
ਲੀਵਰ ਸਾਡੇ ਸਰੀਰ ਵਿੱਚ ਬਹੁਤ ਹੀ ਜ਼ਰੂਰੀ ਅੰਗ ਹੈ। ਇਹ ਸਾਡੇ ਸਰੀਰ ਵਿੱਚ 500 ਤੋਂ ਜ਼ਿਆਦਾ ਕੰਮ ਕਰਦਾ ਹੈ...
ਚੰਡੀਗੜ੍ਹ: ਲੀਵਰ ਸਾਡੇ ਸਰੀਰ ਵਿੱਚ ਬਹੁਤ ਹੀ ਜ਼ਰੂਰੀ ਅੰਗ ਹੈ। ਇਹ ਸਾਡੇ ਸਰੀਰ ਵਿੱਚ 500 ਤੋਂ ਜ਼ਿਆਦਾ ਕੰਮ ਕਰਦਾ ਹੈ। ਜਿਵੇਂ ਖਾਣਾ ਪਚਾਉਣਾ, ਸਰੀਰ ਵਿੱਚੋਂ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣਾ, ਸਰੀਰ ਨੂੰ ਐਨਰਜੀ ਦੇਣਾ, ਬਿਮਾਰੀਆਂ ਨਾਲ ਲੜਨ ਦੀ ਸ਼ਮਤਾ ਦੇਣਾ ਇਹ ਸਾਰੇ ਕੰਮ ਲੀਵਰ ਦੇ ਹੁੰਦੇ ਹਨ। ਜੇਕਰ ਲੀਵਰ ਵਿਚ ਇਨਫੈਕਸ਼ਨ ਹੋ ਜਾਵੇ ਤਾਂ ਬਿਮਾਰੀ ਹੋ ਜਾਂਦੀ ਹੈ।
ਇਸ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਲੀਵਰ ਦਾ ਇਲਾਜ ਕਰਨਾ। ਅੱਜ ਕਲ ਗਲਤ ਖਾਣ ਪੀਣ ਕਰਕੇ ਲੀਵਰ ਦੀਆਂ ਸਮੱਸਿਆਵਾਂ ਸਭ ਤੋਂ ਜ਼ਿਆਦਾ ਹੋ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਲਿਵਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇੱਕ ਰੋਗੀ ਨੂੰ ਕਿਹੜੇ ਘਰੇਲੂ ਨੁਸਖੇ ਅਪਣਾਉਣੇ ਚਾਹੀਦੇ ਹਨ।
ਲੀਵਰ ਦੀਆਂ ਬੀਮਾਰੀਆਂ ਹੋਣ ਦੇ ਕਾਰਨ:- ਗਲਤ ਖਾਣ ਪੀਣਾ, ਸਿਗਰੇਟ ਅਤੇ ਸ਼ਰਾਬ ਪੀਣਾ, ਖਾਣੇ ਵਿੱਚ ਤੇਲ ਮਸਾਲੇ ਜ਼ਿਆਦਾ ਖਾਣਾ, ਜੰਕ ਫੂਡ ਦਾ ਸੇਵਨ ਕਰਨਾ,ਐਂਟੀਬਾਇਟਿਕ ਦਵਾਈਆਂ ਦਾ ਸੇਵਨ ਕਰਨਾ, ਕਬਜ਼ ਰਹਿਣਾ, ਲੀਵਰ ਖਰਾਬ ਹੋਣ ਦੇ ਲੱਛਣ, ਪਾਚਨ ਤੰਤਰ ਖਰਾਬ ਰਹਿਣਾ, ਪੇਸ਼ਾਬ ਦਾ ਰੰਗ ਪੀਲਾ ਹੋਣਾ, ਪੇਟ ਵਿੱਚ ਸੋਜ ਆਉਣਾ, ਅੱਖਾਂ ਅਤੇ ਚਿਹਰੇ ਤੇ ਪੀਲਾਪਨ ਆਉਣਾ, ਅੱਖਾਂ ਦੇ ਥੱਲੇ ਕਾਲੇ ਘੇਰੇ ਬਨਣਾ, ਮੂੰਹ ਵਿੱਚੋਂ ਬਦਬੂ ਆਉਣਾ, ਕਮਜ਼ੋਰੀ ਰਹਿਣਾ।
ਲੀਵਰ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਘਰੇਲੂ ਨੁਸਖੇ
ਪਾਲਕ ਅਤੇ ਗਾਜਰ:- ਲੀਵਰ ਦੀ ਗਰਮੀ ਅਤੇ ਸੋਜ ਘੱਟ ਕਰਨ ਲਈ ਪਾਲਕ ਅਤੇ ਗਾਜਰ ਦਾ ਜੂਸ ਮਿਲਾ ਕੇ ਸਵੇਰੇ ਸ਼ਾਮ ਪੀਣਾ ਚਾਹੀਦਾ ਹੈ। ਇਸ ਜੂਸ ਨਾਲ ਲੀਵਰ ਦੀ ਸੋਜ ਅਤੇ ਗਰਮੀ ਦੀ ਸਮੱਸਿਆ ਜਲਦੀ ਠੀਕ ਹੋ ਜਾਂਦੀ ਹੈ।
Spinach and carrots
ਮੁਲੱਠੀ:- ਲੀਵਰ ਦੀ ਗਰਮੀ ਨੂੰ ਕੱਢਣ ਲਈ ਮੁਲੱਠੀ ਦਾ ਉਪਯੋਗ ਕਰ ਸਕਦੇ ਹਾਂ। ਮੁਲੱਠੀ ਦੀ ਜੜ੍ਹ ਦਾ ਚੂਰਨ ਬਣਾ ਕੇ ਉਸ ਨੂੰ ਪਾਣੀ ਵਿੱਚ ਉਬਾਲ ਕੇ ਪੀਓ।
Mulethi
ਹਲਦੀ ਵਾਲਾ ਦੁੱਧ:- ਲਿਵਰ ਦੀ ਕਮਜ਼ੋਰੀ ਹੋਣ ਤੇ ਰੋਜ਼ਾਨਾ ਰਾਤ ਨੂੰ ਹਲਦੀ ਵਾਲਾ ਦੁੱਧ ਪੀਣ ਨਾਲ ਇਹ ਕਮਜ਼ੋਰੀ ਖ਼ਤਮ ਹੋ ਜਾਂਦੀ ਹੈ।
Turmeric milk
ਨਿੰਬੂ:- ਰੋਜ਼ਾਨਾ ਇੱਕ ਗਿਲਾਸ ਪਾਣੀ ਵਿੱਚ ਨਿੰਬੂ ਨਿਚੋੜ ਕੇ ਅਤੇ ਸੇਂਧਾ ਨਮਕ ਮਿਲਾ ਕੇ ਦਿਨ ਵਿੱਚ 2-3 ਵਾਰ ਪੀਣ ਨਾਲ ਜਿਗਰ ਦੀ ਕਮਜ਼ੋਰੀ ਅਤੇ ਗਰਮੀ ਖਤਮ ਹੋ ਜਾਂਦੀ ਹੈ।
Lemon water
ਆਂਵਲਾ:- ਆਂਵਲੇ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ। ਰੋਜ਼ਾਨਾਂ ਆਂਵਲੇ ਦਾ ਚੂਰਨ ਜਾਂ ਆਂਵਲੇ ਦਾ ਰਸ ਦਾ ਸੇਵਨ ਕਰਨ ਨਾਲ ਲੀਵਰ ਦੀਆਂ ਸਾਰੀਆਂ ਸਮੱਸਿਆਵਾਂ ਕੁਝ ਹੀ ਦਿਨਾਂ ਵਿਚ ਠੀਕ ਹੋ ਜਾਂਦੀਆਂ ਹਨ।
Amla
ਲੱਸੀ:- ਜਿਗਰ ਵਿੱਚ ਗਰਮੀ ਵਧ ਜਾਣ ਤੇ ਇੱਕ ਗਿਲਾਸ ਲੱਸੀ ਵਿੱਚ ਜ਼ੀਰਾ ਅਤੇ ਕਾਲੀ ਮਿਰਚ , ਹਿੰਗ ਮਿਲਾ ਕੇ ਪੀਓ। ਲੀਵਰ ਦੀ ਗਰਮੀ ਕੁਝ ਦਿਨਾਂ ਚ ਹੀ ਠੀਕ ਹੋ ਜਾਵੇਗੀ।
Lassi
ਪਪੀਤਾ:- ਲੀਵਰ ਵਿਚ ਸੋਜ ਆ ਜਾਣ ਤੇ ਰੋਜ਼ਾਨਾ 2 ਚਮਚ ਪਪੀਤੇ ਦੇ ਰਸ ਵਿਚ ਨਿੰਬੂ ਦਾ ਰਸ ਮਿਲਾ ਕੇ ਦਿਨ ਵਿੱਚ 3 ਵਾਰ ਲਉ। ਲੀਵਰ ਦੀ ਸੋਜ ਠੀਕ ਹੋ ਜਾਵੇਗੀ। ਜਾਣਕਾਰੀ ਚੰਗੀ ਲੱਗੀ ਤਾਂ ਵਧ ਤੋਂ ਵਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ Rozana Spokesman ਜ਼ਰੂਰ ਲਾਈਕ ਕਰੋ ਜੀ।
Papaya