ਜੇਕਰ ਤੁਸੀਂ ਹਮੇਸ਼ਾ ਸਿਹਤਮੰਦ ਰਹਿਣਾ ਚਾਹੁੰਦੇ ਹੋ ਅਤੇ ਰਾਤ ਨੂੰ ਆਰਾਮ ਨਾਲ ਨੀਂਦ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਰਾਤ ਨੂੰ ਓਟਮੀਲ ਦਾ ਸੇਵਨ ਕਰਨਾ ਚਾਹੀਦਾ ਹੈ।
ਜੇਕਰ ਤੁਹਾਡੀਆਂ ਖਾਣ-ਪੀਣ ਦੀਆਂ ਆਦਤਾਂ, ਤੁਹਾਡੀ ਸਰੀਰਕ ਗਤੀਵਿਧੀ ਅਤੇ ਤੁਹਾਡਾ ਮੂਡ ਠੀਕ ਰਹਿੰਦਾ ਹੈ ਤਾਂ ਤੁਹਾਡੀ ਜ਼ਿੰਦਗੀ ਨਿਸ਼ਚਤ ਤੌਰ ’ਤੇ ਸਿਹਤਮੰਦ ਰਹੇਗੀ। ਇਨ੍ਹਾਂ ਵਿਚ ਜੋ ਤੁਸੀਂ ਖਾਂਦੇ ਹੋ, ਉਸ ਦਾ ਅਸਰ ਤੁਹਾਡੇ ਪੂਰੇ ਸਰੀਰ ’ਤੇ ਪੈਂਦਾ ਹੈ। ਅਜਿਹੇ ਵਿਚ ਤੁਸੀਂ ਰਾਤ ਨੂੰ ਜੋ ਵੀ ਖਾਂਦੇ ਹੋ, ਉਸ ਦਾ ਕਾਫ਼ੀ ਅਸਰ ਹੁੰਦਾ ਹੈ। ਦਿਨ ਵਿਚ ਜੋ ਵੀ ਅਸੀਂ ਖਾਂਦੇ ਹਾਂ, ਉਸ ਵਿਚੋਂ ਜ਼ਿਆਦਾਤਰ ਊਰਜਾ ਵਿਚ ਜਾਂਦੀ ਹੈ ਜੋ ਅਸੀਂ ਖ਼ਰਚ ਕਰਦੇ ਹਾਂ, ਪਰ ਕਈ ਮਾਮਲਿਆਂ ਵਿਚ ਰਾਤ ਦਾ ਖਾਣਾ ਸਾਡੀ ਸਮੁੱਚੀ ਸਿਹਤ ਨੂੰ ਪ੍ਰਭਾਵਤ ਕਰਦਾ ਹੈ।
ਜੇਕਰ ਤੁਸੀਂ ਹਮੇਸ਼ਾ ਸਿਹਤਮੰਦ ਰਹਿਣਾ ਚਾਹੁੰਦੇ ਹੋ ਅਤੇ ਰਾਤ ਨੂੰ ਆਰਾਮ ਨਾਲ ਨੀਂਦ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਰਾਤ ਨੂੰ ਓਟਮੀਲ ਦਾ ਸੇਵਨ ਕਰਨਾ ਚਾਹੀਦਾ ਹੈ। ਓਟਮੀਲ ਪ੍ਰੋਟੀਨ ਦਾ ਖ਼ਜ਼ਾਨਾ ਹੈ। ਪ੍ਰੋਟੀਨ ਸਾਡੇ ਲਈ ਬਿਲਡਿੰਗ ਬਲਾਕ ਦਾ ਕੰਮ ਕਰਦਾ ਹੈ। ਤੁਸੀਂ ਓਟਮੀਲ ਸਮੂਦੀ ਬਣਾ ਕੇ ਰਾਤ ਨੂੰ ਪੀ ਸਕਦੇ ਹੋ। ਇਸ ਨਾਲ ਤੁਹਾਨੂੰ ਚੰਗੀ ਨੀਂਦ ਆਵੇਗੀ ਅਤੇ ਸਵੇਰ ਵੇਲੇ ਤੁਹਾਡਾ ਪੇਟ ਵੀ ਸਾਫ਼ ਰਹੇਗਾ। ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਅਤੇ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੋਵੇਂ ਕੰਟਰੋਲ ਵਿਚ ਰਹਿਣਗੇ।
ਚੈਰੀ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿਚ ਮੈਗਨੀਸ਼ੀਅਮ, ਫ਼ਾਸਫ਼ੋਰਸ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਦਿਲ ਦੇ ਰੋਗ, ਬਲੱਡ ਪ੍ਰੈਸ਼ਰ ਅਤੇ ਪੁਰਾਣੀਆਂ ਬੀਮਾਰੀਆਂ ਤੋਂ ਦੂਰ ਰਖਦਾ ਹੈ। ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਚੈਰੀ ਖਾਂਦੇ ਹੋ ਤਾਂ ਤੁਹਾਨੂੰ ਸ਼ਾਂਤੀ ਨਾਲ ਨੀਂਦ ਆਉਂਦੀ ਹੈ। ਚੈਰੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀ ਹੈ।
ਜੇਕਰ ਤੁਸੀਂ ਰਾਤ ਨੂੰ ਭਿੱਜਿਆ ਅਖ਼ਰੋਟ ਖਾਂਦੇ ਹੋ ਤਾਂ ਤੁਸੀਂ ਕਈ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਕਈ ਅਧਿਐਨਾਂ ਵਿਚ ਇਹ ਸਾਬਤ ਹੋ ਚੁੱਕਾ ਹੈ ਕਿ ਅਖ਼ਰੋਟ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਸੌਣ ਤੋਂ ਪਹਿਲਾਂ ਅਖ਼ਰੋਟ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿਚ ਮੋਨੋਸੈਚੁਰੇਟਿਡ ਫੈਟ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਹਰ ਤਰ੍ਹਾਂ ਦੀਆਂ ਪੁਰਾਣੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਇਹ ਆਰਾਮਦਾਇਕ ਨੀਂਦ ਪ੍ਰਦਾਨ ਕਰਦਾ ਹੈ।
ਕੈਮੋਮਾਈਲ ਚਾਹ ਔਸ਼ਧੀ ਗੁਣਾਂ ਨਾਲ ਭਰਪੂਰ ਚਾਹ ਹੈ। ਇਹ ਹਰਬਲ ਚਾਹ ਹੁਣ ਹਰ ਥਾਂ ਉਪਲਭਦ ਹੈ। ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕੈਮੋਮਾਈਲ ਚਾਹ ਪੀਂਦੇ ਹੋ ਤਾਂ ਤੁਸੀਂ ਇਨਫ਼ੈਕਸ਼ਨ ਨਾਲ ਜੁੜੀਆਂ ਕਈ ਬੀਮਾਰੀਆਂ ਤੋਂ ਦੂਰ ਰਹੋਗੇ। ਇਸ ਨਾਲ ਇਮਿਊਨਿਟੀ ਵਧਦੀ ਹੈ। ਇਸ ਵਿਚ ਮੌਜੂਦ ਫਲੇਵੋਨੋਇਡਸ ਸੋਜ ਨੂੰ ਘੱਟ ਕਰਦੇ ਹਨ ਜੋ ਪੁਰਾਣੀਆਂ ਬੀਮਾਰੀਆਂ ਨੂੰ ਰੋਕਦਾ ਹੈ। ਕੈਮੋਮਾਈਲ ਚਾਹ ਵਿਚ ਕੈਂਸਰ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ।