ਜੇਕਰ ਤੁਸੀਂ 7 ਘੰਟੇ ਤੋਂ ਲੈਂਦੇ ਹੋ ਘੱਟ ਨੀਂਦ ਤਾਂ ਇਨ੍ਹਾ ਬਿਮਾਰੀਆਂ ਨੂੰ ਦੇ ਰਹੇ ਹੋ ਸੱਦਾ
Published : Sep 27, 2019, 10:53 am IST
Updated : Sep 27, 2019, 10:53 am IST
SHARE ARTICLE
know why lack of sleep is bad for your heart
know why lack of sleep is bad for your heart

ਸਿਹਤਮੰਦ ਸਰੀਰ ਲਈ ਪੂਰੀ ਨੀਂਦ ਲੈਣਾ ਜ਼ਰੂਰੀ ਮੰਨਿਆ ਜਾਂਦਾ ਹੈ ਅਮਰੀਕਾ ‘ਚ ਕੀਤੀ ਗਈ ਇੱਕ ਰਿਸਰਚ ਵਿੱਚ ਇਹ ਗੱਲ ਸਾਹਮਣੇ

ਨਵੀਂ ਦਿੱਲੀ : ਸਿਹਤਮੰਦ ਸਰੀਰ ਲਈ ਪੂਰੀ ਨੀਂਦ ਲੈਣਾ ਜ਼ਰੂਰੀ ਮੰਨਿਆ ਜਾਂਦਾ ਹੈ ਅਮਰੀਕਾ ‘ਚ ਕੀਤੀ ਗਈ ਇੱਕ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਸਾਨੂੰ ਹਰ ਰੋਜ਼ ਲੋੜੀਂਦੀ ਨੀਂਦ ਨਹੀਂ ਆਉਂਦੀ ਤਾਂ ਸਾਡੀ ਮਾਨਸਿਕ ਸਿਹਤ ਵਿਗੜ ਜਾਂਦੀ ਹੈ ਇਸ ਦੇ ਨਾਲ ਹੀ ਸਰੀਰ ਦੀ ਚਰਬੀ ਵੀ ਵੱਧ ਜਾਂਦੀ ਹੈ। ਪੂਰੀ ਨੀਂਦ ਲੈਣ ਨਾਲ ਸਾਡਾ ਇਮਿਊਨ ਸਿਸਟਮ ਮਜ਼ਬੂਤ ​​ਹੋ ਜਾਂਦਾ ਹੈ ਨਾਲ ਹੀ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਜਾਂਦਾ ਹੈ।

sleepsleep

ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਅਨੁਸਾਰ, ਨੀਂਦ ਦੀ ਘਾਟ ਸਰੀਰ ਨੂੰ ਇਸ ਤਰ੍ਹਾਂ ਨੁਕਸਾਨ ਪਹੁੰਚਾਉਂਦੀ ਹੈ ਕਿ ਚੰਗਾ ਭੋਜਨ ਖਾਣ ਤੋਂ ਬਾਅਦ ਵੀ ਸਿਹਤ ਖਰਾਬ ਰਹਿੰਦੀ ਹੈ। ਜਰਨਲ ਆਫ ਲਿਪਿਡ ਰਿਸਰਚ ‘ਚ ਹਾਲ ਹੀ ਵਿਚ ਪ੍ਰਕਾਸ਼ਿਤ ਕੀਤੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਰਾਤ ‘ਚ 7 ਘੰਟੇ ਤੋਂ ਘੱਟ ਦੀ ਨੀਂਦ ਵੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ।

sleepsleep

ਰਿਸਰਚ ‘ਚ ਇਹ ਆਇਆ ਸਾਹਮਣੇ
ਪੇਨ ਸਟੇਟ ਦੇ ਪ੍ਰੋਫੈਸਰ ਓਰਫੂ ਬਕਸਟਨ ਨੇ ਕਿਹਾ ਕਿ ਕੰਮ ਕਾਰਨ ਪੈਦਾ ਹੋਇਆ ਤਣਾਅ ਨਾ ਸਿਰਫ ਨੀਂਦ ਨੂੰ ਪ੍ਰਭਾਵਤ ਕਰਦਾ ਹੈ ਬਲਕਿ ਨੀਂਦ ਦੀ ਘਾਟ ਸਾਡੇ ਕੰਮ ਨੂੰ ਹੋਰ ਤਣਾਅਪੂਰਨ ਬਣਾਉਂਦੀ ਹੈ। ਇਸਦੇ ਨਾਲ, ਬਾਲ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਕਿ ਅਮਰੀਕਾ ‘ਚ ਹਰ ਇੱਕ ਤਿਹਾਈ ਕੰਮ ਕਰਨ ਵਾਲੇ ਲੋਕਾਂ ਦਾ ਸੱਤ ਘੰਟੇ ਜਾ ਉਸ ਤੋਂ ਘੱਟ ਨੀਂਦ ਲੈਣ ਦਾ ਅਸਰ ਉਨ੍ਹਾਂ ਦੇ ਪ੍ਰਦਰਸ਼ਨ ‘ਤੇ ਸਾਲ ਦਰ ਸਾਲ ਪੈ ਰਿਹਾ ਹੈ।

sleepsleep

ਸਿਹਤ ਵਿਗਿਆਨ ਪ੍ਰੋਫੈਸਰ ਜਗਦੀਸ਼ ਖੁਬਚੰਦਾਨੀ ਦੀ ਟੀਮ ਨੇ 2010 ਤੋਂ 2018 ਤੱਕ, 150,000 ਕੰਮ ਕਰਨ ਵਾਲੇ ਅਮਰੀਕੀ ਲੋਕਾਂ ‘ਤੇ ਰਿਸਰਚ ਕੀਤੀ। ਉਨ੍ਹਾਂ ਪਾਇਆ ਕਿ 2010 ਵਿਚ ਉਨ੍ਹਾਂ ਨੂੰ ਲਗਭਗ 31 ਪ੍ਰਤੀਸ਼ਤ ਪੂਰੀ ਨੀਂਦ ਨਹੀਂ ਮਿਲ ਰਹੀ ਸੀ, ਪਰ ਅਗਲੇ 8 ਸਾਲਾਂ ‘ਚ ਇਹ ਵਧ ਕੇ 36 ਪ੍ਰਤੀਸ਼ਤ ਹੋ ਗਈ ਖੋਜ ਦੇ ਨਤੀਜੇ ਔਰਤਾਂ ਤੇ ਮਰਦਾਂ ਲਈ ਬਰਾਬਰ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement