
ਇਸ ਤਰ੍ਹਾਂ ਦੀ ਦਵਾਈ ਸਿਰਫ ਉਹੀ ਡਾਕਟਰ ਲੈਣ ਲਈ ਕਹਿੰਦਾ ਹੈ ਜਿਹਨਾਂ ਕੋਲ ਨਸ਼ੀਲੀਆਂ ਦਵਾਈਆਂ ਦਾ ਲਾਈਸੈਂਸ ਹੁੰਦਾ ਹੈ।
ਨਵੀਂ ਦਿੱਲੀ: ਛੋਟੀ ਮੋਟੀ ਬਿਮਾਰੀ ਹੋਣ ਤੇ ਅਕਸਰ ਕਈ ਲੋਕ ਮੈਡੀਕਲ ਸਟੋਰ ਤੇ ਜਾ ਕੇ ਬਿਨਾਂ ਡਾਕਟਰ ਤੋਂ ਪੁੱਛੇ ਦਵਾਈ ਖਰੀਦ ਲੈਂਦੇ ਹਨ। ਅਜਿਹੇ ਵਿਚ ਕਈ ਵਾਰ ਅਜਿਹਾ ਕਰਨਾ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਜਾਂਦਾ ਹੈ। ਕਈ ਵਾਰ ਤਾਂ ਨਵੀਆਂ ਬਿਮਾਰੀਆਂ ਮਰੀਜ਼ ਨੂੰ ਘੇਰ ਲੈਂਦੀਆਂ ਹਨ। ਇਸ ਲਈ ਸਰਕਾਰ ਇਸ ਲੈ ਕੇ ਕਈ ਅਹਿਮ ਜਾਣਕਾਰੀਆਂ ਦੇ ਰਹੀ ਹੈ।
Medicine
(Ministry of Health and Welfare Department of India) ਵੱਲੋਂ ਜਾਰੀ ਜਾਣਕਾਰੀ ਵਿਚ ਦਸਿਆ ਗਿਆ ਹੈ ਕਿ ਦਵਾਈ ਪੈਕੇਟ ਤੇ ਲਾਲ ਲਾਈਨ ਹੋਵੇ ਤਾਂ ਦਵਾਈ ਦਾ ਸੇਵਨ ਬਿਨਾਂ ਡਾਕਟਰ ਦੀ ਸਲਾਹ ਤੋਂ ਨਾ ਲਓ। ਦਵਾਈ ਦੀ ਸਟ੍ਰਿਪ ਤੇ ਲਾਲ ਨਿਸ਼ਾਨ ਦਾ ਮਤਲਬ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਦਵਾਈ ਡਾਕਟਰ ਦੇ ਪਰਚੇ ਤੋਂ ਬਿਨਾਂ ਨਹੀਂ ਦਿੱਤੀ ਜਾ ਸਕਦੀ। ਕੋਈ ਵੀ ਮੈਡੀਕਲ ਸਟੋਰ ਵਾਲਾ ਨਾ ਤਾਂ ਇਹਨਾਂ ਦਵਾਈਆਂ ਨੂੰ ਬਿਨਾਂ ਡਾਕਟਰ ਦੇ ਪਰਚੀ ਦੇ ਵੇਚ ਸਕਦਾ ਹੈ ਅਤੇ ਨਾ ਹੀ ਇਸ ਦੇ ਇਸਤੇਮਾਲ ਦੀ ਸਲਾਹ ਦੇ ਸਕਦਾ ਹੈ।
Medicine
ਐਂਟੀਬਾਓਟਿਕ ਦਵਾਈ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਦਵਾਈਆਂ ਤੇ ਇਹ ਖਾਸ ਲਾਲ ਰੰਗ ਦੀ ਪੱਟੀ ਬਣੀ ਹੁੰਦੀ ਹੈ। ਤੁਸੀਂ ਅਕਸਰ ਦਵਾਈਆਂ ਦੇ ਪੈਕੇਟ ਤੇ Rx ਲਿਖਿਆ ਦੇਖਿਆ ਹੋਵੇਗਾ ਪਰ ਕੀ ਕਦੇ ਇਸ ਦੇ ਬਾਰੇ ਸੋਚਿਆ ਹੈ। ਦਰਅਸਲ, ਜਿਹੜੀਆਂ ਦਵਾਈਆਂ ਤੇ Rx ਲਿਖਿਆ ਹੁੰਦਾ ਹੈ ਉਸ ਨੂੰ ਸਿਰਫ ਡਾਕਟਰ ਦੀ ਸਲਾਹ ਨਾਲ ਲੈਣਾ ਚਾਹੀਦਾ ਹੈ। ਜੇ ਡਾਕਟਰ ਪਰਚੀ ਤੇ ਲਿਖ ਕੇ ਦੇਣ ਤਾਂ ਹੀ ਉਹ ਦਵਾਈ ਲੈਣੀ ਚਾਹੀਦੀ ਹੈ ਨਹੀਂ ਤਾਂ ਇਹ ਦਵਾਈ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
Medicine
ਇਸ ਤਰ੍ਹਾਂ ਦੀ ਦਵਾਈ ਸਿਰਫ ਉਹੀ ਡਾਕਟਰ ਲੈਣ ਲਈ ਕਹਿੰਦਾ ਹੈ ਜਿਹਨਾਂ ਕੋਲ ਨਸ਼ੀਲੀਆਂ ਦਵਾਈਆਂ ਦਾ ਲਾਈਸੈਂਸ ਹੁੰਦਾ ਹੈ। ਬਿਨਾਂ ਨਸ਼ੀਲੀ ਦਵਾਈ ਦੇ ਲਾਈਸੈਂਸ ਵਾਲੇ ਡਾਕਟਰ ਜਾਂ ਮੈਡੀਕਲ ਸਟੋਰ ਵਾਲੇ ਇਸ ਤਰ੍ਹਾਂ ਦੀ ਦਵਾਈ ਬਿਲਕੁਲ ਨਹੀਂ ਵੇਚ ਸਕਦੇ। ਇਸ ਤਰ੍ਹਾਂ ਦੀ ਦਵਾਈ ਨੂੰ ਸਿਰਫ ਤੁਸੀਂ ਸਿੱਧੇ ਮੈਡੀਕਲ ਸਟੋਰ ਤੋਂ ਨਹੀਂ ਖਰੀਦ ਸਕਦੇ। ਇਹ ਦਵਾਈ ਉਹੀ ਡਾਕਟਰ ਦਸਦੇ ਹਨ ਜਿਹਨਾਂ ਨੂੰ ਇਹਨਾਂ ਦਵਾਈਆਂ ਨੂੰ ਵੇਚਣ ਦੀ ਆਗਿਆ ਮਿਲੀ ਹੁੰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।