
ਗਰਭ ਅਵਸਥਾ ਦੌਰਾਨ ਔਰਤਾਂ ਦੀ ਚਮੜੀ ਵਿਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਕਈ ਔਰਤਾਂ ਨੂੰ ਚਿਹਰੇ ’ਤੇ ਮੁਹਾਸੇ ਹੋ ਜਾਂਦੇ ਹਨ
ਗਰਭ ਅਵਸਥਾ ਦੌਰਾਨ ਔਰਤਾਂ ਦੀ ਚਮੜੀ ਵਿਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਕਈ ਔਰਤਾਂ ਨੂੰ ਚਿਹਰੇ ’ਤੇ ਮੁਹਾਸੇ ਹੋ ਜਾਂਦੇ ਹਨ ਤਾਂ ਕਿਸੇ ਦੀ ਚਮੜੀ ਰੁਖ਼ੀ ਅਤੇ ਬੇਜਾਨ ਹੋਣ ਲਗਦੀ ਹੈ। ਬੱਚਾ ਹੋਣ ਤੋਂ ਬਾਅਦ ਔਰਤਾਂ ਦਾ ਸਾਰਾ ਧਿਆਨ ਉਸ ’ਚ ਚਲਾ ਜਾਂਦਾ ਹੈ, ਪਰ ਉਸ ਦੌਰਾਨ ਤੁਹਾਨੂੰ ਅਪਣੀ ਚਮੜੀ ਦਾ ਵੀ ਖ਼ਾਸ ਧਿਆਨ ਰਖਣਾ ਚਾਹੀਦਾ ਹੈ। ਡਿਲਿਵਰੀ ਤੋਂ ਬਾਅਦ ਤੁਸੀਂ ਅਪਣੀ ਚਮੜੀ ਦਾ ਧਿਆਨ ਰੱਖ ਕੇ ਚਿਹਰੇ ’ਤੇ ਖ਼ੂਬਸੂਰਤੀ ਲਿਆ ਸਕਦੇ ਹੋ।
ਡਿਲਿਵਰੀ ਤੋਂ ਬਾਅਦ ਵੀ ਚਿਹਰੇ ਦੀ ਚਮਕ ਬਣਾਈ ਰੱਖਣ ਲਈ ਚਮੜੀ ਨੂੰ ਸਾਫ਼ ਕਰਨਾ ਬਹੁਤ ਹੀ ਜ਼ਰੂਰੀ ਹੈ। ਤੁਸੀਂ ਅਪਣੀ ਚਮੜੀ ਅਨੁਸਾਰ ਕਲੀਂਜ਼ਰ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਤੁਹਾਡੇ ਚਿਹਰੇ ’ਤੇ ਖ਼ੂਬਸੂਰਤੀ ਆਵੇਗੀ। ਜੇਕਰ ਤੁਹਾਡੀ ਚਮੜੀ ਡਰਾਈ ਹੈ ਤਾਂ ਤੁਸੀਂ ਹਾਈਡ੍ਰੇਟਿੰਗ ਅਤੇ ਮਾਇਸਚੁਰਾਈਜ਼ਿੰਗ ਕਲੀਂਜ਼ਰ ਦੀ ਹੀ ਵਰਤੋਂ ਕਰੋ। ਪਰ ਜੇਕਰ ਤੁਹਾਡੀ ਚਮੜੀ ਤੇਲ ਵਾਲੀ ਹੈ ਤਾਂ ਤੁਸੀਂ ਐਕਸਫਲੋਟਿੰਗ ਕਲੀਂਜ਼ਰ ਹੀ ਚਮੜੀ ਲਈ ਚੁਣੋ। ਕੈਮੀਕਲ ਯੁਕਤ ਕਲੀਂਜਰ ਦਾ ਚਿਹਰੇ ’ਤੇ ਇਸਤੇਮਾਲ ਨਾ ਕਰੋ। ਇਸ ਨਾਲ ਚਮੜੀ ਖ਼ਰਾਬ ਵੀ ਹੋ ਸਕਦੀ ਹੈ। ਚਮੜੀ ਨੂੰ ਸਾਫ਼ ਕਰਨ ਤੋਂ ਇਲਾਵਾ ਟੋਨਰ ਕਰਨਾ ਵੀ ਬਹੁਤ ਹੀ ਜ਼ਰੂਰੀ ਹੈ। ਇਸ ਲਈ ਤੁਸੀਂ ਕਲੀਂਜਰ ਵਾਲੇ ਟੋਨਰ ਚਿਹਰੇ ’ਤੇ ਇਸਤੇਮਾਲ ਨਾ ਕਰੋ। ਤੁਸੀਂ ਗੁਲਾਬ ਜਲ ਨੂੰ ਟੋਨਰ ਦੇ ਰੂਪ ਵਿਚ ਇਸਤੇਮਾਲ ਕਰ ਸਕਦੇ ਹੋ। ਇਕ ਦਿਨ ਛੱਡ ਕੇ ਤੁਸੀਂ ਚਮੜੀ ’ਤੇ ਟੋਨਰ ਲਗਾ ਸਕਦੇ ਹੋ।
ਇਹ ਖ਼ਬਰ ਵੀ ਪੜ੍ਹੋ : DRDO ਅਧਿਕਾਰੀ ਗ੍ਰਿਫਤਾਰ, ਪਾਕਿਸਤਾਨ ਨੂੰ ਭੇਜਦਾ ਸੀ ਖੁਫੀਆ ਜਾਣਕਾਰੀ
ਕਲੀਜ਼ਿੰਗ, ਟੋਨਿੰਗ ਤੋਂ ਇਲਾਵਾ ਚਿਹਰੇ ਨੂੰ ਮਾਈਸਚੁਰਾਈਜ਼ਿੰਗ ਕਰਨਾ ਵੀ ਬਹੁਤ ਜ਼ਰੂਰੀ ਹੈ। ਚਮੜੀ ਦੀ ਨਮੀ ਨੂੰ ਬਣਾਏ ਰੱਖਣ ਲਈ ਅਤੇ ਖ਼ੁਸ਼ਕੀ ਘੱਟ ਕਰਨ ਲਈ ਇਸ ਦਾ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੈ। ਡਿਲਿਵਰੀ ਤੋਂ ਬਾਅਦ ਮਾਇਸਚੁਰਾਈਜ਼ਿੰਗ ਵੀ ਅਪਣੀ ਚਮੜੀ ਕੇਅਰ ਰੂਟੀਨ ਵਿਚ ਜ਼ਰੂਰ ਸ਼ਾਮਲ ਕਰੋ।
ਸਰਦੀ, ਗਰਮੀ ਅਤੇ ਮਾਨਸੂਨ ਕਿਸੇ ਵੀ ਮੌਸਮ ’ਚ ਤੁਸੀਂ ਚਮੜੀ ’ਤੇ ਸਨਸਕ੍ਰੀਨ ਵੀ ਜ਼ਰੂਰ ਇਸਤੇਮਾਲ ਕਰੋ। ਚਮੜੀ ਅਨੁਸਾਰ ਹੀ ਤੁਸੀਂ ਸਨਸਕ੍ਰੀਨ ਦੀ ਚੋਣ ਕਰੋ। ਤੁਸੀਂ ਐਸ.ਪੀ.ਐਫ਼. 30 ਜਾਂ ਫਿਰ 40 ਦੀ ਸਨਸਕ੍ਰੀਨ ਇਸਤੇਮਾਲ ਕਰ ਸਕਦੇ ਹੋ। ਚਮੜੀ ਦੀ ਦੇਖਭਾਲ ਰਾਤ ਨੂੰ ਵੀ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਸੌਣ ਤੋਂ ਪਹਿਲਾਂ ਤੁਸੀਂ ਚਮੜੀ ਨੂੰ ਸਾਫ਼ ਕਰੋ ਅਤੇ ਕੋਈ ਰਾਤ ਦੀ ਕ੍ਰੀਮ ਵੀ ਜ਼ਰੂਰ ਲਗਾਉ।
ਇਹ ਖ਼ਬਰ ਵੀ ਪੜ੍ਹੋ : ਵਾਇਰਲ ਫਲੂ ਤੋਂ ਬਾਅਦ ਸੁੱਕੀ ਖੰਘ ਤੋਂ ਪ੍ਰੇਸ਼ਾਨ ਲੋਕ:ਹਸਪਤਾਲਾਂ 'ਚ ਵਧੀ ਮਰੀਜ਼ਾਂ ਦੀ ਗਿਣਤੀ, ਸ਼ੂਗਰ ਤੇ ਦਿਲ ਦੇ ਮਰੀਜ਼ਾਂ ਲਈ ਘਾਤਕ
ਇਸ ਤੋਂ ਇਲਾਵਾ ਤੁਸੀਂ ਅਪਣੀ ਚਮੜੀ ਅਨੁਸਾਰ ਆਲਿਵ ਤੇਲ ਅਤੇ ਐਲੋਵੇਰਾ ਜੈੈੱਲ ਦਾ ਇਸਤੇਮਾਲ ਵੀ ਕਰ ਸਕਦੇ ਹੋ। ਡਿਲਿਵਰੀ ਤੋਂ ਬਾਅਦ ਤੁਸੀਂ ਚਿਹਰੇ ’ਤੇ ਪੈਕ ਵੀ ਜ਼ਰੂਰ ਇਸਤੇਮਾਲ ਕਰੋ। ਤੁਸੀਂ ਹੋਮਮੇਡ ਪੈਕ ਚਮੜੀ ’ਤੇ ਇਸਤੇਮਾਲ ਕਰ ਸਕਦੇ ਹੋ। ਚਮੜੀ ਦੀ ਚਮਕ ਬਣਾਈ ਰੱਖਣ ਲਈ ਹਫ਼ਤੇ ਵਿਚ ਇਕ ਵਾਰ ਪੈਕ ਜ਼ਰੂਰ ਇਸਤੇਮਾਲ ਕਰੋ। ਘਰ ਵਿਚ ਪੈਕ ਬਣਾਉਣ ਲਈ ਤੁਸੀਂ ਕੇਲਾ, ਸੰਤਰਾ, ਮੁਲਤਾਨੀ ਮਿੱਟੀ, ਚੰਦਰ ਪਾਊਡਰ ਨਿੰਮ ਪਾਊਡਰ ਦੀ ਵਰਤੋਂ ਕਰ ਸਕਦੇ ਹੋ। ਇਨ੍ਹਾਂ ਸੱਭ ਚੀਜ਼ਾਂ ਨਾਲ ਬਣਿਆ ਪੈਕ ਤੁਸੀਂ ਚਿਹਰੇ ’ਤੇ ਲਗਾ ਸਕਦੇ ਹੋ।