ਸਟ੍ਰਾਬੈਰੀ 'ਚ ਹੁੰਦੀ ਹੈ ਸੱਭ ਤੋਂ ਜ਼ਿਆਦਾ ਕੀਟਨਾਸ਼ਕ ਮਾਤਰਾ
Published : Apr 25, 2018, 3:48 pm IST
Updated : Apr 25, 2018, 3:48 pm IST
SHARE ARTICLE
Strawberry
Strawberry

ਅਸੀਂ ਜੋ ਫਲ ਜਾਂ ਸਬਜ਼ੀਆਂ ਆਮਤੌਰ 'ਤੇ ਖਾਂਦੇ ਹਾਂ, ਉਸ 'ਚ ਕਿੰਨੀ ਮਾਤਰਾ 'ਚ ਕੀਟਨਾਸ਼ਕ ਮਿਲਿਆ ਹੈ ਇਹ ਜਾਣ ਕੇ ਤੁਹਾਨੂੰ ਬੜੀ ਹੈਰਾਨੀ ਹੋਵੇਗੀ। ਇਕ ਅਧਿਐਨ 'ਚ ਮਾਹਰਾਂ...

ਅਸੀਂ ਜੋ ਫਲ ਜਾਂ ਸਬਜ਼ੀਆਂ ਆਮਤੌਰ 'ਤੇ ਖਾਂਦੇ ਹਾਂ, ਉਸ 'ਚ ਕਿੰਨੀ ਮਾਤਰਾ 'ਚ ਕੀਟਨਾਸ਼ਕ ਮਿਲਿਆ ਹੈ ਇਹ ਜਾਣ ਕੇ ਤੁਹਾਨੂੰ ਬੜੀ ਹੈਰਾਨੀ ਹੋਵੇਗੀ। ਇਕ ਅਧਿਐਨ 'ਚ ਮਾਹਰਾਂ ਨੇ ਕਿਹਾ ਹੈ ਕਿ ਇਕੋ ਜਿਹੇ ਤਰੀਕੇ ਨਾਲ ਉਗਾਏ ਜਾਣ ਵਾਲੇ 70 ਫ਼ੀ ਸਦੀ ਫਲ ਅਤੇ ਸਬਜ਼ੀਆਂ 'ਚ 230 ਤਰ੍ਹਾਂ ਦੇ ਕੀਟਨਾਸ਼ਕ ਜਾਂ ਉਸੀ ਤਰ੍ਹਾਂ ਦੇ ਹੋਰ ਉਤਪਾਦਾਂ ਦੀ ਵਰਤੋਂ  ਕੀਤੀ ਗਈ ਹੈ।

StrawberryStrawberry

ਦ ਇਨਵਾਇਰਨਮੈਂਟਲ ਵਰਕਿੰਗ ਗਰੁਪ (ਈਡਬਲਿਊਜੀ) ਦੇ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਸੰਸਥਾ ਨੇ ਇਹ ਦਾਅਵਾ ਅਮਰੀਕੀ ਖੇਤੀਬਾੜੀ ਵਿਭਾਗ ਵਲੋਂ ਜਾਂਚ ਕੀਤੇ ਗਏ ਉਤਪਾਦਾਂ ਦੇ ਨਮੂਨੇ ਦੇ ਮੁਲਾਂਕਣ ਦੇ ਅਧਾਰ 'ਤੇ ਕੀਤਾ ਹੈ। 

StrawberryStrawberry

ਇਸ ਮੁਤਾਬਕ ਸਟ੍ਰਾਬੈਰੀ ਅਤੇ ਪਾਲਕ 'ਚ ਸੱਭ ਤੋਂ ਜ਼ਿਆਦਾ ਮਾਤਰਾ 'ਚ ਕੀਟਨਾਸ਼ਕ ਦੀ ਮਾਤਰਾ ਹੁੰਦੀ ਹੈ। ਅਧਿਐਨ ਦੌਰਾਨ ਸਟ੍ਰਾਬੈਰੀ ਦੇ ਇਕ ਨਮੂਨੇ ਦੀ ਜਾਂਚ ਕੀਤੀ ਗਈ ਤਾਂ ਉਸ 'ਚ 20 ਵੱਖ - ਵੱਖ ਤਰ੍ਹਾਂ ਦੇ ਪੈਸਟਿਸਾਈਡ ਪਾਏ ਗਏ। ਈਡਬਲਿਊਜੀ ਨੇ ਇਸ ਅਧਿਐਨ ਦੇ ਅਧਾਰ 'ਤੇ 12 ਅਜਿਹੇ ਫਲਾਂ ਅਤੇ ਸਬਜ਼ੀਆਂ ਦੀ ਸੂਚੀ ਜਾਰੀ ਕੀਤੀ ਹੈ ਜਿਸ 'ਚ ਪੈਸਟਿਸਾਈਡ ਦੀ ਮਾਤਰਾ ਸੱਭ ਤੋਂ ਜਿਆਦਾ ਪਾਈ ਗਈ। 

StrawberryStrawberry

ਸੰਸਥਾ ਨੇ ਇਸ ਨੂੰ ਸੱਭ ਤੋਂ ਗੰਦੇ ਫਲ ਅਤੇ ਸਬਜ਼ੀਆਂ ਦੀ ਸ਼੍ਰੇਣੀ 'ਚ ਰਖਿਆ ਹੈ। ਇਸ ਸੂਚੀ 'ਚ ਸੇਬ, ਅੰਗੂਰ, ਆੜੂ,  ਚੇਰੀ, ਨਾਸ਼ਪਾਤੀ, ਟਮਾਟਰ, ਆਲੂ, ਅਤੇ ਸਵੀਟ ਬੈੱਲ ਪੇਪਰ ਨੂੰ ਰਖਿਆ ਹੈ। ਆੜੂ, ਚੇਰੀ ਅਤੇ ਸੇਬ ਦੀ 98 ਫ਼ੀ ਸਦੀ ਤੋਂ ਜ਼ਿਆਦਾ ਕਿਸਮਾਂ 'ਚ ਇਕ ਤੋਂ ਜ਼ਿਆਦਾ ਪੈਸਟਿਸਾਈਡ ਮਿਲਿਆ ਹੈ। 

StrawberryStrawberry

ਸੰਸਥਾ ਨੇ ਦਸਿਆ ਕਿ ਇਸ ਸਾਲ ਦੀ ਸੂਚੀ ਪਿਛਲੇ ਸਾਲ ਦੀ ਤਰ੍ਹਾਂ ਹੀ ਰਹੀ। ਇਸ ਤੋਂ ਸਾਬਤ ਹੁੰਦਾ ਹੈ ਕਿ ਫ਼ਸਲਾਂ ਉਗਾਉਣ ਦੇ ਤਰੀਕੇ 'ਚ ਕੋਈ ਖ਼ਾਸ ਬਦਲਾਅ ਨਹੀਂ ਆਇਆ ਹੈ। ਅਮਰੀਕੀ ਸਮੂਹ ਕਾਨੂੰਨ 'ਚ 1996 'ਚ ਇਹ ਵਿਵਸਥਾ ਦਿਤੀ ਗਈ ਕਿ ਵਾਤਾਵਰਣ ਸੁਰੱਖਿਆ ਏਜੰਸੀ (ਈਪੀਏ) ਫਲਾਂ ਅਤੇ ਸਬਜ਼ੀਆਂ ਅਤੇ ਹੋਰ ਖ਼ਾਦ ਉਤਪਾਦਾਂ 'ਚ ਪੈਸਟਿਸਾਈਡ ਦੀ ਵਰਤੋਂ ਦੇਖੇਗੀ ਅਤੇ ਨਿਯਮ ਬਣਾਏਗੀ।

StrawberryStrawberry

ਈਪੀਏ ਦਾ ਕੰਮ ਪੈਸਟਿਸਾਈਡ ਦੇ ਖ਼ਤਰਨਾਕ ਕੈਮਿਕਲ ਦਾ ਮਨੁੱਖ ਦੀ ਸਿਹਤ 'ਤੇ ਅਸਰ ਦੇਖਣਾ ਸੀ। ਇਸ ਅਧਿਐਨ ਦੇ ਜ਼ਰੀਏ ਪਹਿਲੀ ਵਾਰ ਪੈਸਟਿਸਾਈਡ ਦਾ ਸਿਹਤ 'ਤੇ ਅਸਰ ਦਾ ਸਬੰਧ ਪਤਾ ਚਲ ਸਕਿਆ ਹੈ। ਹਾਲਾਂਕਿ ਇਸ ਖੇਤਰ 'ਚ ਹੁਣੇ ਹੋਰ ਅਧਿਐਨ ਦੀ ਜ਼ਰੂਰਤ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement