Health News: ਡੇਂਗੂ ਹੋਣ 'ਤੇ ਇਨ੍ਹਾਂ ਫਲਾਂ ਦਾ ਕਰੋ ਸੇਵਨ, ਦੂਰ ਰਹਿਣਗੀਆਂ ਬੀਮਾਰੀਆਂ

By : GAGANDEEP

Published : May 26, 2024, 9:05 am IST
Updated : May 26, 2024, 9:53 am IST
SHARE ARTICLE
 Dengue Health News in punjabi
Dengue Health News in punjabi

Health News: ਖੱਟੇ ਨਾਲ ਭਰਪੂਰ ਫੂਡਜ਼ ਹੁੰਦੇ ਹਨ ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦੇ ਹਨ

 Dengue Health News in punjabi : ਡੇਂਗੂ ਦਾ ਬੁਖ਼ਾਰ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਲੈਂਦਾ ਹੈ। ਡੇਂਗੂ ਹਰ ਸਾਲ ਮਾਨਸੂਨ ਵਿਚ ਵੱਡੀ ਆਬਾਦੀ ਨੂੰ ਪ੍ਰਭਾਵਤ ਕਰਦਾ ਹੈ। ਡੇਂਗੂ ਬੁਖ਼ਾਰ ਸੱਭ ਤੋਂ ਪਹਿਲਾਂ ਕਮਜ਼ੋਰ ਇਮਿਊਨਟੀ ਸਿਸਟਮ ਵਾਲੇ ਲੋਕਾਂ ਨੂੰ ਮਾਰਦਾ ਹੈ। ਮਜ਼ਬੂਤ ਇਮਿਊਨਿਟੀ ਡੇਂਗੂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਵਿਚ ਮਦਦ ਕਰਦੀ ਹੈ। ਇਕ ਮਜ਼ਬੂਤ ਇਮਿਊਨਟੀ ਸਿਸਟਮ ਵੱਖ-ਵੱਖ ਬੀਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ। ਇਹ ਡੇਂਗੂ ਦੇ ਲੱਛਣਾਂ ਨਾਲ ਲੜਨ ਵਿਚ ਵੀ ਮਦਦ ਕਰੇਗਾ। ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਕੁੱਝ ਭੋਜਨ ਹਨ ਜੋ ਡੇਂਗੂ ਨੂੰ ਰੋਕਣ ਵਿਚ ਮਦਦ ਕਰਦੇ ਹਨ। ਆਉ ਜਾਣਦੇ ਹਾਂ ਉਨ੍ਹਾਂ ਫ਼ੂਡਜ਼ ਬਾਰੇ:

ਇਹ ਵੀ ਪੜ੍ਹੋ: Rahul Gandhi: ਅੰਮ੍ਰਿਤਸਰ ਵਿਚ ਗੁਰਜੀਤ ਔਜਲਾ ਦੇ ਹੱਕ ਵਿਚ ਗਰਜੇ ਰਾਹੁਲ ਗਾਂਧੀ, ਕਿਹਾ- ਕਿਸਾਨਾਂ ਦਾ ਕਰਾਂਗੇ ਕਰਜ਼ਾ ਮੁਆਫ਼  

ਖੱਟੇ ਨਾਲ ਭਰਪੂਰ ਫੂਡਜ਼ ਹੁੰਦੇ ਹਨ ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦੇ ਹਨ। ਵਿਟਾਮਿਨ ਸੀ ਚਿੱਟੇ ਸੈੱਲਜ਼ ਦੇ ਉਤਪਾਦਨ ’ਚ ਮਦਦ ਕਰਦਾ ਹੈ ਜੋ ਸਰੀਰ ਦੇ ਰੋਗਾਂ ਨਾਲ ਲੜਨ ਵਾਲੇ ਸੈੱਲ ਹਨ। ਇਹ ਭੋਜਨ ਐਂਟੀਆਕਸੀਡੈਂਟਸ ਨਾਲ ਵੀ ਭਰਪੂਰ ਹੁੰਦੇ ਹਨ ਜੋ ਸਰੀਰ ਨੂੰ ਫ੍ਰੀ ਸੈੱਲਜ਼ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ। ਕੁੱਝ ਖੱਟੇ ਭੋਜਨਾਂ ਵਿਚ ਸ਼ਾਮਲ ਹਨ- ਨਿੰਬੂ, ਸੰਤਰਾ, ਅੰਗੂਰ, ਕੀਵੀ ਆਦਿ। ਮਲੇਰੀਆ ਦਾ ਮੱਛਰ ਸ਼ਾਮ ਨੂੰ ਕੱਟਦਾ ਹੈ ਇਸ ਦੇ ਲੱਛਣ ਤੇਜ਼ ਬੁਖ਼ਾਰ ਅਤੇ ਸਿਰਦਰਦ।

ਅਦਰਕ ਇਕ ਜੜੀ ਬੂਟੀ ਹੈ ਜੋ ਚਾਹ ਵਿਚ ਸਵਾਦ ਜੋੜਨ ਲਈ ਵਰਤੀ ਜਾਂਦੀ ਹੈ। ਅਦਰਕ ਇਮਿਊਨਿਟੀ ਵਧਾਉਣ ਵਾਲਾ ਭੋਜਨ ਵੀ ਹੈ। ਅਦਰਕ ਗਲੇ ਵਿਚ ਖਰਾਸ਼, ਸੋਜ, ਮਤਲੀ ਅਤੇ ਡੇਂਗੂ ਬੁਖ਼ਾਰ ਦੇ ਹੋਰ ਲੱਛਣਾਂ ਦੇ ਇਲਾਜ ਵਿਚ ਬਹੁਤ ਮਦਦਗਾਰ ਹੈ। ਹਲਦੀ ਨੂੰ ਸੁਨਹਿਰੀ ਮਸਾਲਾ ਕਿਹਾ ਜਾਂਦਾ ਹੈ ਜੋ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਹਲਦੀ ਇਮਿਊਨਟੀ ਸਿਸਟਮ ਦੇ ਕੰਮਕਾਜ ਨੂੰ ਸੁਧਾਰਨ ਵਿਚ ਵੀ ਮਦਦ ਕਰਦੀ ਹੈ। ਇਹ ਮਸਾਲਾ ਐਂਟੀ-ਇੰਫ਼ਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਤੁਸੀਂ ਦੁੱਧ ਵਿਚ ਥੋੜ੍ਹੀ ਹਲਦੀ ਮਿਲਾ ਸਕਦੇ ਹੋ ਜਾਂ ਹਲਦੀ ਵਾਲੀ ਚਾਹ ਪੀ ਸਕਦੇ ਹੋ।

ਇਹ ਵੀ ਪੜ੍ਹੋ: Punjabi Tourists Kashmir News : ਕਸ਼ਮੀਰ ਘੁੰਮਣ ਗਏ ਪੰਜਾਬੀਆਂ ਦਾ ਹੋਇਆ ਐਕਸੀਡੈਂਟ, ਹਾਦਸੇ ਵਿਚ 4 ਪੰਜਾਬੀਆਂ ਦੀ ਗਈ ਜਾਨ

ਇਸ ਨੂੰ ਵੱਖ-ਵੱਖ ਭੋਜਨਾਂ ਵਿਚ ਵੀ ਮਿਲਾ ਸਕਦੇ ਹੋ। ਭੋਜਨ ਵਿਚ ਲੱਸਣ ਇਕ ਵਧੀਆ ਦਵਾਈ ਹੈ। ਇਹ ਲਗਭਗ ਹਰ ਭਾਰਤੀ ਰਸੋਈ ਦਾ ਹਿੱਸਾ ਹੈ। ਲੱਸਣ ਵਧੀਆ ਇਮਿਊਨਿਟੀ ਵਿਚ ਵੀ ਯੋਗਦਾਨ ਪਾ ਸਕਦਾ ਹੈ। ਇਹ ਇੰਫ਼ੈਕਸ਼ਨ ਨਾਲ ਲੜਨ ’ਚ ਮਦਦ ਕਰਦਾ ਹੈ। ਲੱਸਣ ਵਿਚ ਐਂਟੀਬੈਕਟੀਰੀਅਲ ਅਤੇ ਐਂਟੀ ਫ਼ੰਗਲ ਗੁਣ ਵੀ ਹੁੰਦੇ ਹਨ। ਲੱਸਣ ਵਿਚ ਸਲਫ਼ਰ ਦੀ ਮੌਜੂਦਗੀ ਵਧੀਆ ਇਮਮਿਊਨਿਟੀ ’ਚ ਯੋਗਦਾਨ ਪਾਉਂਦੀ ਹੈ। ਬੁਖ਼ਾਰ, ਸਿਰਦਰਦ ਦੇ ਨਾਲ ਠੰਢ ਲੱਗਣਾ ਮਲੇਰੀਆ ਦੇ ਲੱਛਣ, ਗਰਭਵਤੀ ਔਰਤਾਂ ਸੁਚੇਤ ਰਹਿਣ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਤੁਸੀਂ ਦਿਨ ਦੇ ਕਿਸੇ ਵੀ ਸਮੇਂ ਤਾਜ਼ੇ ਦਹੀਂ ਦਾ ਆਨੰਦ ਲੈ ਸਕਦੇ ਹੋ। ਇਹ ਤੁਹਾਡੇ ਲਈ ਇਕ ਤਾਜ਼ਗੀ ਭਰਪੂਰ ਇਲਾਜ ਹੋਵੇਗਾ ਜੋ ਸਿਹਤ ਲਾਭਾਂ ਨਾਲ ਭਰਿਆ ਹੋਇਆ ਹੈ। ਦਹੀਂ ਤੁਹਾਡੀ ਪਾਚਨ ਕਿਰਿਆ ਨੂੰ ਸੁਧਾਰਨ ਵਿਚ ਵੀ ਤੁਹਾਡੀ ਮਦਦ ਕਰੇਗਾ। ਪਾਲਕ ਸੱਭ ਤੋਂ ਸਿਹਤਮੰਦ ਪੱਤੇਦਾਰ ਸਾਗ ਵਿਚੋਂ ਇਕ ਹੈ। ਪੱਤੇਦਾਰ ਸਬਜ਼ੀਆਂ ਤੁਹਾਡੀ ਡਾਈਟ ਦਾ ਜ਼ਰੂਰੀ ਹਿੱਸਾ ਹੋਣੀਆਂ ਚਾਹੀਦੀਆਂ ਹਨ ਅਤੇ ਪਾਲਕ ਤੁਹਾਡੀ ਪਹਿਲੀ ਪਸੰਦ ਹੋ ਸਕਦੀ ਹੈ। ਪਾਲਕ ਵਿਟਾਮਿਨ ਸੀ, ਐਂਟੀਆਕਸੀਡੈਂਟਸ ਅਤੇ ਬੀਟਾ-ਕੈਰੋਟੀਨ ਨਾਲ ਭਰਪੂਰ ਹੁੰਦੀ ਹੈ ਜੋ ਇਮਿਊਨਿਟੀ ਵਧਾਉਣ ਵਿਚ ਮਦਦ ਕਰਦੀ ਹੈ। ਪਾਲਕ ਵਿਚ ਫ਼ਾਈਬਰ ਵੀ ਭਰਪੂਰ ਹੁੰਦਾ ਹੈ ਜੋ ਭਾਰ ਘਟਾਉਣ ਨੂੰ ਉਤਸ਼ਾਹਤ ਕਰ ਸਕਦਾ ਹੈ।

(For more Punjabi news apart from Consume these fruits when you have dengue Health News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement