ਰਸੋਈ ਘਰ ਲਈ ਉਪਯੋਗੀ ਨੁਸਖ਼ੇ
Published : Feb 26, 2021, 10:12 am IST
Updated : Feb 26, 2021, 10:12 am IST
SHARE ARTICLE
kitchen।
kitchen।

ਸੁੱਕੇ ਨਿੰਬੂ ਨੂੰ ਕੁੱਝ ਦੇਰ ਗਰਮ ਪਾਣੀ ਵਿਚ ਰੱਖ ਕੇ ਰਸ ਕੱਢੋ, ਰਸ ਦੀ ਮਾਤਰਾ ਜ਼ਿਆਦਾ ਨਿਕਲੇਗੀ।

 ਮੱਖਣ ਨੂੰ ਵਧੇਰੇ ਸਮੇਂ ਤਕ ਤਾਜ਼ਾ ਰੱਖਣ ਲਈ ਅਤੇ ਬਦਬੂ ਤੋਂ ਬਚਾਉਣ ਲਈ ਥੋੜੀ ਦੇਰ ਲਈ ਖਾਣ ਵਾਲਾ ਸੋਢਾ ਪਾਣੀ ਵਿਚ ਮਿਲਾ ਕੇ ਰੱਖ ਦਿਉ। ਹੁਣ ਜਦੋਂ ਵੀ ਮੱਖਣ ਦੀ ਵਰਤੋਂ ਕਰੋਗੇ ਮੱਖਣ ਤਰੋ ਤਾਜ਼ਾ ਰਹੇਗਾ। ਨਿੰਬੂਆਂ ਨੂੰ ਸੁਆਹ ਵਿਚ ਦਬ ਕੇ ਰੱਖੋ। ਅਜਿਹਾ ਕਰਨ ਨਾਲ ੳਨ੍ਹਾਂ ਦਾ ਰਸ ਸੁੱਕੇਗਾ ਨਹੀਂ ਤੇ ਵਧੇਰੇ ਦਿਨ ਤਕ ਚਲਣਗੇ। ਸੁੱਕੇ ਨਿੰਬੂ ਨੂੰ ਕੁੱਝ ਦੇਰ ਗਰਮ ਪਾਣੀ ਵਿਚ ਰੱਖ ਕੇ ਰਸ ਕੱਢੋ, ਰਸ ਦੀ ਮਾਤਰਾ ਜ਼ਿਆਦਾ ਨਿਕਲੇਗੀ।

butter preventing heart attackbutter 

ਲਾਲ ਟਮਾਟਰਾਂ ਨੂੰ ਤਰੋ ਤਾਜ਼ਾ ਰੱਖਣ ਲਈ ਉਨ੍ਹਾਂ ਦੇ ਡੰਠਲ ’ਤੇ ਥੋੜਾ ਜਿਹਾ ਮੋਮ ਲਗਾ ਦਿਉ। ਗਰਮੀਆਂ ਵਿਚ ਆਟਾ ਗੁੰਨ੍ਹਣ ਤੋਂ ਬਾਅਦ ਉਸ ਉਤੇ ਥੋੜਾ ਜਿਹਾ ਤੇਲ ਲਗਾ ਦਿਉ। ਆਟੇ ’ਤੇ ਪਾਪੜੀ ਨਹੀਂ ਜੰਮੇਗੀ। ਖੋਏ ਦੇ ਗੁਲਾਬ ਜਾਮਨ ਬਣਾਉਂਦੇ ਸਮੇਂ ਉਸ ਵਿਚ ਥੋੜੀ ਜਿਹੀ ਪੀਸੀ ਚੀਨੀ ਮਿਲਾ ਦਿਉ। ਗੁਲਾਬ ਜਾਮਨ ਨਰਮ ਬਣਨਗੇ।

Tomota other vegetables prices drop to new level due to coronavirus lockdownTomota 

ਆਲੂ ਦੀ ਟਿੱਕੀ ਬਣਾਉਂਦੇ ਸਮੇਂ ਉਸ ਵਿਚ ਛੋੜਾ ਜਿਹਾ ਅਰਾਰੋਟ ਮਿਲਾ ਦਿਉ। ਟਿੱਕੀਆਂ ਕੁਰਕੁਰੀਆਂ ਬਣਨਗੀਆਂ।ਚਾਕੂੂ ਅਤੇ ਛੁਰੀਆਂ ਤੇ ਕਾਲਾਪਨ ਨਾ ਆਵੇ ਇਸ ਲਈ ਉਨ੍ਹਾਂ ਨੂੰ ਅਖ਼ਬਾਰ ਵਿਚ ਲਪੇਟ ਕੇ ਰਖੋ।  ਕਸਟਰਡ ਬਣਾਉਂਦੇ ਸਮੇਂ ਚੀਨੀ ਦਾ ਇਕ ਚਮਚ ਸ਼ਹਿਦ ਦਾ ਮਿਲਾ ਦਿਉ। ਇਸ ਨਾਲ ਕਸਟਰਡ ਦਾ ਸੁਆਦ ਵਧ ਜਾਵੇਗਾ।  ਦਹੀਂ ਵੜੇ ਦੀ ਦਾਲ ਫੈਂਟਦੇ ਸਮੇਂ ਉਸ ਵਿਚ ਬੇਕਿੰਗ ਸੋਢਾ ਮਿਲਾਉਣ ਨਾਲ ਦਹੀਂ ਵੜੇ ਮੁਲਾਇਮ ਅਤੇ ਫੁੱਲੇ ਹੋਏ ਬਣਦੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM
Advertisement