
ਖਾਣੇ ਵਿਚ ਨਮਕ ਨਾ ਹੋਵੇ ਤਾਂ ਖਾਣਾ ਬੇਸੁਆਦ ਹੋ ਜਾਂਦਾ ਹੈ।
ਖਾਣੇ ਵਿਚ ਨਮਕ ਨਾ ਹੋਵੇ ਤਾਂ ਖਾਣਾ ਬੇਸੁਆਦ ਹੋ ਜਾਂਦਾ ਹੈ। ਇਸ ਲਈ ਖਾਣੇ ਵਿਚ ਨਮਕ ਬਹੁਤ ਜ਼ਰੂਰੀ ਹੈ ਪਰ ਨਮਕ ਸਹੀ ਮਾਤਰਾ ਵਿਚ ਹੋਣਾ ਚਾਹੀਦਾ ਹੈ। ਕਦੇ-ਕਦੇ ਖਾਣਾ ਬਣਾਉਂਦੇ ਸਮੇਂ ਦਾਲ ਜਾਂ ਸਬਜ਼ੀ ਵਿਚ ਨਮਕ ਜ਼ਿਆਦਾ ਹੋ ਜਾਂਦਾ ਹੈ ਤਾਂ ਖਾਣੇ ਦਾ ਪੂਰਾ ਸੁਆਦ ਖ਼ਤਮ ਹੋ ਜਾਂਦਾ ਹੈ। ਅਜਿਹੇ ਵਿਚ ਬਹੁਤ ਸਾਰੇ ਲੋਕ ਖਾਣਾ ਹੀ ਛੱਡ ਦਿੰਦੇ ਹਨ, ਫਿਰ ਦੂਜੀ ਸਬਜ਼ੀ ਬਣਾਉਣੀ ਪੈਂਦੀ ਹੈ। ਸਬਜ਼ੀ ਜਾਂ ਦਾਲ ਤੋਂ ਖਾਰਾਪਣ ਘਟ ਕਰਨ ਲਈ ਇਥੇ ਦਸੀਆਂ ਜਾ ਰਹੀਆਂ ਹਨ ਛੋਟੀਆਂ- ਛੋਟੀਆਂ ਰਸੋਈ ਟਿਪਸ ਜੋ ਤੁਹਾਡੇ ਕੰਮ ਆ ਸਕਦੀਆਂ ਹਨ।Kitchen tips1. ਆਲੂ ਨਾਲ ਘਟ ਕਰੀਏ ਖਾਰਾਪਣ
ਸਬਜ਼ੀ ਜਾਂ ਦਾਲ ਵਿਚ ਨਮਕ ਜ਼ਿਆਦਾ ਹੋ ਜਾਵੇ ਤਾਂ ਆਲੂ ਛਿਲ ਕੇ ਪਾ ਦਿਉ। ਕੁੱਝ ਦੇਰ ਆਲੂ ਸਬਜ਼ੀ ਵਿਚ ਹੀ ਰਖੇ ਰਹਿਣ ਦਿਉ। ਥੋੜ੍ਹੀ ਦੇਰ ਬਾਅਦ ਆਲੂ ਕਢ ਲਵੋ। ਇਸ ਨਾਲ ਖਾਰਾਪਣ ਘਟ ਹੋ ਸਕਦਾ ਹੈ।Kitchen tips2. ਆਟੇ ਦੀ ਲੋਈ ਨਾਲ ਵੀ ਘਟ ਹੋ ਸਕਦਾ ਹੈ ਨਮਕ
ਜੇਕਰ ਸਬਜ਼ੀ ਵਿਚ ਨਮਕ ਜ਼ਿਆਦਾ ਹੋ ਗਿਆ ਹੈ ਤਾਂ ਆਟੇ ਦੀ ਵੱਡੀ ਲੋਈ ਬਣਾਉ ਅਤੇ ਸਬਜ਼ੀ ਵਿਚ ਪਾ ਦਿਉ। ਕੁੱਝ ਦੇਰ ਬਾਅਦ ਇਹ ਲੋਈ ਕਢ ਲਵੋ। ਇਸ ਨਾਲ ਖਾਰਾਪਣ ਘਟ ਹੋ ਜਾਂਦਾ ਹੈ।Kitchen tips3. ਥੋੜ੍ਹਾ ਦਹੀ ਪਾ ਦਿਉ ਸਬਜ਼ੀ ਵਿਚ
ਖਾਰਾਪਣ ਘਟ ਕਰਨ ਲਈ ਸਬਜ਼ੀ ਵਿਚ ਥੋੜ੍ਹਾ ਜਿਹਾ ਦਹੀ ਵੀ ਪਾ ਸਕਦੇ ਹੋ। Kitchen tips4. ਨਿੰਬੂ ਦਾ ਰਸ
ਦਾਲ ਵਿਚ ਨਮਕ ਜ਼ਿਆਦਾ ਹੋ ਜਾਵੇ ਤਾਂ ਨਿੰਬੂ ਦਾ ਰਸ ਪਾ ਦਿਉ। ਇਸ ਨਾਲ ਵੀ ਕੁੱਝ ਹੱਦ ਤਕ ਖਾਰਾਪਣ ਘੱਟ ਹੋ ਸਕਦਾ ਹੈ। Kitchen tips5. ਬਰੈੱਡ ਨਾਲ ਵੀ ਦੂਰ ਹੋ ਸਕਦਾ ਹੈ ਖਾਰਾਪਣ
ਜੇਕਰ ਤੁਸੀਂ ਚਾਹੋ ਤਾਂ ਖਾਰਾਪਣ ਦੂਰ ਕਰਨ ਲਈ ਬਰੈੱਡ ਦੀ ਵਰਤੋਂ ਵੀ ਕਰ ਸਕਦੇ ਹੋ। ਖਾਰੀ ਸਬਜ਼ੀ ਵਿਚ ਇਕ- ਦੋ ਬਰੈੱਡ ਪਾ ਦਿਉ। ਕੁੱਝ ਦੇਰ ਬਾਅਦ ਬਰੈਡ ਕਢ ਲਵੋ, ਇਸ ਨਾਲ ਵੀ ਖਾਰੇਪਣ ਵਿਚ ਕਮੀ ਆ ਸਕਦੀ ਹੈ।