ਮੋਬਾਈਲ ਨਾਲ ਪੈਂਦੇ ਹਨ ਬੱਚਿਆਂ ਦੀ ਸਿਹਤ ’ਤੇ ਖ਼ਤਰਨਾਕ ਪ੍ਰਭਾਵ, ਆਉ ਜਾਣਦੇ ਹਾਂ
Published : Sep 25, 2022, 10:52 am IST
Updated : Sep 25, 2022, 10:56 am IST
SHARE ARTICLE
 Mobile phones have dangerous effects on children's health, let's know
Mobile phones have dangerous effects on children's health, let's know

ਕੀ ਮੋਬਾਈਲ ਚਲਾਉਣਾ ਬੱਚੇ ਦੇ ਹੁਸ਼ਿਆਰ ਹੋਣ ਦੀ ਨਿਸ਼ਾਨੀ ਹੈ ਜਾਂ ਫਿਰ ਸਿਰਫ਼ ਅਸੀਂ ਮੋਬਾਈਲ ਚਲਾਉਣ ਵਾਲੇ ਬੱਚੇ ਨੂੰ ਹੀ ਹੁਸ਼ਿਆਰ ਕਹਿ ਕੇ ਉਸ ਦਾ ਭਵਿੱਖ ਖ਼ਰਾਬ ਕਰ ਰਹੇ ਹਾਂ।

 

ਅੱਜ ਦੇ ਸਮੇਂ ਵਿਚ ਮੋਬਾਈਲ ਹਰ ਇਕ ਮਨੁੱਖ ਦੀ ਜ਼ਰੂਰਤ ਬਣ ਗਿਆ ਹੈ। ਇਕ ਆਮ ਦਿਹਾੜੀਦਾਰ ਬੰਦੇ ਤੋਂ ਲੈ ਕੇ ਅਰਬਪਤੀ ਬੰਦੇ ਕੋਲ ਅਪਣੀ ਜ਼ਰੂਰਤ ਦੇ ਹਿਸਾਬ ਨਾਲ ਛੋਟਾ ਜਾਂ ਵੱਡਾ ਮੋਬਾਈਲ ਰਖਿਆ ਹੋਇਆ ਹੈ ਪਰ ਪ੍ਰੇਸ਼ਾਨੀ ਦੀ ਗੱਲ ਇਹ ਹੈ ਜਦੋਂ ਮੋਬਾਈਲ ਛੋਟੇ-ਛੋਟੇ ਬੱਚਿਆਂ ਦੇ ਹੱਥ ਵਿਚ ਹੁੰਦੇ ਹਨ।  ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਇੰਨੀ ਛੋਟੀ ਉਮਰ ਦਾ ਬੱਚਾ ਜੋ ਹਾਲੇ ਪੜ੍ਹ ਰਿਹਾ ਹੈ, ਉਸ ਨੂੰ ਮੋਬਾਈਲ ਚਲਾਉਣ ਦੀ ਜਾਂਚ ਕਿਸ ਤਰ੍ਹਾਂ ਆ ਗਈ।

ਕੀ ਮੋਬਾਈਲ ਚਲਾਉਣਾ ਬੱਚੇ ਦੇ ਹੁਸ਼ਿਆਰ ਹੋਣ ਦੀ ਨਿਸ਼ਾਨੀ ਹੈ ਜਾਂ ਫਿਰ ਸਿਰਫ਼ ਅਸੀਂ ਮੋਬਾਈਲ ਚਲਾਉਣ ਵਾਲੇ ਬੱਚੇ ਨੂੰ ਹੀ ਹੁਸ਼ਿਆਰ ਕਹਿ ਕੇ ਉਸ ਦਾ ਭਵਿੱਖ ਖ਼ਰਾਬ ਕਰ ਰਹੇ ਹਾਂ। ਜੇਕਰ ਬੱਚਾ ਜ਼ਿੱਦ ਕਰਦਾ ਹੈ ਤਾਂ ਉਸ ਨੂੰ ਮਾਂ-ਪਿਉ ਮੋਬਾਈਲ ਦੇ ਕੇ ਕਹਿੰਦੇ ਹਨ ਕਿ ਬਾਹਰ ਨਹੀਂ ਜਾਣਾ ਨਹੀਂ ਤਾਂ ਕਪੜੇ ਗੰਦੇ ਹੋ ਜਾਣਗੇ, ਮੋਬਾਈਲ ਚਲਾ ਲਉ ਗੇਮ ਖੇਡ ਲਉ। ਬੱਚੇ ਕੋਲ ਬੈਠ ਕੇ ਹੀ ਕਈ ਮਾਵਾਂ ਖ਼ੁਦ ਹੀ ਗੇਮ ਖੇਡਦੀਆਂ ਹਨ, ਫ਼ੇਸਬੁੱਕ, ਵਟਸਐਪ ਚਲਾਉਂਦੀਆਂ ਹਨ, ਕਈ ਕਈ ਘੰਟੇ ਮੋਬਾਈਲ ਤੇ ਲੱਗੀਆਂ ਰਹਿੰਦੀਆਂ ਹਨ।

ਇਸ ਉਮਰ ਵਿਚ ਬੱਚਾ ਜੋ ਕੁੱਝ ਅਪਣੇ ਆਲੇ-ਦੁਆਲੇ ਵਾਪਰਦਾ ਦੇਖਦਾ ਹੈ, ਉਸ ਦੀ ਨਕਲ ਕਰ ਕੇ ਸਿੱਖਣ ਦੀ ਕੋਸ਼ਿਸ ਕਰਦਾ ਹੈ। ਇਸ ਤਰ੍ਹਾਂ ਉਹ ਮੋਬਾਈਲ ਦੀ ਵਰਤੋਂ ਕਰਦਾ ਹੋਇਆ ਮੋਬਾਈਲ ਚਲਾਉਣ ਦੀ ਜਾਂਚ ਸਿੱਖ ਲੈਂਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਚਨਚੇਤ ਹੀ ਮੋਬਾਈਲ ਬਾਰੇ ਜਾਣਕਾਰੀ ਦੇਣ ਵਾਲੇ ਬੱਚੇ ਨੂੰ ਉਸ ਦੇ ਮਾਂ-ਪਿਉ ਹੀ ਹੁੰਦੇ ਹਨ। ਅੱਜਕਲ ਅਸੀਂ ਆਮ ਹੀ ਦੇਖਦੇ ਹਾਂ ਕਿ ਨਿੱਕੇ-ਨਿੱਕੇ ਬੱਚਿਆਂ ਦੇ ਵੱਡੇ-ਵੱਡੇ ਚਸ਼ਮੇ ਲੱਗੇ ਹੁੰਦੇ ਹਨ। ਇਸ ਪਿੱਛੇ ਮੋਬਾਈਲ ਵੀ ਇਕ ਕਾਰਨ ਹੈ।

ਇਸ ਤੋਂ ਇਲਾਵਾ ਕਈ ਬੱਚੇ ਮੋਬਾਈਲ ਤੇ ਇੰਟਰਨੈੱਟ ਵੀ ਚਲਾਉਂਦੇ ਹਨ ਜਿਸ ਕਾਰਨ ਜਵਾਨੀ ਤੋਂ ਪਹਿਲਾਂ ਹੀ ਉਨ੍ਹਾਂ ਚੀਜ਼ਾਂ ਵਲ ਆਕਰਸ਼ਿਤ ਹੋ ਜਾਂਦੇ ਹਨ, ਜੋ ਕਿ ਬਚਪਨ ਵਿਚ ਨਹੀਂ ਹੋਣੀਆਂ ਚਾਹੀਦੀਆਂ। ਇਸ ਤਰ੍ਹਾਂ ਬੱਚਿਆਂ ਦੇ ਮਾਨਸਕ ਤੇ ਸਰੀਰਕ ਤੌਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਜਿਸ ਦਾ ਕਾਰਨ ਮੋਬਾਈਲ ਹੀ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬੱਚੇ ਛੋਟੀ ਉਮਰ ਵਿਚ ਹੀ ਗ਼ਲਤ ਰਾਹ ਤੇ ਪੈ ਕੇ ਅਪਣੀ ਜ਼ਿੰਦਗੀ ਖ਼ਰਾਬ ਕਰ ਲੈਂਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement