Covid-19: ਆਖ਼ਰ ਸਰਦੀਆਂ ਵਿਚ ਹੀ ਕਿਉਂ ਆਉਂਦਾ ਹੈ ਕੋਰੋਨਾ ਵਾਇਰਸ?
Published : Dec 25, 2023, 11:49 am IST
Updated : Dec 25, 2023, 11:49 am IST
SHARE ARTICLE
Covid-19 has a new variant: Why is it always in December?
Covid-19 has a new variant: Why is it always in December?

ਸੱਭ ਤੋਂ ਵੱਡਾ ਸਵਾਲ ਇਹ ਹੈ ਕਿ ਸਰਦੀਆਂ ਆਉਂਦੇ ਹੀ ਕੋਰੋਨਾ ਦੇ ਮਾਮਲੇ ਕਿਉਂ ਵਧਣ ਲੱਗਦੇ ਹਨ।

Covid-19 News: ਸਰਦੀਆਂ ਆਉਂਦੇ ਹੀ ਕੋਰੋਨਾ ਦਾ ਕਹਿਰ ਇਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਕੋਰੋਨਾ ਦਾ ਨਵਾਂ ਰੂਪ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਭਾਰਤ 'ਚ ਵੀ ਕੁੱਝ ਦਿਨਾਂ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਹੁਣ ਤੱਕ ਦੇਸ਼ ਦੇ 11 ਸੂਬੇ ਕੋਰੋਨਾ ਦੇ ਨਵੇਂ ਰੂਪ JN.1 ਤੋਂ ਪ੍ਰਭਾਵਿਤ ਹੋਏ ਹਨ। ਅਜਿਹੇ 'ਚ ਸੱਭ ਤੋਂ ਵੱਡਾ ਸਵਾਲ ਇਹ ਹੈ ਕਿ ਸਰਦੀਆਂ ਆਉਂਦੇ ਹੀ ਕੋਰੋਨਾ ਦੇ ਮਾਮਲੇ ਕਿਉਂ ਵਧਣ ਲੱਗਦੇ ਹਨ।

ਕਈ ਅਧਿਐਨਾਂ ਮੁਤਾਬਕ ਠੰਢ ਅਤੇ ਖੁਸ਼ਕ ਮੌਸਮ COVID-19 ਦੇ ਕੇਸਾਂ ਵਿਚ ਵਾਧੇ ਦੇ ਪਿੱਛੇ ਦਾ ਮੁੱਖ ਕਾਰਨ ਹੈ। ਪਿਛਲੇ ਸਮੇਂ ਦੌਰਾਨ ਜਿਵੇਂ-ਜਿਵੇਂ ਅਸੀਂ ਗਰਮੀਆਂ ਤੋਂ ਸਰਦੀਆਂ ਵੱਲ ਵਧਦੇ ਗਏ ਅਤੇ ਤਾਪਮਾਨ ਵਿਚ ਗਿਰਾਵਟ ਹੋਈ, ਇਸ ਦੌਰਾਨ ਹਵਾ ਵੀ ਖੁਸ਼ ਹੋਣ ਲੱਗੀ, ਜਿਸ ਨਾਲ ਕਈ ਦੇਸ਼ਾਂ ਵਿਚ ਕੋਵਿਡ -19 ਦੀ ਅਗਲੀ ਲਹਿਰ ਸ਼ੁਰੂ ਹੋ ਗਈ।

ਚੀਨ ਦੀ ਸਿਚੁਆਨ ਇੰਟਰਨੈਸ਼ਨਲ ਸਟੱਡੀਜ਼ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਵੀ ਇਸੇ ਤਰ੍ਹਾਂ ਦੀ ਧਾਰਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੇ ਅਧਿਐਨ ਨੇ ਪਾਇਆ ਕਿ ਭਾਗੀਦਾਰ, ਠੰਡੇ ਹਾਲਾਤਾਂ ਵਿਚ ਰਹਿ ਰਹੇ, ਨਿਯੰਤਰਿਤ (ਗਰਮ) ਸਥਿਤੀਆਂ ਵਿਚ ਭਾਗੀਦਾਰਾਂ ਨਾਲੋਂ ਕੋਰੋਨਵਾਇਰਸ ਦੇ ਸੰਕਰਮਣ ਦੀ ਵਧੇਰੇ ਸੰਭਾਵਨਾ ਦੀ ਰਿਪੋਰਟ ਕਰਦੇ ਹਨ।

ਇਸ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀਆਂ ਵਿਚ ਸਾਹ ਦੀ ਲਾਗ ਵਧ ਜਾਂਦੀ ਹੈ। ਇਸ ਮੌਸਮ ਵਿਚ ਫਲੂ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਹਨ। ਫਲੂ ਨਾਲ ਸੰਕਰਮਿਤ ਹੋਣ 'ਤੇ ਖੰਘ, ਜ਼ੁਕਾਮ ਅਤੇ ਬੁਖਾਰ ਦੀ ਸਮੱਸਿਆ ਹੁੰਦੀ ਹੈ। ਅਜਿਹੀ ਸਥਿਤੀ ਵਿਚ, ਕਿਸੇ ਨੂੰ ਇਲਾਜ ਲਈ ਹਸਪਤਾਲ ਜਾਣਾ ਪੈਂਦਾ ਹੈ ਅਤੇ ਉਨ੍ਹਾਂ ਦਾ ਕੋਵਿਡ ਟੈਸਟ ਵੀ ਕੀਤਾ ਜਾਂਦਾ ਹੈ। ਜ਼ਿਆਦਾ ਟੈਸਟ ਹੋਣ ਕਾਰਨ ਮਾਮਲੇ ਸਾਹਮਣੇ ਆਉਂਦੇ ਹਨ। ਇਸ ਕਾਰਨ ਸਰਦੀਆਂ ਵਿਚ ਕੋਵਿਡ ਦੇ ਕੇਸ ਵੱਧ ਜਾਂਦੇ ਹਨ।

ਕੀ ਇਸ ਤੋਂ ਘਬਰਾਉਣਾ ਚਾਹੀਦਾ ਹੈ?

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਹਾਲਾਂਕਿ ਇਸ ਦੌਰਾਨ ਉਨ੍ਹਾਂ ਵਲੋਂ ਸਮੇਂ-ਸਮੇਂ ’ਤੇ ਸਾਵਧਾਨੀ ਵਰਤਣ ਦੀ ਸਲਾਹ ਜ਼ਰੂਰ ਦਿਤੀ ਜਾਂਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਭਾਰਤ ਵਿਚ ਕੋਰੋਨਾ ਦਾ ਨਵਾਂ ਵੇਰੀਐਂਟ

ਕੋਵਿਡ JN.1 ਦਾ ਨਵਾਂ ਰੂਪ ਤੇਜ਼ੀ ਨਾਲ ਫੈਲ ਰਿਹਾ ਹੈ। ਕੇਰਲ ਤੋਂ ਬਾਅਦ ਹੁਣ ਤਕ ਇਹ 11 ਸੂਬਿਆਂ 'ਚ ਪਹੁੰਚ ਗਿਆ ਹੈ। ਇਨ੍ਹਾਂ ਵਿਚ ਕਰਨਾਟਕ, ਤਾਮਿਲਨਾਡੂ, ਮਹਾਰਾਸ਼ਟਰ, ਗੋਆ, ਪੁਡੂਚੇਰੀ, ਗੁਜਰਾਤ, ਤੇਲੰਗਾਨਾ, ਪੰਜਾਬ, ਦਿੱਲੀ ਅਤੇ ਰਾਜਸਥਾਨ ਸ਼ਾਮਲ ਹਨ। ਅਜਿਹੇ 'ਚ ਇਨ੍ਹਾਂ ਸੂਬਿਆਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ।

 (For more news apart from Covid-19 has a new variant: Why is it always in December?, stay tuned to Rozana Spokesman)

Tags: covid-19

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement