ਚਮਤਕਾਰੀ ਫ਼ਾਇਦਿਆਂ ਵਾਲੀ ਅਨਾਰ ਦੇ ਛਿਲਕਿਆਂ ਦੀ ਚਾਹ
Published : Oct 25, 2020, 1:33 pm IST
Updated : Oct 25, 2020, 1:44 pm IST
SHARE ARTICLE
Pomegranate
Pomegranate

ਇਸ ਦੀ ਚਾਹ ਪੀਣ ਨਾਲ ਬਲੱਡ ਪ੍ਰੈਸ਼ਰ ਰਹਿੰਦਾ ਕਾਬੂ

ਮੁਹਾਲੀ: ਅਨਾਰ ਦਾ ਸੇਵਨ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ ਪਰ ਲੋਕ ਅਨਾਰ ਬੜੇ ਆਨੰਦ ਨਾਲ ਖਾਂਦੇ ਹਨ ਅਤੇ ਉਸ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਸੁਟ ਦਿੰਦੇ ਹਨ,

pomegranate peel teapomegranate peel 

ਜਦਕਿ ਇਸ ਦੇ ਛਿਲਕੇ ਵੀ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ। ਆਮ ਤੌਰ 'ਤੇ ਅਨਾਰ ਦੇ ਛਿਲਕਿਆਂ ਤੋਂ ਤਿਆਰ ਕੀਤੀ ਗਈ ਚਾਹ ਤੁਹਾਨੂੰ ਕਈ ਬਿਮਾਰੀਆਂ ਤੋਂ ਰਾਹਤ ਪ੍ਰਦਾਨ ਕਰਦੀ ਹੈ।

Pomegranates fruitPomegranates fruit

ਬਣਾਉਣ ਦੀ ਵਿਧੀ : ਸੱਭ ਤੋਂ ਪਹਿਲਾਂ ਅਨਾਰ ਦੇ ਛਿਲਕਿਆਂ ਨੂੰ ਸਾਫ਼ ਪਾਣੀ ਨਾਲ ਧੋ ਕੇ ਧੁੱਪ ਵਿਚ ਸੁਕਾ ਲਵੋ। ਸੁਕਾਉਣ ਤੋਂ ਬਾਅਦ ਇਸ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਤੋੜ ਲਵੋ ਅਤੇ ਪੀਹ ਕੇ ਪਾਊਡਰ ਬਣਾ ਲਉ। ਅਨਾਰ ਦੇ ਛਿਲਕਿਆਂ ਦੀ ਚਾਹ ਬਣਾਉਣ ਲਈ ਸੱਭ ਤੋਂ ਪਹਿਲਾਂ ਬਰਤਨ ਵਿਚ ਇਕ ਕੱਪ ਪਾਣੀ ਗਰਮ ਕਰੋ।

PomegranatePomegranate

ਇਸ ਪਾਣੀ ਵਿਚ ਇਕ ਚਮਚ ਅਨਾਰ ਦੇ ਛਿਲਕਿਆਂ ਦਾ ਪਾਊਡਰ ਪਾਉ ਅਤੇ ਥੋੜ੍ਹੀ ਦੇਰ ਇੰਝ ਰਹਿਣ ਦਿਉ। ਫਿਰ ਇਸ ਨੂੰ ਛਾਣ ਲਉ ਅਤੇ ਇਸ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾਉ। ਫਿਰ ਚਾਹ ਤਿਆਰ ਹੋ ਜਾਵੇਗੀ ਅਤੇ ਇਸ ਦਾ ਸੇਵਨ ਦਿਨ ਵਿਚ ਦੋ ਵਾਰ ਕਰ ਸਕਦੇ ਹੋ। ਅਨਾਰ ਦੇ ਛਿਲਕਿਆਂ ਦੀ ਚਾਹ ਨੂੰ ਪਾਚਨ ਪ੍ਰਣਾਲੀ ਲਈ ਕਾਫ਼ੀ ਵਧੀਆ ਮੰਨਿਆ ਜਾਂਦਾ ਹੈ।

PomegranatesPomegranates

ਅਨਾਰ ਦੇ ਛਿਲਕਿਆਂ ਵਿਚ ਮੌਜੂਦ ਕਈ ਐਂਟੀਆਕਸੀਡੈਂਟਸ ਹੋਣ ਕਾਰਨ ਇਹ ਚਾਹ ਬਹੁਤ ਫ਼ਾਇਦੇਮੰਦ ਹੁੰਦੀ ਹੈ ਅਤੇ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਤੋਂ ਸਰੀਰ ਨੂੰ ਬਚਾਉਂਦੀ ਹੈ। ਇਸ ਦੀ ਚਾਹ ਪੀਣ ਨਾਲ ਬਲੱਡ ਪ੍ਰੈਸ਼ਰ ਕਾਬੂ ਵਿਚ ਰਹਿੰਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Weather Today: ਪਟਿਆਲਾ 'ਚ ਲੱਗੀ ਸਾਉਣ ਦੀ ਪਹਿਲੀ ਝੜੀ, ਮੌਸਮ ਹੋਇਆ ਸੁਹਾਵਣਾ, ਦੇਖੋ ਤਾਜ਼ਾ ਤਸਵੀਰਾਂ

18 Jul 2024 12:21 PM

Patiala Weather Today: ਪਟਿਆਲਾ 'ਚ ਲੱਗੀ ਸਾਉਣ ਦੀ ਪਹਿਲੀ ਝੜੀ, ਮੌਸਮ ਹੋਇਆ ਸੁਹਾਵਣਾ, ਦੇਖੋ ਤਾਜ਼ਾ ਤਸਵੀਰਾਂ

18 Jul 2024 12:18 PM

ਬਗ਼ਾਵਤ ਤੋਂ ਬਾਅਦ ਪ੍ਰੋ. Prem Singh Chandumajra ਦਾ ਬੇਬਾਕ Interview | Rozana Spokesman

18 Jul 2024 12:15 PM

Navdeep Jalbera ਦਾ ਨਵਾਂ ਖੁਲਾਸਾ, ਨਵਦੀਪ ਨੇ ਦੱਸਿਆ ਕਿਹੜੇ -ਕਿਹੜੇ ਕਿਸਾਨਾਂ 'ਤੇ ਨਜ਼ਰ ਰੱਖ ਰਹੀ ਹੈ ਹਰਿਆਣਾ ਪੁਲਿਸ

18 Jul 2024 12:03 PM

Navdeep Jalbera ਦਾ ਨਵਾਂ ਖੁਲਾਸਾ, ਨਵਦੀਪ ਨੇ ਦੱਸਿਆ ਕਿਹੜੇ -ਕਿਹੜੇ ਕਿਸਾਨਾਂ 'ਤੇ ਨਜ਼ਰ ਰੱਖ ਰਹੀ ਹੈ ਹਰਿਆਣਾ ਪੁਲਿਸ

18 Jul 2024 12:01 PM
Advertisement