਰਦੀਆਂ ਵਿਚ ਤੁਲਸੀ ਅਤੇ ਅਦਰਕ ਦਾ ਸੇਵਨ ਜ਼ਰੂਰ ਕਰੋ। ਇਨ੍ਹਾਂ ਦਿਨਾਂ ਵਿਚ ਚਾਹ ’ਚ ਪਾ ਕੇ ਵਰਤੋਂ ਕਰੋ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਸਰਦੀ, ਖ਼ੰਘ ਵਰਗੀਆਂ ਸਮੱਸਿਆਵਾਂ ਤੋਂ ਵੀ ਬਚੋਗੇ। ਸਰਦੀਆਂ ਵਿਚ ਸਿਹਤਮੰਦ ਰਹਿਣ ਲਈ ਤੁਸੀਂ ਡ੍ਰਾਈ ਫ਼ਰੂਟਜ਼ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਵਿਚ ਐਨਰਜੀ ਅਤੇ ਗਰਮੀ ਬਣੀ ਰਹੇਗੀ। ਨਾਲ ਹੀ ਤੁਹਾਡੇ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਸਬੰਧੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

ਹਿੰਦੂ ਪਰਿਵਾਰ ਦੀ ਕੁੜੀ ਅੰਮ੍ਰਿਤਪਾਨ ਕਰਕੇ ਬਣੀ ਸਤਬੀਰ ਕੌਰ ਖਾਲਸਾ, ਸਿੱਖ ਮੁੰਡੇ ਨਾਲ ਕਰਵਾਇਆ ਵਿਆਹ

25 Sep 2023 2:55 PM

20 ਕਿਲੋ ਅਫੀਮ ਦੇ ਮਾਮਲੇ 'ਚ Haryana Police ਨੇ ਚੁੱਕਿਆ ਸੀ ਖਰੜ ਦਾ ਬੰਦਾ!

25 Sep 2023 2:53 PM

ਕੁੱਲੜ ਪੀਜ਼ਾ ਵਾਲੇ ਜੋੜੇ ਦੀ ਵੀਡੀਓ ਮਾਮਲੇ 'ਚ ਗ੍ਰਿਫ਼ਤਾਰ ਕੁੜੀ ਦਾ ਪਰਿਵਾਰ ਆਇਆ ਮੀਡੀਆ ਸਾਹਮਣੇ

25 Sep 2023 2:52 PM

Singer Zikar Interview

25 Sep 2023 2:56 PM

ਇਸ ਕਰਕੇ ਪਿਆ INDIA-Canada ਦਾ ਰੱਫੜ, ਸੁਣ ਲਓ ਵਿਦਿਆਰਥੀ, ਵਪਾਰੀਆਂ ਦਾ ਕਿਵੇਂ ਬਚੇਗਾ ਨੁਕਸਾਨ?

24 Sep 2023 8:31 PM