ਖ਼ਬਰਾਂ |

ਤਾਜ਼ਾ |

ਸਰਦੀਆਂ 'ਚ "ਗਠੀਏ ਦੀ ਬਿਮਾਰੀ" ਤੋਂ ਦੂਰ ਰਖਦਾ ਹੈ ਦੇਸੀ ਘਿਓ 
Published : Jan 26, 2019, 6:44 pm IST
Updated : Jan 26, 2019, 6:44 pm IST
SHARE ARTICLE
Desi Ghee
Desi Ghee

ਦੇਸੀ ਘਿਓ ਦੀ ਵਰਤੋਂ ਹਰ ਘਰ 'ਚ ਹੁੰਦੀ ਹੈ। ਖਾਣ ਵਾਲੀਆਂ ਚੀਜ਼ਾਂ 'ਚ ਦੇਸੀ ਘਿਓ ਚਾਰ ਚੰਦ ਲਾ ਦਿੰਦਾ, ਸਾਰੀਆਂ ਚੀਜ਼ਾਂ ਦਾ ਸਵਾਦ ਦੇਸੀ ਘਿਓ ਦੇ ਬਿਨ੍ਹਾਂ ਪੂਰਾ...

ਚੰਡੀਗੜ੍ਹ :ਦੇਸੀ ਘਿਓ ਦੀ ਵਰਤੋਂ ਹਰ ਘਰ 'ਚ ਹੁੰਦੀ ਹੈ। ਖਾਣ ਵਾਲੀਆਂ ਚੀਜ਼ਾਂ 'ਚ ਦੇਸੀ ਘਿਓ ਚਾਰ ਚੰਦ ਲਾ ਦਿੰਦਾ, ਸਾਰੀਆਂ ਚੀਜ਼ਾਂ ਦਾ ਸਵਾਦ ਦੇਸੀ ਘਿਓ ਦੇ ਬਿਨ੍ਹਾਂ ਪੂਰਾ ਨਹੀਂ ਹੁੰਦਾ ਹੈ। ਦੇਸੀ ਘਿਓ ਸਿਰਫ ਸਵਾਦ ਤੋਂ ਹੀ ਨਹੀਂ ਜੁੜਿਆ ਹੈ ਸਗੋਂ ਇਸਦਾ ਸਿਹਤ ਨਾਲ ਵੀ ਬਹੁਤ ਕੁੱਝ ਲੈਣਾ-ਦੇਣਾ ਹੁੰਦਾ ਹੈ ਦਰਅਸਲ ਗਰਮੀ ਦੀ ਤੁਲਣਾ ਵਿਚ ਦੇਸੀ ਘਿਓ ਦਾ ਸੇਵਨ ਸਰਦੀ ਦੇ ਮੌਸਮ ਜ਼ਿਆਦਾ ਕਰਨਾ ਚਾਹੀਦਾ ਹੈ। ਸਰਦੀ ਦਾ ਮੌਸਮ ਦੇਸੀ ਘਿਓ ਦੇ ਸੇਵਨ ਲਈ ਸਭ ਤੋਂ ਵਧੀਆ ਮੰਨਿਆ ਗਿਆ ਹੈ। ਇਹ ਠੰਡ ‘ਚ ਸਰੀਰ ਨੂੰ ਜਰੂਰੀ ਗਰਮੀ ਪ੍ਰਦਾਨ ਕਰਦਾ ਹੈ। 

Desi GheeDesi Ghee

ਤੁਹਾਨੂੰ ਦੱਸ ਦੇਈਏ ਕਿ ਦੇਸੀ ਘਿਓ ਨੂੰ ਬਰੇਨ ਫੂਡ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਦਿਮਾਗ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ ਨਾਲ ਹੀ ਦੇਸੀ ਘਿਓ ਵਿਚ ਵਿਟਾਮਿਨ ਏ ਹੁੰਦਾ ਹੈ, ਜੋ ਅੱਖਾਂ ਦੀ ਰੋਸ਼ਨੀ ਲਈ ਕਾਫ਼ੀ ਵਧੀਆ ਹੁੰਦਾ ਹੈ। ਦੇਸੀ ਘਿਓ ਆਈ ਪ੍ਰੇਸ਼ਰ ਨੂੰ ਕੰਟਰੋਲ ਕਰਦਾ ਹੈ ਅਤੇ ਇਹ ਗਲੂਕੋਮਾ ਦੇ ਮਰੀਜਾਂ ਲਈ ਵੀ ਕਾਫ਼ੀ ਫਾਇਦੇਮੰਦ ਹੈ। ਸਰਦੀ ਦੇ ਮੌਸਮ ਵਿਚ ਸਕਿਨ ਦਾ ਰੁੱਖਾ ਹੋ ਜਾਣਾ ਆਮ ਗੱਲ ਹੈ। ਅਜਿਹੇ ਵਿਚ ਦੇਸੀ ਘੀ ਬਹੁਤ ਲਾਭਕਾਰੀ ਹੈ। ਇਸ ‘ਚ ਫੈਟੀ ਐਸਿਡ ਹੁੰਦੇ ਹਨ ਜੋ ਬੇਜਾਨ ਅਤੇ ਰੂਖੀ ਸਕਿਨ ‘ਚ ਜਾਨ ਪਾ ਦਿੰਦੇ ਹਨ। 

GathiyaGathiya

ਗਠੀਏ ਦੇ ਮਰੀਜ਼ਾਂ ਲਈ ਦੇਸੀ ਘਿਓ ਬਹੁਤ ਫਾਇਦੇਮੰਦ ਹੈ। ਜੋੜਾਂ ਉਤੇ ਘਿਓ ਨਾਲ ਮਾਲਿਸ਼ ਕਰਨ ਨਾਲ ਸੋਜ ਦੂਰ ਹੁੰਦੀ ਹੈ। ਇਕ ਚਮਚ ਗਾਂ ਦੇ ਘਿਓ ਵਿਚ ਇਕ ਚੌਥਾਈ ਕਾਲੀ ਮਿਰਚ ਮਿਲਾ ਕੇ ਸਵੇਰੇ ਖਾਲੀ ਪੇਟ ਅਤੇ ਰਾਤ ਨੂੰ ਸੋਣ ਦੇ ਸਮੇਂ ਖਾਓ। ਇਸ ਨਾਲ ਅੱਖਾਂ ਦੀ ਰੋਸ਼ਨੀ ਵਧੇਗੀ। ਦੇਸੀ ਘਿਓ ਖਾਣ ਨਾਲ ਕਈ ਬਿਮਾਰੀਆਂ ਦੂਰ ਰਹਿੰਦੀਆਂ ਹਨ।

Panjiri ladduPiniya

ਦੇਸੀ ਘਿਓ ਦਾ ਸੇਵਨ ਭਾਵੇਂ ਸਬਜ਼ੀ 'ਚ ਪਾ ਕੇ ਕਰ ਲਵੋ ਜਾਂ ਇਸ ਨੂੰ ਉਦਾਂ ਵੀ ਖਾ ਸਕਦੇ ਹਾਂ। ਸਰਦੀਆਂ 'ਚ ਦੇਸੀ ਘਿਓ ਨਾਲ ਆਟੇ, ਚੌਲਾਂ ਅਤੇ ਅਲਸੀ ਦੀਆਂ ਪਿੰਨੀਆਂ ਵੀ ਬਣਦੀਆਂ ਹਨ। ਜਿਸ ਨਾਲ  ਸਰੀਰ ਨੂੰ ਫਾਇਦਾ ਹੁੰਦਾ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement