Health News: ਸਰਦੀਆਂ ਵਿਚ ਖਾਉ ਮੂੰਗਫਲੀ, ਹੋਣਗੇ ਕਈ ਫ਼ਾਇਦੇ

By : GAGANDEEP

Published : Dec 27, 2023, 7:12 am IST
Updated : Dec 27, 2023, 7:50 am IST
SHARE ARTICLE
Eat peanuts in winter, there will be many benefits Health News in punjabi
Eat peanuts in winter, there will be many benefits Health News in punjabi

Health News: ਮੂੰਗਫਲੀ ਦਾ ਸੇਵਨ ਕਰਨ ਨਾਲ ਜ਼ੁਕਾਮ ਅਤੇ ਖਾਂਸੀ ਤੋਂ ਵੀ ਰਾਹਤ ਮਿਲਦੀ ਹੈ

Eat peanuts in winter, there will be many benefits Health News in punjabi : ਸਰਦੀਆਂ ਵਿਚ ਸੱਭ ਤੋਂ ਵਧੀਆ ਚੀਜ਼ ਹੁੰਦੀ ਹੈ ਮੂੰਗਫਲੀ ਜਿਸ ਨੂੰ ਹਰ ਆਮ ਆਦਮੀ ਬਹੁਤ ਹੀ ਆਰਾਮ ਨਾਲ ਖ਼ਰੀਦ ਸਕਦਾ ਹੈ। ਪ੍ਰੋਟੀਨ ਅਤੇ ਫ਼ਾਈਬਰ ਦੀ ਲੋੜੀਂਦੀ ਮਾਤਰਾ ਦੇ ਨਾਲ-ਨਾਲ ਮੂੰਗਫਲੀ ਵਿਚ ਪੌਲੀਫੇਨੌਲ, ਐਂਟੀ-ਆਕਸੀਡੈਂਟ, ਵਿਟਾਮਿਨ ਅਤੇ ਖਣਿਜ ਵੀ ਮਿਲ ਜਾਂਦੇ ਹਨ ਜੋ ਕਿ ਭਾਰ ਘਟਾਉਣ ਤੋਂ ਲੈ ਕੇ ਡਾਇਬੀਟੀਜ਼ ਤਕ ਹਰ ਚੀਜ਼ ਵਿਚ ਬਹੁਤ ਫ਼ਾਇਦੇਮੰਦ ਹੁੰਦਾ ਹੈ। ਆਉ ਜਾਣਦੇ ਹਾਂ ਮੂੰਗਫਲੀ ਖਾਣ ਦੇ ਫ਼ਾਇਦਿਆਂ ਬਾਰੇ

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (27 ਦਸੰਬਰ 2023

ਬਹੁਤ ਘੱਟ ਲੋਕ ਜਾਣਦੇ ਹਨ ਕਿ ਮੂੰਗਫਲੀ ਦੇ ਸਵਾਦ ਨਾਲ ਤੁਹਾਡਾ ਪਸੰਦੀਦਾ ਟਾਈਮ ਪਾਸ ਸਨੈਕ ਵੀ ਤੁਹਾਡੇ ਭਾਰ ਘਟਾਉਣ ਵਿਚ ਮਦਦ ਕਰ ਸਕਦਾ ਹੈ।ਦਰਅਸਲ, ਮੂੰਗਫਲੀ ਖਾਣ ਨਾਲ ਵਿਅਕਤੀ ਨੂੰ ਲੰਮੇ ਸਮੇਂ ਤਕ ਭੁੱਖ ਨਹੀਂ ਲਗਦੀ ਜਿਸ ਕਾਰਨ ਵਿਅਕਤੀ ਘੱਟ ਮਾਤਰਾ ’ਚ ਖਾਣਾ ਖਾਂਦਾ ਹੈ ਜੋ ਭਾਰ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ। ਮੂੰਗਫਲੀ ਵਿਚ ਮੌਜੂਦ ਸਿਹਤਮੰਦ ਮੋਨੋਅਨਸੈਚੁਰੇਟਿਡ ਫ਼ੈਟ ਹਾਰਮੋਨਜ਼ ਨੂੰ ਉਤੇਜਿਤ ਕਰ ਕੇ ਭੁੱਖ ਨੂੰ ਸੰਤੁਸ਼ਟ ਕਰਨ ਵਿਚ ਮਦਦ ਕਰਦਾ ਹੈ ਜਿਸ ਕਾਰਨ ਵਿਅਕਤੀ ਦਾ ਭਾਰ ਨਹੀਂ ਵਧਦਾ। ਮੂੰਗਫਲੀ ਦਾ ਸੇਵਨ ਕਰਨ ਨਾਲ ਜ਼ੁਕਾਮ ਅਤੇ ਖਾਂਸੀ ਤੋਂ ਵੀ ਰਾਹਤ ਮਿਲਦੀ ਹੈ।

ਇਹ ਵੀ ਪੜ੍ਹੋ: Editorial: ਅਪਰਾਧਾਂ ਬਾਰੇ ਕਾਨੂੰਨਾਂ ਵਿਚ ਤਬਦੀਲੀਆਂ ਦੇ ਦੋਵੇਂ ਪੱਖ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੂੰਗਫਲੀ ਦੇ ਗਰਮ ਗੁਣ ਹੋਣ ਕਾਰਨ ਇਹ ਸਰਦੀਆਂ ਵਿਚ ਤੁਹਾਡੇ ਸਰੀਰ ਨੂੰ ਗਰਮ ਰੱਖ ਕੇ ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ ਤੋਂ ਜਲਦੀ ਰਾਹਤ ਦਿਵਾ ਸਕਦੀ ਹੈ। ਮੂੰਗਫਲੀ ਦਾ ਸੇਵਨ ਸ਼ੂਗਰ ਵਿਚ ਵੀ ਫ਼ਾਇਦੇਮੰਦ ਹੋ ਸਕਦਾ ਹੈ। ਮੂੰਗਫਲੀ ’ਚ ਮੌਜੂਦ ਮਿਨਰਲਜ਼ ਬਲੱਡ ਸ਼ੂਗਰ ਨੂੰ ਸੰਤੁਲਿਤ ਰੱਖਣ ’ਚ ਮਦਦ ਕਰਦੇ ਹਨ। ਇਕ ਅਧਿਐਨ ਮੁਤਾਬਕ ਮੂੰਗਫਲੀ ਦੇ ਸੇਵਨ ਨਾਲ ਸ਼ੂਗਰ ਦੇ ਖ਼ਤਰੇ ਨੂੰ 21 ਫ਼ੀ ਸਦੀ ਤਕ ਘੱਟ ਕੀਤਾ ਜਾ ਸਕਦਾ ਹੈ। ਸੀਮਤ ਮਾਤਰਾ ਵਿਚ ਮੂੰਗਫਲੀ ਦਾ ਨਿਯਮਤ ਸੇਵਨ ਕਰਨ ਨਾਲ ਚਮੜੀ ਵਿਚ ਨਿਖਾਰ ਆਉਂਦਾ ਹੈ। ਅਜਿਹੀ ਸਥਿਤੀ ਵਿਚ, ਤੁਸੀਂ ਸਰਦੀਆਂ ਵਿਚ ਅਪਣੀ ਚਮੜੀ ਨੂੰ ਫਟਣ ਤੋਂ ਬਚਾਉਣ ਲਈ ਮੂੰਗਫਲੀ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ।

(For more news apart from  Eat peanuts in winter, there will be many benefits Health News in punjabi b, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement