
ਦਹੀਂ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ 'ਚ ਮੋਜੂਦ ਵਿਟਾਮਿਨਸ, ਕੈਲਸ਼ੀਅਮ ਅਤੇ ਕਈ ਦੂਜੇ ਮਿਨਰਲਸ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ...
ਦਹੀਂ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ 'ਚ ਮੋਜੂਦ ਵਿਟਾਮਿਨਸ, ਕੈਲਸ਼ੀਅਮ ਅਤੇ ਕਈ ਦੂਜੇ ਮਿਨਰਲਸ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਗਰਮੀ ਦੇ ਮੌਸਮ 'ਚ ਅਪਣੀ ਡਾਈਟ 'ਚ ਦਹੀਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਦਹੀਂ 'ਚ ਨਮਕ ਅਤੇ ਚੀਨੀ ਤੋਂ ਇਲਾਵਾ ਵੀ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਦਹੀਂ 'ਚ ਮਿਲਾਕੇ ਖਾਣ ਨਾਲ ਸਰੀਰ ਨੂੰ ਦੋਗੁਣਾ ਫਾਇਦਾ ਹੁੰਦਾ ਹੈ।
Curd
ਆਓ ਜਾਣਦੇ ਹਾਂ ਅਜਿਹੀਆਂ ਕੁਝ ਚੀਜ਼ਾਂ ਬਾਰੇ। ਦਹੀਂ 'ਚ ਕਾਲਾ ਨਮਕ ਅਤੇ ਭੁਣਿਆ ਹੋਇਆ ਜੀਰਾ ਮਿਲਾ ਕੇ ਖਾਣ ਨਾਲ ਉਸ ਦਾ ਸੁਆਦ ਵਧ ਜਾਂਦਾ ਹੈ ਅਤੇ ਡਾਈਜੇਸ਼ਨ ਸਿਸਟਮ ਵੀ ਠੀਕ ਰਹਿੰਦਾ ਹੈ। ਦਹੀ 'ਚ ਸ਼ਹਿਦ ਮਿਲਾ ਕੇ ਖਾਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ। ਜਿਨ੍ਹਾਂ ਲੋਕਾਂ ਦੇ ਸਰੀਰ ਦਾ ਭਾਰ ਬਹੁਤ ਜ਼ਿਆਦਾ ਹੁੰਦਾ ਹੈ ਉਨ੍ਹਾਂ ਨੂੰ ਦਹੀਂ ਦੇ ਨਾਲ ਕਾਲੀ ਮਿਰਚ ਮਿਲਾਕੇ ਖਾਣੀ ਚਾਹੀਦੀ ਹੈ।
Curd
ਇਸ ਨਾਲ ਸਰੀਰ ‘ਚ ਜਮਾ ਵਾਧੂ ਚਰਬੀ ਘੱਟ ਹੋ ਜਾਂਦੀ ਹੈ। ਦਹੀਂ 'ਚ ਸ਼ੱਕਰ ਅਤੇ ਸੁੱਕੇ ਮੇਵੇ ਮਿਲਾ ਕੇ ਖਾਣ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਅਤੇ ਇਹ ਸਰੀਰ ਦਾ ਭਾਰ ਵਧਾਉਣ 'ਚ ਮਦਦ ਕਰਦਾ ਹੈ। ਬਵਾਸੀਰ ਦੇ ਰੋਗੀ ਨੂੰ ਦਹੀਂ 'ਚ ਅਜਵਾਇਨ ਮਿਲਾ ਕੇ ਖਾਣੀ ਚਾਹੀਦੀ ਹੈ। ਚਾਹੋ ਤਾਂ ਅਜਵਾਇਨ ਨੂੰ ਪੀਸ ਕੇ ਵੀ ਇਸਤੇਮਾਲ ਕਰ ਸਕਦੇ ਹੋ। ਕਈ ਲੋਕਾਂ ਨੂੰ ਸਿਰਫ ਅੱਧੇ ਸਿਰ 'ਚ ਦਰਦ ਹੁੰਦੀ ਹੈ।
Curd
ਅਜਿਹੇ 'ਚ ਦਹੀਂ 'ਚ ਬਲੇ ਹੋਏ ਚਾਵਲ ਮਿਲਾ ਕੇ ਖਾਣ ਨਾਲ ਫਾਇਦਾ ਹੁੰਦਾ ਹੈ। ਦਹੀਂ 'ਚ ਸੌਂਫ ਮਿਲਾ ਕੇ ਖਾਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਪੇਟ ਦੀ ਗੈਸ ਅਤੇ ਜਲਣ ਹੋਣ 'ਤੇ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ। ਓਟਸ ਅਤੇ ਦਹੀਂ ਦੇ ਇਸਤੇਮਾਲ ਨਾਲ ਸਰੀਰ ਨੂੰ ਕੈਲਸ਼ੀਅਮ, ਪੋਟਾਸ਼ੀਅਮ ਅਤੇ ਪ੍ਰੋਟੀਨ ਮਿਲਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਬਣਦੀਆਂ ਹਨ।
Curd
ਲੂਜ ਮੋਸ਼ਨ ਦੀ ਸਮੱਸਿਆ ਹੋਣ 'ਤੇ ਦਹੀਂ 'ਚ ਈਸਬਗੋਲ ਮਿਲਾ ਕੇ ਖਾਓ ਇਸ ਨਾਲ ਤੁਰਤ ਰਾਹਤ ਮਿਲਦੀ ਹੈ ਅਤੇ ਇਹ ਕੌਲੈਸਟਰੋਲ ਘਟਾਉਣ 'ਚ ਵੀ ਮਦਦ ਕਰਦਾ ਹੈ। ਦਹੀਂ 'ਚ ਕੇਲਾ ਮਿਲਾ ਕੇ ਖਾਣ ਨਾਲ ਪੇਟ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਇਸ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ।