Health News : ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਮਦਦ ਕਰਦਾ ਹੈ ਆੜੂ

By : GAGANDEEP

Published : Jan 25, 2024, 7:19 am IST
Updated : Jan 25, 2024, 8:09 am IST
SHARE ARTICLE
Peach helps to increase eyesight Health News in punjabi
Peach helps to increase eyesight Health News in punjabi

Health News : ਜੇ ਤੁਸੀਂ ਕਿਡਨੀ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਆੜੂ ਦਾ ਸੇਵਨ ਕਰੋ ਕਿਉਂਕਿ ਇਸ ਵਿਚ ਪੋਟਾਸ਼ੀਅਮ ਹੁੰਦਾ ਹੈ ਜੋ ਕਿਡਨੀ ਲਈ ਸਿਹਤਮੰਦ ਮੰਨਿਆ ਜਾਂਦਾ

Peach helps to increase eyesight Health News in punjabi : ਆੜੂ ਵਿਚ ਮਿਲਣ ਵਾਲੇ ਵਿਟਾਮਿਨ, ਐਂਟੀ ਆਕਸੀਡੈਂਟ ਅਤੇ ਖਣਿਜ ਭਾਰ ਘਟਾਉਣ ਦੇ ਨਾਲ-ਨਾਲ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਮਦਦ ਕਰਦੇ ਹਨ। ਨਾਲ ਹੀ ਆੜੂ ਦਾ ਰੋਜ਼ਾਨਾ ਸੇਵਨ ਚਮੜੀ ਨੂੰ ਅਲੱਗ ਕਰ ਦਿੰਦਾ ਹੈ ਅਤੇ ਇਸ ਨੂੰ ਚਮਕਦਾਰ ਬਣਾਉਂਦਾ ਹੈ। ਅੱਜ ਅਸੀਂ ਤੁਹਾਨੂੰ ਆੜੂ ਖਾਣ ਦੇ ਫ਼ਾਇਦਿਆਂ ਬਾਰੇ ਦਸਾਂਗੇ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (25 ਜਨਵਰੀ 2024)

ਜੇ ਤੁਸੀਂ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਨਿਯਮਿਤ ਰੂਪ ਵਿਚ ਆੜੂ ਖਾਉ ਕਿਉਂਕਿ ਇਹ ਕੈਲੋਰੀ ਘੱਟ ਵਾਲਾ ਫੱਲ ਹੈ ਜਿਸ ਕਾਰਨ ਸਰੀਰ ਨੂੰ ਇਸ ਦੇ ਸੇਵਨ ਤੋਂ ਊਰਜਾ ਮਿਲਦੀ ਹੈ। ਜੇ ਤੁਸੀਂ ਇਸ ਨੂੰ ਨਾਸ਼ਤੇ ਵਿਚ ਖਾਂਦੇ ਹੋ ਤਾਂ ਤੁਹਾਨੂੰ ਦੁਪਹਿਰ ਦੇ ਖਾਣੇ ਦੇ ਸਮੇਂ ਤਕ ਕੁੱਝ ਵੀ ਖਾਣ ਦੀ ਜ਼ਰੂਰਤ ਨਹੀਂ। ਆੜੂਆਂ ਵਿਚ ਵਿਟਾਮਿਨ ਏ ਵੀ ਮੌਜੂਦ ਹੁੰਦਾ ਹੈ ਜੋ ਅੱਖ ਦੀ ਰੈਟਿਨਾ ਨੂੰ ਤੰਦਰੁਸਤ ਰਖਦਾ ਹੈ। ਇਸ ਤੋਂ ਇਲਾਵਾ ਇਸ ਵਿਚ ਬੀਟਾ ਕੈਰੋਟੀਨ ਵੀ ਮੌਜੂਦ ਹੁੰਦਾ ਹੈ, ਜੋ ਵਿਟਾਮਿਨ ਏ ਦੀ ਮਾਤਰਾ ਨੂੰ ਵਧਾਉਂਦਾ ਹੈ। ਇਹ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਵੀ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਲਈ ਇਸ ਨੂੰ ਅਪਣੀ ਖ਼ੁਰਾਕ ਵਿਚ ਸ਼ਾਮਲ ਰੱਖੋ। 

ਇਹ ਵੀ ਪੜ੍ਹੋ: Editorial: ਪ੍ਰੋ. ਭੁੱਲਰ ਦੇ ਮਾਮਲੇ ਵਿਚ ਰਾਜਸੀ ਪਾਰਟੀਆਂ ਦੀ ਦੋਗਲੀ ਨੀਤੀ ਸਾਰੇ ਸਿੱਖ ਪੰਥ ਨੂੰ ਤਕਲੀਫ਼ ਪਹੁੰਚਾ ਰਹੀ ਹੈ

ਕਿਡਨੀ ਸਾਡੇ ਸਰੀਰ ਦਾ ਇਕ ਮਹੱਤਵਪੂਰਨ ਹਿੱਸਾ ਹੈ ਜੋ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹੈ। ਜੇ ਤੁਸੀਂ ਕਿਡਨੀ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਆੜੂ ਦਾ ਸੇਵਨ ਕਰੋ ਕਿਉਂਕਿ ਇਸ ਵਿਚ ਪੋਟਾਸ਼ੀਅਮ ਹੁੰਦਾ ਹੈ ਜੋ ਕਿਡਨੀ ਲਈ ਸਿਹਤਮੰਦ ਮੰਨਿਆ ਜਾਂਦਾ ਹੈ। ਜੇ ਤੁਹਾਨੂੰ ਪੇਟ ਵਿਚ ਦਰਦ, ਕਬਜ਼, ਗੈਸ, ਹੇਮੋਰੋਇਡ ਵਰਗੀਆਂ ਪੇਟ ਦੀਆਂ ਸਮੱਸਿਆਵਾਂ ਹਨ, ਤਾਂ ਨਿਯਮਤ ਤੌਰ ’ਤੇ ਇਸ ਦਾ ਸੇਵਨ ਕਰੋ। ਇਹ ਜਿਗਰ ਵਿਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ ਵਿਚ ਮਦਦ ਕਰਦਾ ਹੈ, ਜੋ ਪੇਟ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਰਖਦਾ ਹੈ। ਇਸ ਦੇ ਤਾਜ਼ੇ ਪੱਤਿਆਂ ਦਾ ਜੂਸ ਲੈ ਕੇ ਪੀਣ ਨਾਲ ਪੇਟ ਦੇ ਕੀੜੇ-ਮਕੌੜੇ ਵੀ ਮਰ ਜਾਂਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from Peach helps to increase eyesight Health News in punjabi  , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement