
ਪੂਰੀਆਂ ਬਾਹਾਂ ਦੇ ਕਪੜੇ ਪਾ। ਨਹੀਂ ਤਾਂ ਵੀਰੇ ਮੱਛਰ ਜਾਊ ਖਾ।
ਡੇਂਗੂ ਦਾ ਖਤਰਾ
ਪੂਰੀਆਂ ਬਾਹਾਂ ਦੇ ਕਪੜੇ ਪਾ।
ਨਹੀਂ ਤਾਂ ਵੀਰੇ ਮੱਛਰ ਜਾਊ ਖਾ।
ਹੁੰਮਸ ਭਰੇ ਨੇ ਦਿਨ ਪਏ ਚਲਦੇ,
ਮੱਛਰ ਕੱਟਣ ਤੋਂ ਨਹੀਉਂ ਟਲਦੇ।
ਮੌਕਾ ਦੇਖ ਦਾਅ ਜਾਂਦੇ ਨੇ ਲਾ,
ਵੀਰੇ ਪੂਰੀਆਂ ਬਾਹਾਂ ਦੇ ਕਪੜੇ ਪਾ।
ਬੇਪ੍ਰਵਾਹੀ ਤੂੰ ਕਰਿਆ ਨਾ ਕਰ,
ਹੋਊ ਬੁਖ਼ਾਰ ਤੇ ਰਹਿਣਾ ਤੂੰ ਘਰ,
ਲਵਾਉਣੇ ਟੀਕੇ ਡਾਕਟਰ ਕੋਲ ਜਾ।
ਵੀਰੇ ਪੂਰੀਆਂ ਬਾਹਾਂ ਦੇ ਕਪੜੇ ਪਾ।
ਡੇਂਗੂ ਅੱਜਕਲ ਕਹਿਰ ਵਰਤਾਵੇ,
ਤਾਪ ਚੜ੍ਹਾ ਕੇ ਕਮਜ਼ੋਰੀ ਪਾਵੇ।
ਪੀਏ ਬੱਕਰੀ ਦਾ ਦੁੱਧ ਲਿਆ,
ਵੀਰੇ ਪੂਰੀਆਂ ਬਾਹਾਂ ਦੇ ਕਪੜੇ ਪਾ।
‘ਲੱਡੇ’ ਦਾ ਤਾਂ ਕੰਮ ਹੈ ਸਮਝਾਉਣਾ,
ਅੱਗੇ ਆਪਾਂ ਨੇ ਆਪ ਬਚਾਉਣਾ।
ਛਪੀ ਉਹਦੀ ਕਵਿਤਾ ਗਾ ਕੇ ਸੁਣਾ।
ਵੀਰੇ ਪੂਰੀਆਂ ਬਾਹਾਂ ਦੇ ਕਪੜੇ ਪਾ।
- ਜਗਜੀਤ ਸਿੰਘ
ਮੋਬਾ : 98555-31045