
ਜੇਕਰ ਤੁਸੀਂ ਸਰਦੀਆਂ ਵਿਚ ਪੈਰਾਂ ਦੀ ਮਾਲਿਸ਼ ਕਰਦੇ ਹੋ ਤਾਂ ਗਰਮ ਤਿਲ ਦੇ ਤੇਲ ਦੀ ਵਰਤੋਂ ਕਰੋ,
ਮੁਹਾਲੀ : ਜਦੋਂ ਅਸੀਂ ਪੈਰਾਂ ਦੀ ਮਾਲਿਸ਼ ਕਰਦੇ ਹਾਂ ਤਾਂ ਅੱਖਾਂ ਦੀ ਸਿਹਤ ਵੀ ਠੀਕ ਰਹਿੰਦੀ ਹੈ। ਅਸਲ ਵਿਚ ਮਨੁੱਖੀ ਸਰੀਰ ਵੀ ਇਕ ਰੁੱਖ ਦੀ ਤਰ੍ਹਾਂ ਹੈ, ਜਿਸ ਵਿਚ ਪੈਰ ਜੜ੍ਹਾਂ ਵਾਂਗ ਕੰਮ ਕਰਦੇ ਹਨ ਅਤੇ ਜਦੋਂ ਅਸੀਂ ਪੈਰਾਂ ਦੀ ਮਾਲਿਸ਼ ਕਰਦੇ ਹਾਂ ਤਾਂ ਪੂਰੇ ਸਰੀਰ ਨੂੰ ਇਸ ਦਾ ਲਾਭ ਮਿਲਦਾ ਹੈ। ਤੁਸੀਂ ਹਰ ਮੌਸਮ ਵਿਚ ਇਸ ਥੈਰੇਪੀ ਨੂੰ ਅਪਣਾ ਸਕਦੇ ਹੋ।
ਇਹ ਵੀ ਪੜ੍ਹੋ : ਪੰਥਕ ਪਾਰਟੀ ਬਣਨੋਂ ਰੋਕਣ ਲਈ ਸੱਭ ਤੋਂ ਵੱਧ ਕਸੂਰਵਾਰ ਅਕਾਲ ਤਖਤ ਤੇ ਸ਼ੋਮਣੀ ਕਮੇਟੀ ਵਾਲੇ!!
ਜੇਕਰ ਤੁਸੀਂ ਸਰਦੀਆਂ ਵਿਚ ਪੈਰਾਂ ਦੀ ਮਾਲਿਸ਼ ਕਰਦੇ ਹੋ ਤਾਂ ਗਰਮ ਤਿਲ ਦੇ ਤੇਲ ਦੀ ਵਰਤੋਂ ਕਰੋ, ਜਦੋਂ ਕਿ ਗਰਮੀਆਂ ਵਿਚ ਤੁਸੀਂ ਘਿਉ ਦੀ ਵਰਤੋਂ ਕਰਦੇ ਹੋ। ਬਦਲਦੇ ਮੌਸਮ ਦੇ ਹਿਸਾਬ ਨਾਲ ਇਸ ਦਾ ਅਪਣਾ ਅਪਣਾ ਫ਼ਾਇਦਾ ਹੈ। ਆਉ ਜਾਣਦੇ ਹਾਂ ਮਾਲਿਸ਼ ਕਰਨ ਦਾ ਆਸਾਨ ਤਰੀਕਾ ਬਾਰੇ: ਤੇਲ ਜਾਂ ਘਿਉ ਨੂੰ ਗਰਮ ਕਰ ਕੇ ਅਪਣੇ ਹੱਥਾਂ ਉਤੇ ਲਗਾਉ। ਹੁਣ ਇਸ ਨੂੰ ਪੈਰੇ ਦੇ ਤਲੇ ’ਤੇ ਲਗਾਉ ਅਤੇ ਗੋਲਾਕਾਰ ਮੋਸ਼ਨ ਵਿਚ ਦੋਵੇਂ ਗਿੱਟਿਆਂ ਦੀਆਂ ਹੱਡੀਆਂ ਦੀ ਮਾਲਿਸ਼ ਕਰੋ। ਹੁਣ ਅੱਡੀ ਦੇ ਉਪਰ ਅਤੇ ਹੇਠਲੇ ਹਿੱਸੇ ਦੀ ਮਾਲਿਸ਼ ਕਰੋ ਅਤੇ ਹੌਲੀ-ਹੌਲੀ ਅੰਗੂਠੇ ਨੂੰ ਉਪਰ ਵਲ ਖਿੱਚੋ।
ਇਹ ਵੀ ਪੜ੍ਹੋ : ਅੱਜ ਦਾ ਹੁਕਮਨਾਮਾ ( 26 ਫਰਵਰੀ 2023)
ਹੁਣ ਪੈਰਾਂ ਦੇ ਅਗਲੇ ਹਿੱਸੇ ਨੂੰ ਦੋਹਾਂ ਹੱਥਾਂ ਨਾਲ ਦਬਾਉ ਅਤੇ ਮਾਲਿਸ਼ ਕਰੋ। ਅੰਤ ਵਿਚ ਅਪਣੇ ਹੱਥਾਂ ਦੇ ਅੰਗੂਠਿਆਂ ਦੀ ਮਦਦ ਨਾਲ ਪੈਰ ਦੇ ਆਰਕ ਦੀ ਮਾਲਿਸ਼ ਕਰੋ। ਹੁਣ ਹੌਲੀ-ਹੌਲੀ ਅਪਣੇ ਪੈਰ ਦੇ ਹਰ ਉਂਗਲ ਨੂੰ ਖਿੱਚੋ ਅਤੇ ਮਾਲਸ਼ ਕਰੋ। ਹੁਣ ਬੰਦ ਮੁੱਠੀ ਦੀ ਵਰਤੋਂ ਕਰ ਕੇ ਪੈਰਾਂ ਨੂੰ ਉਪਰ-ਨੀਚੇ ਘੁੱਟ ਕੇ ਮਾਲਿਸ਼ ਕਰੋ। ਦੋਵੇਂ ਹੱਥਾਂ ਨਾਲ ਪੈਰਾਂ ਦੇ ਉਪਰਲੇ ਅਤੇ ਹੇਠਲੇ ਹਿੱਸੇ ’ਤੇ ਦਬਾਅ ਪਾ ਕੇ ਮਾਲਿਸ਼ ਕਰੋ।
ਅਪਣੇ ਪੈਰਾਂ ਦੀਆਂ ਉਂਗਲਾਂ ਅਤੇ ਅੱਡੀ ਦੇ ਹੇਠਲੇ ਹਿੱਸੇ ਦੀ ਮਾਲਿਸ਼ ਕਰਨ ਵੇਲੇ ਥੋੜ੍ਹਾ ਧਿਆਨ ਰੱਖੋ। ਪੂਰੇ ਪੈਰ ਦੀ ਮਾਲਿਸ਼ ਕਰੋ ਅਤੇ ਗਰਮ ਰੱਖਣ ਲਈ ਅੰਤ ਵਿਚ ਜੁਰਾਬ ਪਾ ਲਵੋ। ਇਸੇ ਤਰ੍ਹਾਂ ਹੁਣ ਦੂਜੇ ਪੈਰਾਂ ਦੀ ਤਲੀ ਦੀ ਮਾਲਿਸ਼ ਕਰੋ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇੰਜ ਕਰਨ ਨਾਲ ਨੀਂਦ ਵਧੀਆ ਆਵੇਗੀ ਤੇ ਸਰੀਰ ਨੂੰ ਥਕਾਵਟ ਵੀ ਮਹਿਸੂਸ ਨਹੀਂ ਹੋਵੇਗੀ।