ਗੁਣਾਂ ਨਾਲ ਭਰਪੂਰ ਹੈ ਕਿੱਕਰ ਦਾ ਦਰੱਖਤ, ਜਾਣੋਂ ਇਸਦੇ ਫ਼ਾਇਦੇ
Published : Jan 27, 2019, 12:35 pm IST
Updated : Jan 27, 2019, 12:35 pm IST
SHARE ARTICLE
ਕਿੱਕਰ
ਕਿੱਕਰ

ਕਿੱਕਰ ਜਿਸ ਨੂੰ ਬਬੂਲ ਵੀ ਕਹਿੰਦੇ ਹਨ। ਸਿਹਤ ਸਬੰਧੀ ਕਿੱਕਰ ਦੇ ਬਹੁਤੇ ਫ਼ਾਇਦਿਆਂ ਤੋਂ ਸ਼ਾਇਦ ਤੁਸੀਂ ਜਾਣੂ ਨਹੀਂ ਹੋਵੇਗੇ। ਕਿੱਕਰ ਕਫ਼-ਪਿੱਤ ਨੂੰ ਜਲਦ ਠੀਕ ਕਰਦੀ ਹੈ...

ਚੰਡੀਗੜ੍ਹ : ਕਿੱਕਰ ਜਿਸ ਨੂੰ ਬਬੂਲ ਵੀ ਕਹਿੰਦੇ ਹਨ। ਸਿਹਤ ਸਬੰਧੀ ਕਿੱਕਰ ਦੇ ਬਹੁਤੇ ਫ਼ਾਇਦਿਆਂ ਤੋਂ ਸ਼ਾਇਦ ਤੁਸੀਂ ਜਾਣੂ ਨਹੀਂ ਹੋਵੇਗੇ। ਕਿੱਕਰ ਕਫ਼-ਪਿੱਤ ਨੂੰ ਜਲਦ ਠੀਕ ਕਰਦੀ ਹੈ। ਇਸ ਦੇ ਗੂੰਦ ਪਿੱਤ-ਵੱਤ ਖ਼ਤਮ ਕਰਦੀ ਹੈ ਅਤੇ ਜਲਣ ਦੂਰ ਕਰਨ, ਜ਼ਖ਼ਮ ਭਰਨ ਵਾਲਾ ਅਤੇ ਖ਼ੂਨ ਦੀ ਸਫ਼ਾਈ ਕਰਦੀ ਹੈ। ਇਸ ਦੀਆਂ ਪੱਤੀਆਂ, ਗੂੰਦ ਅਤੇ ਛਿੱਲ ਸਭ ਕੰਮ ਦੀਆਂ ਹਨ। ਇਹ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੈ। ਆਓ ਅਸੀਂ ਜਾਣਦੇ ਹਾਂ ਇਸਦੇ ਹੈਰਾਨ ਕਰਨ ਵਾਲੇ ਗੁਣ :-

ਕਿੱਕਰ ਕਿੱਕਰ

ਡਾਇਰੀਏ ‘ਚ ਆਰਾਮ :- ਕਿੱਕਰ ਦੇ ਵੱਖ ਵੱਖ ਹਿੱਸੇ ਡਾਇਰੀਆਂ ਦੂਰ ਕਰਨ ਵਿਚ ਮੱਦਦ ਕਰਦੇ ਹਨ। ਇਸ ਦੀਆਂ ਤਾਜ਼ੀਆ ਪੱਤੀਆਂ ਜ਼ੀਰੇ ਨਾਲ ਪੀਸ ਕੇ ਦਿਨ ਵਿਚ ਤਿੰਨ ਵਾਰ ਇਸ ਦੀ 10 ਗਰਾਮ ਮਾਤਰਾ ਖਾਣ ਨਾਲ ਡਾਇਰੀਆਂ ਠਾਕ ਹੋ ਜਾਂਦਾ ਹੈ। ਇਸੇ ਤਰ੍ਹਾਂ ਇਸ ਦੀ ਛਿੱਲ ਨਾਲ ਬਣਿਆ ਕਾੜ੍ਹਾ ਦਿਨ ਵਿਚ ਤਿੰਨ ਵਾਰ ਪੀਣ ਨਾਲ ਫ਼ਾਇਦਾ ਮਿਲਦਾ ਹੈ।

ਕਿੱਕਰ ਦੇ ਦਰੱਖਤ ਕਿੱਕਰ ਦੇ ਦਰੱਖਤ

ਦੰਦਾਂ ਦੀ ਸਮੱਸਿਆ ਕਰੇ ਦੂਰ :- ਰੋਜ਼ਾਨਾ ਕਿੱਕਰ ਦੀ ਦਾਤਣ ਬਣਾ ਕੇ ਚੱਬਣ ਨਾਲ ਬਹੁਤ ਫ਼ਾਇਦਾ ਹੁੰਦਾ ਹੈ। ਇਸ ਨਾਲ ਮਸੂੜ੍ਹਿਆ ਦੀ ਸੜਨ ਅਤੇ ਦੰਦਾਂ ਵਿਚੋਂ ਖ਼ੂਨ ਨਿਕਲਣ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਨਾਲ ਗੰਦੇ ਦੰਦਾਂ ਨੂੰ ਵੀ ਸਾਫ਼ ਕੀਤਾ ਜਾ ਸਕਦਾ ਹੈ। ਦੰਦਾਂ ਦੀ ਸਫ਼ਾਈ ਲਈ 50 ਗਰਾਮ ਬਬੂਲ ਦਾ ਕੋਲਾ/ਰਾਖ, 20 ਗਰਾਮ ਰੋਸਟ ਕੀਤੀ ਫ਼ਟਕੜੀ ਤੇ 10 ਗਰਾਮ ਕਾਲਾ ਨਮਕ ਮਿਲਾ ਕੇ ਮੰਜਨ ਕਰੋ।

ਕਿੱਕਰ ਦੇ ਪੱਤੇ ਕਿੱਕਰ ਦੇ ਪੱਤੇ

ਖ਼ਾਜ-ਖੁਜਲੀ ਤੋਂ ਆਰਾਮ :- 25 ਗਰਾਮ ਬਬੂਲ ਦੀ ਛਿੱਲ ਅਤੇ ਅੰਬ ਦੀ ਛਿੱਲ ਨੂੰ 1 ਲੀਟਰ ਪਾਣੀ ਵਿਚ ਉਬਾਲ ਕੇ ਖੁਜਲੀ ਵਾਲ ਹਿੱਸੇ ਨੂੰ ਭਾਫ਼ ਦਾ ਸੇਕ ਦਿਓ। ਸੇਕ ਤੋਂ ਬਾਅਦ ਉਸ ਹਿੱਸੇ ਉਤੇ ਘਿਓ ਲਗਾਓ। ਇਸ ਤੋਂ ਇਲਾਵਾ ਬਬੂਲ ਦੇ ਪੱਤਿਆਂ ਨੂੰ ਪੀਸ ਕੇ ਐਗਜ਼ਿਮਾ ਤੋਂ ਪੀੜਤ ਚਮੜੀ ਉਤੇ ਲਗਾਉਣ ਵਾਲ ਵੀ ਲਾਭ ਮਿਲਦਾ ਹੈ। ਟਾਂਸਿਲ : ਕਿੱਕਰ ਦੀ ਛਿੱਲ ਦੇ ਗਰਮ ਕਾੜ੍ਹੇ ਵਿਚ ਨਮਕ ਮਿਲਾ ਕੇ ਗਰਾਰੇ ਕਰਨ ਨਾਲ ਟਾਂਸਿਲ ਤੁਰੰਤ ਠੀਕ ਹੁੰਦਾ ਹੈ।

ਕਿੱਕਰ ਦੀ ਦਾਤਣ ਕਿੱਕਰ ਦੀ ਦਾਤਣ

ਗਵਾਹਡਣੀ ਜਾਂ ਅੱਖ ਆਉਣਾ :- ਰਾਤ ਨੂੰ ਸੌਣ ਤੋਂ ਪਹਿਲਾਂ ਗਵਾਹਡਣੀ ਵਾਲੀਆਂ ਅੱਖਾਂ ਉਤੇ ਕਿੱਕਰ ਦੇ ਤਾਜ਼ ਪੱਤੇ ਪੀਸ ਕੇ ਲਗਾਓ ਅਤੇ ਇਸ ਨੂੰ ਕਿਸੇ ਸਾਫ਼ ਕੱਪੜੇ ਨਾਲ ਬੰਨ੍ਹ ਦਿਓ। ਅਗਲੇ ਦਿਨ ਅੱਖਾਂ ਵਿਚੋਂ ਲਾਲੀ ਅਤੇ ਦਰਦ ਦੂਰ ਹੋ ਜਾਵੇਗਾ। ਅੱਖਾਂ ਵਿਚੋਂ ਪਾਣੀ ਆਉਣਾ :- 250 ਗਰਾਮ ਬਬੂਲ ਦੀਆਂ ਪੱਤੀਆਂ ਨੂੰ ਪਾਣੀ ਵਿਚ ਉਦੋਂ ਤੱਕ ਉਬਾਲੋ, ਜਦੋਂ ਤੱਕ ਕਿ ਪਾਣੀ ਇਕ ਚੌਥਾਈ ਨਾ ਰਹਿ ਜਾਵੇ। ਫਰ ਇਸ ਪਾਣੀ ਵਿਚ ਹੋਰ ਸਾਫ਼ ਪਾਣੀ ਮਿਲਾ ਕੇ ਕਿਸੇ ਬੋਤਲ ਵਿਚ ਭਰ ਕੇ ਰੱਖ ਲਓ। ਰੋਜ਼ ਸਵੇਰੇ-ਸ਼ਾਮ ਇਸ ਪਾਣੀ ਨਾਲ ਅੱਖਾਂ ਦੀਆਂ ਪਲਕਾ ਨੂੰ ਧੋਵੋ ਅਤੇ ਫ਼ਰਕ ਦੋਖੋ।

ਸਰੀਰ ਦੇ ਰੋਗ ਕਰੇ ਦੂਰ ਸਰੀਰ ਦੇ ਰੋਗ ਕਰੇ ਦੂਰ

ਲਿਊਕੋਰੀਆ ਵਿਚ ਹੁੰਦੈ ਲਾਭ :- ਔਰਤਾਂ ਨੂੰ ਆਮ ਤੌਰ ‘ਤੇ ਲਿਊਕੋਰੀਆ ਦੀ ਸਮੱਸਿਆ ਰਹਿੰਦੀ ਹੈ। ਇਸ ਦੇ ਇਲਾਜ਼ ਲਈ ਕਿੱਕਰ ਦੀ ਛਿੱਲ ਦਾ ਕਾੜ੍ਹਾ ਬਣਾ ਕੇ ਪੀਓ। ਖ਼ਾਂਸੀ ਵਿਚ ਵੀ ਲਾਭਦਾਇਕ:- ਕਿੱਕਰ ਦੀਆਂ ਮੁਲਇਮ ਪੱਤੀਆਂ ਨੂੰ ਪਾਣੀ ਵਿਚ ਉਬਾਲ ਕੇ ਦਿਨ ਵਿਚ ਤਿੰਨ ਵਾਰ ਪੀਣ ਨਾਲ ਖ਼ਾਂਸੀ ਅਤੇ ਛਾਤੀ ਦਾ ਦਰਦ ਠੀਕ ਹੁੰਦਾ ਹੈ। ਚਾਹੋ ਤਾਂ ਇਸ ਦੇ ਗੂੰਦ ਨੂੰ ਮੂੰਹ ਵਿਚ ਰੱਖ ਕੇ ਚੂਸ ਵੀ ਸਕਦੇ ਹੋ।

ਕਿੱਕਰ ਦਾ ਗੂੰਦ ਕਿੱਕਰ ਦਾ ਗੂੰਦ

ਸੱਟ ਜਾਂ ਸੜਨ ਉਤੇ ਲਾਭਦਾਇਕ:- ਬਬੂਲ ਦੀਆਂ ਪੱਤੀਆਂ ਨੂੰ ਜ਼ਖਮ ਉਤੇ ਜਾਂ ਸੜੀ ਥਾਂ ਉਤੇ ਲਗਾਉਣ ਲਈ ਵਰਤਿਆ ਜਾਂਦਾ ਹੈ। ਇਸ ਲਈ ਜੇਕਰ ਕਿਤੇ ਸੱਟ ਲੱਗੇ ਜਾਂ ਸਰੀਰ ਦਾ ਕੋਈ ਹਿੱਸਾ ਸੜ ਜਾੲ ਤਾਂ ਉਸ ਥਾਂ ਉਤੇ ਬਬੂਲ ਦੀਆਂ ਪੱਤੀਆਂ ਨੂੰ ਪੀਸ ਕੇ ਲਗਾਓ। ਆਰਾਮ ਮਿਲੇਗਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement