
Black currant ਵਿਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਖ਼ੂਨ ਵਿਚ ਹੀਮੋਗਲੋਬਿਨ ਦੇ ਪੱਧਰ ਨੂੰ ਵਧਾ ਕੇ ਅਨੀਮੀਆ ਨੂੰ ਰੋਕਦਾ ਹੈ।
ਆਮ ਤੌਰ ’ਤੇ ਲੋਕ ਭੂਰੀ, ਲਾਲ, ਹਰੀ ਜਾਂ ਸੁਨਹਿਰੀ ਸੌਗੀ (Black currant) ਦਾ ਜ਼ਿਆਦਾ ਸੇਵਨ ਕਰਦੇ ਹਨ ਪਰ ਜੇਕਰ ਤੁਸੀਂ ਕਾਲੀ ਸੌਗੀ ਨਹੀਂ ਖਾਂਦੇ ਤਾਂ ਇਸ ਨੂੰ ਡਾਈਟ ਵਿਚ ਜ਼ਰੂਰ ਸ਼ਾਮਲ ਕਰੋ। ਆਉ ਜਾਣਦੇ ਹਾਂ ਕਾਲੀ ਸੌਗੀ ਵਿਚ ਮੌਜੂਦ ਪੋਸ਼ਕ ਤੱਤਾਂ ਅਤੇ ਸਿਹਤ ਸਬੰਧੀ ਫ਼ਾਇਦਿਆਂ ਬਾਰੇ: ਸੌਗੀ ਕਈ ਕਿਸਮਾਂ ਵਿਚ ਉਪਲਬਧ ਹੈ। ਕਾਲੀ ਸੌਗੀ (Black currant) ਵਿਚ ਸੱਭ ਤੋਂ ਵੱਧ ਆਇਰਨ, ਕਾਰਬੋਹਾਈਡਰੇਟ, ਫ਼ਾਈਬਰ, ਊਰਜਾ, ਪ੍ਰੋਟੀਨ, ਸ਼ੂਗਰ, ਕੈਲਸ਼ੀਅਮ, ਆਇਰਨ, ਸੋਡੀਅਮ, ਕਈ ਤਰ੍ਹਾਂ ਦੇ ਵਿਟਾਮਿਨ ਜਿਵੇਂ ਕਿ ਵਿਟਾਮਿਨ ਸੀ, ਐਂਟੀਆਕਸੀਡੈਂਟ, ਅਮੀਨੋ ਐਸਿਡ ਆਦਿ ਹੁੰਦੇ ਹਨ। ਜੇਕਰ ਤੁਸੀਂ ਚੰਗੀ ਸਿਹਤ ਚਾਹੁੰਦੇ ਹੋ ਤਾਂ ਕਾਲੀ ਸੌਗੀ ਖਾਣਾ ਬਹੁਤ ਜ਼ਰੂਰੀ ਹੈ। ਇਸ ਵਿਚ ਅਜਿਹੇ ਪਦਾਰਥ ਹੁੰਦੇ ਹਨ ਜੋ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਦੇ ਹਨ।
ਇਸ ਸੌਗੀ (Black currant) ਵਿਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਖ਼ੂਨ ਵਿਚ ਹੀਮੋਗਲੋਬਿਨ ਦੇ ਪੱਧਰ ਨੂੰ ਵਧਾ ਕੇ ਅਨੀਮੀਆ ਨੂੰ ਰੋਕਦਾ ਹੈ। ਇਕ ਮੁੱਠੀ ਕਾਲੀ ਸੌਗੀ ਖਾਣ ਨਾਲ ਰੋਜ਼ਾਨਾ ਆਇਰਨ ਲੈਣ ਦੀ ਜ਼ਰੂਰਤ ਪੂਰੀ ਹੋ ਜਾਂਦੀ ਹੈ। ਇਸ ਵਿਚ ਅਜਿਹੇ ਗੁਣ ਹੁੰਦੇ ਹਨ ਜੋ ਖ਼ਰਾਬ ਕੈਲੇਸਟਰੋਲ (Cholesterol) ਨੂੰ ਘਟਾਉਂਦੇ ਹਨ। ਇਸ ਨਾਲ ਹੀ ਇਸ ਵਿਚ ਘੁਲਣਸ਼ੀਲ ਫ਼ਾਈਬਰ ਦੇ ਰੂਪ ਵਿਚ ਐਂਟੀ-ਕੈਲੇਸਟਰੋਲ (Cholesterol)ਕੰਪਾਊਂਡ ਵੀ ਹੁੰਦੇ ਹਨ, ਜੋ ਸਰੀਰ ਵਿਚੋਂ ਕੈਲੇਸਟਰੋਲ (Cholesterol) ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ ਅਤੇ ਦਿਲ ਦੇ ਨਾਲ-ਨਾਲ ਪੂਰੀ ਸਿਹਤ ਨੂੰ ਵੀ ਠੀਕ ਰਖਦੇ ਹਨ। ਇਸ ਵਿਚ ਐਨਜ਼ਾਈਮ ਵੀ ਹੁੰਦੇ ਹਨ, ਜੋ ਕੈਲੇਸਟਰੋਲ (Cholesterol)ਨੂੰ ਸੋਖ ਲੈਂਦੇ ਹਨ ਅਤੇ ਸਰੀਰ ਵਿਚ ਇਸ ਦੇ ਪੱਧਰ ਨੂੰ ਘਟਾਉਂਦੇ ਹਨ।
ਹਾਈ ਬਲੱਡ ਪ੍ਰੈਸ਼ਰ ਕਾਰਨ ਤੁਹਾਨੂੰ ਕਈ ਗੰਭੀਰ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ਵਿਚ ਬੀਪੀ ਨੂੰ ਨਾਰਮਲ ਰਖਣਾ ਬਹੁਤ ਜ਼ਰੂਰੀ ਹੈ। ਕਾਲੀ ਸੌਗੀ ਵਿਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਸਰੀਰ ਵਿਚ ਸੋਡੀਅਮ ਦੀ ਮਾਤਰਾ ਨੂੰ ਘੱਟ ਕਰਨ ਲਈ ਇਸ ਨੂੰ ਰੋਜ਼ਾਨਾ ਖਾਣਾ ਫ਼ਾਇਦੇਮੰਦ ਹੁੰਦਾ ਹੈ। ਜ਼ਿਆਦਾ ਸੋਡੀਅਮ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਵਧਾਉਂਦਾ ਹੈ।
ਇਸ ਦੇ ਸੇਵਨ ਨਾਲ ਹੱਡੀਆਂ ਸਿਹਤਮੰਦ ਰਹਿੰਦੀਆਂ ਹਨ ਕਿਉਂਕਿ ਇਸ ਵਿਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਨਾਲ ਹੀ, ਇਸ ਵਿਚ ਤੱਤ ਬੋਰਾਨ ਹੁੰਦਾ ਹੈ, ਜੋ ਇਕ ਸੂਖਮ ਪੌਸ਼ਟਿਕ ਤੱਤ ਹੈ। ਸਰੀਰ ਨੂੰ ਇਸ ਦੀ ਬਹੁਤ ਘੱਟ ਮਾਤਰਾ ਵਿਚ ਲੋੜ ਹੁੰਦੀ ਹੈ, ਪਰ ਇਸ ਨੂੰ ਖਾਣਾ ਜ਼ਰੂਰੀ ਹੈ। ਕਾਲੀ ਸੌਗੀ ਦੇ 8-10 ਦਾਣੇ ਰੋਜ਼ਾਨਾ ਜ਼ਰੂਰ ਖਾਉ। ਹੱਡੀਆਂ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਰੋਕਿਆ ਜਾ ਸਕਦਾ ਹੈ।