
ਅਕਸਰ ਲੋਕ ਡਾਕਟਰ ਤੋਂ ਸਲਾਹ ਲਏ ਬਿਨ੍ਹਾਂ ਦਵਾਈਆਂ ਦਾ ਸੇਵਨ ਕਰਦੇ ਹਨ। ਕਈ ਵਾਰ ਠੀਕ ਇਲਾਜ਼ ਅਤੇ ਠੀਕ ਦਵਾਈ....
ਨਵੀਂ ਦਿੱਲੀ : ਅਕਸਰ ਲੋਕ ਡਾਕਟਰ ਤੋਂ ਸਲਾਹ ਲਏ ਬਿਨ੍ਹਾਂ ਦਵਾਈਆਂ ਦਾ ਸੇਵਨ ਕਰਦੇ ਹਨ। ਕਈ ਵਾਰ ਠੀਕ ਇਲਾਜ਼ ਅਤੇ ਠੀਕ ਦਵਾਈ ਲੈਣ ਦੇ ਬਾਵਜੂਦ ਉਨ੍ਹਾਂ ਨੂੰ ਆਰਾਮ ਨਹੀਂ ਮਿਲਦਾ। ਇਸ ਲਾਪਰਵਾਹੀ ਦੇ ਚਲਦੇ ਉਨ੍ਹਾਂ ਨੂੰ ਬਿਹਤਰ ਇਲਾਜ਼ ਨਹੀਂ ਮਿਲ ਪਾਉਂਦਾ। ਚੰਗੇ ਇਲਾਜ਼ ਲਈ ਨਾ ਸਿਰਫ ਦਵਾਈ ਦਾ ਠੀਕ ਹੋਣਾ ਜ਼ਰੂਰੀ ਹੈ, ਸਗੋਂ ਤੁਹਾਡਾ ਤਰੀਕਾ ਵੀ ਠੀਕ ਹੋਣਾ ਚਾਹੀਦਾ ਹੈ। ਦਵਾਈਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਮੰਤਰਾਲੇ ਨੇ ਇੱਕ ਚੰਗਾ ਸੁਨੇਹਾ ਦਿੱਤਾ ਹੈ।
Medicine
ਸਿਹਤ ਮੰਤਰਾਲੇ ਨੇ ਲੋਕਾਂ ਵੱਲੋਂ ਆਪ ਹੀ ਆਪਣੀ ਡਾਕਟਰੀ ਘੋਟਣ ਦੇ ਚਲਦਿਆਂ ਆਪਣੇ ਟਵੀਟਰ ਹੈਂਡਲ ‘ਤੇ ਇੱਕ ਜਾਣਕਾਰੀ ਵਾਲੀ ਪੋਸਟ ਸ਼ੇਅਰ ਕੀਤੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਹੜੀ ਦਵਾਈਆਂ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।ਆਪਣੀ ਇਸ ਪੋਸਟ ਦੇ ਜ਼ਰੀਏ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਜਾਗਰੂਕ ਰਹਿਣ ਦੀ ਅਪੀਲ ਕਰਦੇ ਹੋਏ ਲਿਖਿਆ ਹੈ ਕਿ ਜ਼ਿੰਮੇਵਾਰ ਬਣੋ ਤੇ ਬਿਨ੍ਹਾਂ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਲਾਲ ਲਾਈਨ ਵਾਲੀ ਦਵਾਈ ਦੇ ਪੱਤੇ ਤੋਂ ਦਵਾਈਆਂ ਨਾ ਖਾਓ। ਤੁਸੀ ਜ਼ਿੰਮੇਦਾਰ, ਤਾਂ ਦਵਾਈ ਅਸਰਦਾਰ।
ज़िम्मेदार बनें और बिना डॉक्टर की सलाह के लाल लकीर वाली दवाई की पत्ती से दवाइयां न खायें| आप ज़िम्मेदार, तो दवाई असरदार| #AntibioticResistance #SwasthaBharat pic.twitter.com/6qonR1WDrP
— Ministry of Health (@MoHFW_INDIA) October 22, 2019
ਨਾਲ ਹੀ ਇਸ ਪੋਸਟ ਵਿੱਚ ਦਵਾਈਆਂ ਦੇ ਪੱਤੇ ਦੀ ਇੱਕ ਤਸਵੀਰ 'ਤੇ ਲਿਖਿਆ ਹੈ ਕਿ ਕੀ ਤੁਸੀ ਜਾਣਦੇ ਹੋ? ਜਿਨ੍ਹਾਂ ਦਵਾਈਆਂ ਦੇ ਪੱਤੇ 'ਤੇ ਲਾਲ ਲਾਈਨ ਬਣੀ ਹੁੰਦੀ ਹੈ। ਉਨ੍ਹਾਂ ਨੂੰ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਕਦੇ ਨਹੀਂ ਖਾਣਾ ਚਾਹੀਦਾ ਕੁੱਝ ਦਵਾਈਆਂ ਜਿਵੇਂ ਕਿ ਐਂਟੀਬਾਇਓਟਿਕ ਦੇ ਪੱਤੇ 'ਤੇ ਇੱਕ ਲਾਲ ਲਾਈਨ ਹੁੰਦੀ ਹੈ। ਇਸ ਦਾ ਮਤਲੱਬ ਹੁੰਦਾ ਹੈ ਕਿ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਗਲਤੀ ਨਾਲ ਵੀ ਇਸ ਦਵਾਈ ਦਾ ਸੇਵਨ ਨਾ ਕਰੋ। ਡਾਕਟਰ ਜੋ ਦਵਾਈ ਦੱਸੇ ਉਸ ਨੂੰ ਸਮੇਂ ਤੇ ਲਵੋ ਤੇ ਦਵਾਈ ਦਾ ਕੋਰਸ ਵੀ ਪੂਰਾ ਕਰੋ।
Medicine
ਇਸਦੇ ਨਾਲ ਹੀ ਇਹ ਵੀ ਜਾਣ ਲਵੋ ਕਿ ਜਦੋਂ ਵੀ ਤੁਸੀ ਦਵਾਈ ਖਰੀਦਣ ਮੈਡੀਕਲ ਸਟੋਰ 'ਤੇ ਜਾਂਦੇ ਹੋ ਤਾਂ ਲਾਲ ਲਾਈਨ ਵਾਲੀ ਦਵਾਈ ਦੀ ਰਸੀਦ ਜ਼ਰੂਰ ਲੈ ਲਵੋ ਕਿਉਂਕਿ ਨਿਯਮਾਂ ਮੁਤਾਬਕ ਲਾਲ ਲਾਈਨ ਵਾਲੀ ਦਵਾਈਆਂ ਨੂੰ ਮੈਡੀਕਲ ਸਟੋਰ ਵਾਲੇ ਵੀ ਬਿਨ੍ਹਾਂ ਰਸੀਦ ਦੇ ਨਹੀਂ ਵੇਚ ਸਕਦੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।