ਗਰਮੀਆਂ ਵਿਚ ਜ਼ਰੂਰੀ ਹੈ ਪਸੀਨਾ ਆਉਣਾ
Published : Jul 25, 2022, 2:05 pm IST
Updated : Jul 25, 2022, 2:05 pm IST
SHARE ARTICLE
Sweating is essential in summer
Sweating is essential in summer

ਪਸੀਨਾ ਆਉਣ ਨਾਲ ਸਰੀਰ ਵਿਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ, ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ।

 

ਮੁਹਾਲੀ: ਘਰ ਵਿਚ ਏ.ਸੀ., ਕਾਰ ਵਿਚ ਏ.ਸੀ. ਤੇ ਦਫ਼ਤਰ ਵਿਚ ਏ.ਸੀ.। ਅਜਿਹੇ ਮਾਹੌਲ ਵਿਚ ਲੋਕਾਂ ਨੂੰ ਗਰਮੀ ਦਾ ਅਹਿਸਾਸ ਨਹੀਂ ਹੁੰਦਾ। ਨਤੀਜੇ ਵਜੋਂ ਉਨ੍ਹਾਂ ਨੂੰ ਪਸੀਨਾ ਨਹੀਂ ਆਉਂਦਾ। ਅਜਿਹੇ ਲੋਕਾਂ ਲਈ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਗਰਮੀਆਂ ਵਿਚ ਪਸੀਨਾ ਆਉਣਾ ਇਕ ਕੁਦਰਤੀ ਨਿਯਮ ਹੈ ਤੇ ਸਰੀਰ ਲਈ ਫ਼ਾਇਦੇਮੰਦ ਵੀ। ਗਰਮੀਆਂ ਦੇ ਮੌਸਮ ਵਿਚ ਪਸੀਨਾ ਆਉਣਾ ਆਮ ਗੱਲ ਹੈ। ਇਸ ਵਿਚ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਪਸੀਨਾ ਆਉਣ ਨਾਲ ਸਰੀਰ ਵਿਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ, ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ।

 

Sweating is important in summerSweating is important in summer

ਪਸੀਨੇ ਦੀ ਖ਼ਾਸੀਅਤ: ਪਸੀਨਾ ਆਉਣ ਨਾਲ ਗਰਮੀਆਂ ਵਿਚ ਹੋਣ ਵਾਲੇ ਬੁਖ਼ਾਰ ਤੋਂ ਬਚਿਆ ਜਾ ਸਕਦਾ ਹੈ। ਗਰਮੀਆਂ ਵਿਚ ਘਬਰਾਹਟ ਤੋਂ ਬਚਣ ਲਈ ਵੀ ਪਸੀਨਾ ਆਉਣਾ ਜ਼ਰੂਰੀ ਹੈ। ਗਰਮੀਆਂ ਵਿਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਵਿਚ ਪਾਣੀ ਦੀ ਘਾਟ ਨਹੀਂ ਹੋਵੇਗੀ। ਪਸੀਨਾ ਆਉਣ ’ਤੇ ਤੁਹਾਨੂੰ ਸਰੀਰ ਦੀ ਸਫ਼ਾਈ ਦਾ ਵੀ ਖ਼ਾਸ ਧਿਆਨ ਰਖਣਾ ਚਾਹੀਦਾ ਹੈ। ਕਈ ਵਾਰ ਤੁਹਾਡੇ ਕੋਲੋਂ ਪਸੀਨੇ ਦੀ ਬਦਬੂ ਆ ਸਕਦੀ ਹੈ।

 

Sweating is important in summerSweating is important in summer

ਪਸੀਨੇ ਦੀ ਬਦਬੂ ਤੋਂ ਬਚਾਅ: ਕਸਰਤ ਕਰਨ ਜਾਂ ਬਾਹਰੋਂ ਆਉਣ ਤੋਂ ਬਾਅਦ ਨਹਾਉਣਾ ਨਾ ਭੁੱਲੋ ਕਿਉਂਕਿ ਪਸੀਨੇ ਕਾਰਨ ਤੁਹਾਡਾ ਸਰੀਰ ਚਿਪਚਿਪਾ ਹੋ ਜਾਂਦਾ ਹੈ। ਨਹਾਉਣ ਲਈ ਹਲਕੇ ਸਾਬਣ ਜਾਂ ਜੈੱਲ ਦੀ ਵਰਤੋਂ ਕਰੋ ਜਿਸ ਨਾਲ ਚਮੜੀ ’ਤੇ ਖ਼ੁਸ਼ਕੀ ਨਹੀਂ ਆਵੇਗੀ। ਪਸੀਨੇ ਦੀ ਬਦਬੂ ਤੋਂ ਨਿਜਾਤ ਪਾਉਣ ਲਈ ਨਹਾਉਣ ਤੋਂ ਬਾਅਦ ਟੈਲਕਮ ਪਾਊਡਰ ਜਾਂ ਡੀਉਡਰੈਂਟ ਵਰਤੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement