ਚਮਕਣ ਵਾਲੇ ਲੈਂਸ ਤੋਂ ਮਿਲੇਗੀ ਅੰਨ੍ਹੇਪਣ ਦੇ ਮਰੀਜ਼ਾਂ ਨੂੰ ਰੋਸ਼ਨੀ
Published : Apr 26, 2018, 1:32 pm IST
Updated : Apr 26, 2018, 1:32 pm IST
SHARE ARTICLE
Glowing contact lens could prevent blindness
Glowing contact lens could prevent blindness

ਸੂਗਰ ਦੇ ਸ਼ਿਕਾਰ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਕਈ ਵਾਰ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਚਲੀ ਜਾਂਦੀ

ਸੂਗਰ ਦੇ ਸ਼ਿਕਾਰ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਕਈ ਵਾਰ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਚਲੀ ਜਾਂਦੀ ਹੈ। ਹੁਣ ਮਾਹਰਾਂ ਨੇ ਹਨੇਰੇ 'ਚ ਚਮਕਣ ਵਾਲੇ ਅਜਿਹੇ ਕਾਨਟੈਕਟ ਲੈਂਸ ਵਿਕਸਤ ਕੀਤੇ ਹਨ ਜੋ ਸੂਗਰ ਦੇ ਮਰੀਜ਼ਾਂ ਨੂੰ ਅੰਨ੍ਹੇਪਣ ਤੋਂ ਰਾਹਤ ਦਿਵਾਉਣਗੇ।  

Glowing contact lens could prevent blindnessGlowing contact lens could prevent blindness

ਅਮਰੀਕਾ ਦੇ ਖੋਜਕਾਰਾਂ ਨੇ ਇਕ ਅਜਿਹਾ ਇਲਾਜ ਵਿਕਸਤ ਕੀਤਾ ਹੈ ਜਿਸ 'ਚ ਦਰਦ ਦੀ ਗੁੰਜਾਇਸ਼ ਨਾ ਦੇ ਬਰਾਬਰ ਹੈ। ਇਸ ਦਾ ਨਾਂਅ ਦ ਡਾਰਕ ਕਾਨਟੈਕਟ ਲੈਂਸ ਹੈ। ਦੁਨੀਆਂ ਭਰ 'ਚ ਲੱਖਾਂ ਲੋਕ ਸੂਗਰ ਤੋਂ ਪੀਡ਼ਤ ਹਨ ਅਤੇ ਉਨ੍ਹਾਂ ਨੂੰ ਅੰਨ੍ਹਾਪਣ, ਡਾਇਬੈਟਿਕ ਰੈਟਿਨੋ ਥੈਰਪੀ ਦਾ ਖ਼ਤਰਾ ਹੈ।

Glowing contact lens could prevent blindnessGlowing contact lens could prevent blindness

ਸੂਗਰ ਦੀ ਵਜ੍ਹਾ ਨਾਲ ਪੂਰੇ ਸਰੀਰ 'ਚ ਖ਼ੂਨ ਪਹੁੰਚਾਉਣ ਵਾਲੀਆਂ ਨਸਾਂ ਨੂੰ ਨੁਕਸਾਨ ਹੁੰਦਾ ਹੈ। ਅੱਖਾਂ ਦੀਆਂ ਨਸਾਂ ਨੂੰ ਨੁਕਸਾਨ ਹੋਣ 'ਤੇ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ ਕਿਉਂਕਿ ਰੈਟੀਨਾ ਦੀ ਨਰਵ ਸੈਲਜ਼ 'ਚ ਖ਼ੂਨ ਦਾ ਵਹਾਅ ਘੱਟ ਹੋ ਜਾਂਦਾ ਹੈ ਅਤੇ ਉਹ ਖ਼ਤਮ ਹੋਣ ਲਗਦੀਆਂ ਹਨ। ਆਮਤੌਰ 'ਤੇ ਰੈਟੀਨਾ 'ਚ ਨਵੇਂ ਨਰਵ ਸੈਲਜ਼ ਵੀ ਬਣਦੇ ਹਨ।

Glowing contact lens could prevent blindnessGlowing contact lens could prevent blindness

ਨਵਾਂ ਲੈਂਸ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਜਿਸ ਨਾਲ ਰਾਤ ਨੂੰ ਰੈਟੀਨਾ ਦੀ ਆਕਸੀਜਨ ਦੀ ਮੰਗ ਘੱਟ ਹੋ ਜਾਂਦੀ ਹੈ। ਇਸ ਲਈ ਅੱਖਾਂ ਦੀ ਰਾਡ ਕੋਸ਼ਿਕਾਵਾਂ ਨੂੰ ਨਵਾਂ ਲੈਂਸ ਮਾਮੂਲੀ ਰੋਸ਼ਨੀ ਦਿੰਦਾ ਹੈ। ਇਹ ਪਰਿਕ੍ਰੀਆ ਪੂਰੀ ਰਾਤ ਚਲਦੀ ਹੈ। ਇਸ ਲਈ ਲੈਂਸ 'ਚ ਕਲਾਈ 'ਚ ਪਾਉਣ ਵਾਲੀ ਘੜੀ ਦੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement