
ਸਰਦੀਆਂ ਦੇ ਮੌਸਮ ਕੁਝ ਗਰਮ ਖਾਣ ਦਾ ਮਨ ਕਰਦਾ ਹੈ। ਜਿਵੇਂ ਤਿਲ ਦੇ ਲੱਡੂ ਅਤੇ ਅਲਸੀਂ ਦੀਆਂ ਪਿੰਨੀਆਂ। ਅੱਜ ਅਸੀਂ ਤੁਹਾਨੂੰ ਘਰ 'ਚ ਹੀ ਅਲਸੀ ਦੀਆਂ ਪਿੰਨੀਆਂ ਬਣਾਉਣ ...
ਸਰਦੀਆਂ ਦੇ ਮੌਸਮ ਕੁਝ ਗਰਮ ਖਾਣ ਦਾ ਮਨ ਕਰਦਾ ਹੈ। ਜਿਵੇਂ ਤਿਲ ਦੇ ਲੱਡੂ ਅਤੇ ਅਲਸੀਂ ਦੀਆਂ ਪਿੰਨੀਆਂ। ਅੱਜ ਅਸੀਂ ਤੁਹਾਨੂੰ ਘਰ 'ਚ ਹੀ ਅਲਸੀ ਦੀਆਂ ਪਿੰਨੀਆਂ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
Alsi Pinni
ਸਮੱਗਰੀ:- ਘਿਉ 50 ਗ੍ਰਾਮ, ਬਾਦਾਮ 120 ਗ੍ਰਾਮ, ਕਾਜੂ 120 ਗ੍ਰਾਮ, ਕਿਸ਼ਮਿਸ਼ 120 ਗ੍ਰਾਮ, ਅਲਸੀ ਦੇ ਬੀਜ 500 ਗ੍ਰਾਮ, ਕਣਕ ਦਾ ਆਟਾ500 ਗ੍ਰਾਮ, ਘਿਉ 50 ਗ੍ਰਾਮ, ਗੂੰਦ 60 ਗ੍ਰਾਮ, ਘਿਉ 400 ਮਿ.ਲੀ., ਪਾਊਡਰ ਚੀਨੀ 500 ਗ੍ਰਾਮ
Alsi Pinni
ਬਣਾਉਣ ਦੀ ਵਿਧੀ - ਇਕ ਪੈਨ ਵਿਚ 50 ਗ੍ਰਾਮ ਘਿਉ ਗਰਮ ਕਰੋ ਅਤੇ ਇਸ ਵਿਚ ਬਾਦਾਮ, ਕਾਜੂ, ਕਿਸ਼ਮਿਸ਼ ਪਾ ਕੇ 3-5 ਮਿੰਟਾਂ ਲਈ ਰੋਸਟ ਕਰਕੇ ਗੋਲਡਨ ਬ੍ਰਾਊਨ ਕਰ ਲਓ। ਦੂਜੇ ਪੈਨ ਵਿਚ ਅਲਸੀ ਦੇ ਬੀਜ ਪਾ ਕੇ 5-7 ਮਿੰਟਾਂ ਲਈ ਬ੍ਰਾਊਨ ਹੋਣ ਤਕ ਭੁੰਨ ਲਓ। ਇਸ ਤੋਂ ਬਾਅਦ ਪੈਨ ਵਿਚ ਆਟਾ ਪਾ ਕੇ ਇਸ ਨੂੰ ਵੀ ਬ੍ਰਾਊਨ ਹੋਣ ਤਕ ਭੁੰਨ ਲਓ ਅਤੇ ਸਾਈਡ 'ਤੇ ਰੱਖ ਲਓ।
Alsi Pinni
ਹੁਣ ਪੈਨ ਵਿਚ 50 ਗ੍ਰਾਮ ਦੇਸੀ ਘਿਉ ਮੁੜ ਪਾ ਕੇ ਇਸ ਵਿਚ ਗੂੰਦ ਨੂੰ ਪਾ ਕੇ ਗੋਲਡਨ ਬ੍ਰਾਊਨ ਹੋਣ ਦਿਓ ਅਤੇ ਉਦੋਂ ਤਕ ਭੁੰਨੋ ਜਦੋਂ ਤਕ ਇਸ ਦੀ ਖੁਸ਼ਬੂ ਆਉਣੀ ਸ਼ੁਰੂ ਨਾ ਹੋ ਜਾਵੇ। ਇਸ ਤੋਂ ਬਾਅਦ ਅਲਸੀ, ਡ੍ਰਾਈ ਫਰੂਟ ਅਤੇ ਗੂੰਦ ਨੂੰ ਮਿਕਸੀ ਵਿਚ ਪੀਸ ਲਓ। ਇਕ ਕੜਾਹੀ ਵਿਚ 400 ਮਿ.ਲੀ. ਘਿਉ ਪਾ ਕੇ ਇਸ ਵਿਚ ਪਹਿਲਾਂ ਤੋਂ ਭੁੰਨ ਕੇ ਰੱਖਿਆ ਹੋਇਆ ਆਟਾ,
Alsi Pinni
ਅਲਸੀ ਦੇ ਬੀਜ ਅਤੇ ਪੀਸੀ ਹੋਈ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਮਿਸ਼ਰਣ ਵਿਚ ਡ੍ਰਾਈ ਫਰੂਟ ਅਤੇ ਗੂੰਦ ਪਾ ਕੇ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਲਓ। ਅਲਸੀ ਦੀ ਪਿੰਨੀ ਦਾ ਮਿਸ਼ਰਣ ਬਾਊਲ ਵਿਚ ਕੱਢ ਕੇ ਥੋੜ੍ਹਾ ਠੰਡਾ ਹੋਣ 'ਤੇ ਪਿੰਨੀਆਂ ਬਣਾ ਲਓ ਅਤੇ ਸਰਵ ਕਰੋ।