
ਗਰਮੀ ਆਉਂਦੇ ਹੀ ਫ਼ੂਡ ਪਾਇਜ਼ਨਿੰਗ ਦੀ ਸਮੱਸਿਆ ਵੱਧ ਜਾਂਦੀ ਹੈ। ਖਾਣ 'ਚ ਕਈ ਵਾਰ ਲਾਪਰਵਾਹੀ ਵਰਤਣ ਨਾਲ ਵੀ ਫ਼ੂਡ ਪਾਇਜ਼ਨਿੰਗ ਦੀ ਸਮੱਸਿਆ ਹੋ ਸਕਦੀ ਹੈ ਜਿਸ ਨਾਲ ਥਕਾਣ ਅਤੇ...
ਗਰਮੀ ਆਉਂਦੇ ਹੀ ਫ਼ੂਡ ਪਾਇਜ਼ਨਿੰਗ ਦੀ ਸਮੱਸਿਆ ਵੱਧ ਜਾਂਦੀ ਹੈ। ਖਾਣ 'ਚ ਕਈ ਵਾਰ ਲਾਪਰਵਾਹੀ ਵਰਤਣ ਨਾਲ ਵੀ ਫ਼ੂਡ ਪਾਇਜ਼ਨਿੰਗ ਦੀ ਸਮੱਸਿਆ ਹੋ ਸਕਦੀ ਹੈ ਜਿਸ ਨਾਲ ਥਕਾਣ ਅਤੇ ਕਮਜ਼ੋਰੀ ਮਹਿਸੂਸ ਹੋਣ ਲਗਦੀ ਹੈ। ਉਲਟੀ - ਦਸਤ, ਬੁਖ਼ਾਰ, ਢਿੱਡ ਦਰਦ ਵਰਗੀਆਂ ਸਮੱਸਿਆਵਾਂ ਗਰਮੀਆਂ 'ਚ ਫ਼ੂਡ ਪਾਇਜ਼ਨਿੰਗ ਦੇ ਚਲਦੇ ਬਹੁਤ ਹੀ ਆਮ ਹਨ ਪਰ ਜੇਕਰ ਕੁੱਝ ਚੀਜ਼ਾਂ ਦੀ ਜਾਣਕਾਰੀ ਹੋਵੇ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ।
ਖ਼ਾਸ ਤੌਰ 'ਤੇ ਗਰਮੀਆਂ 'ਚ ਖਾਣ - ਪੀਣ ਦੀਆਂ ਚੀਜ਼ਾਂ 'ਚ ਸਾਵਧਾਨੀ ਵਰਤਣੀ ਚਾਹੀਦੀ ਹੈ। ਫ਼ੂਡ ਪਾਇਜ਼ਨਿੰਗ 'ਚ ਬੁਖ਼ਾਰ, ਉਲਟੀ, ਦਸਤ ਹੋਣਾ, ਚੱਕਰ ਆਉਣਾ ਅਤੇ ਸਰੀਰ 'ਚ ਦਰਦ ਹੋਣਾ ਆਮ ਗੱਲ ਹੈ। ਢਿੱਡ ਵਿਚ ਮਰੋੜ ਨਾਲ ਦਰਦ ਰਹਿੰਦਾ ਹੈ, ਕਮਜ਼ੋਰੀ ਮਹਿਸੂਸ ਹੋਣ ਲਗਦੀ ਹੈ। ਸਿਰ ਵਿਚ ਲਗਾਤਾਰ ਦਰਦ ਰਹਿੰਦਾ ਹੈ।
ਅੱਖਾਂ ਸਾਹਮਣੇ ਧੁੰਦਲਾਪਣ ਛਾ ਜਾਂਦਾ ਹੈ। ਆਮ ਤੌਰ 'ਤੇ ਬਾਹਰ ਖਾਣਾ ਖਾਂਦੇ ਸਮੇਂ ਦੇਖ ਲਵੋ ਕਿ ਜਗ੍ਹਾ ਸਾਫ਼ - ਸੁਥਰੀ ਹੈ ਜਾਂ ਨਹੀਂ, ਉੱਥੇ ਕੰਮ ਕਰਨ ਵਾਲੇ ਲੋਕ ਸਾਫ਼ ਕਪੜਿਆਂ 'ਚ ਹਨ ਜਾਂ ਨਹੀਂ। ਸਿਹਤ ਕੋਡ ਉਲੰਘਣਾ ਸਬੰਧੀ ਨਿਯਮਾਂ ਦੀ ਜਾਣਕਾਰੀ ਆਨਲਾਈਨ ਦੇਖੋ। ਜਦੋਂ ਕੱਚੀਆਂ ਚੀਜ਼ਾਂ, ਪੱਕੇ ਖਾਣੇ ਦੇ ਸੰਪਰਕ 'ਚ ਆਉਂਦੀਆਂ ਹਨ ਤਾਂ ਜਲਦੀ ਖ਼ਰਾਬ ਹੋ ਜਾਂਦੀਆਂ ਹਨ ਅਤੇ ਤੁਹਾਨੂੰ ਬੀਮਾਰ ਕਰ ਦਿੰਦੀਆਂ ਹਨ। ਖ਼ਾਸ ਤੌਰ 'ਤੇ ਉਸ ਸਮੇਂ, ਜਦੋਂ ਤੁਸੀਂ ਕੱਚੀਆਂ ਚੀਜ਼ਾਂ ਨੂੰ ਕੱਚਾ ਹੀ ਇਸਤੇਮਾਲ ਕਰ ਲੈਂਦੇ ਹੋ।
ਇਹ ਖ਼ਬਰ ਵੀ ਪੜ੍ਹੋ- ਹੁਸ਼ਿਆਰਪੁਰ ਦੀ ਧੀ ਪ੍ਰਤਿਸ਼ਠਾ ਦੇਵੇਸ਼ਵਰ ਨੂੰ ਯੂ. ਕੇ. ਦੀ ਸੰਸਦ ਚ ਮਿਲਿਆ ‘ਭਾਰਤ-ਯੂਕੇ ਆਊਟਸਟੈਂਡਿੰਗ ਅਚੀਵਰਜ਼’ ਅਵਾਰਡ
ਇਸ ਲਈ ਫਲ ਅਤੇ ਅਜਿਹੀ ਸਬਜ਼ੀਆਂ ਜਿਨ੍ਹਾਂ ਨੂੰ ਤੁਹਾਨੂੰ ਕੱਚਾ ਹੀ ਖਾਣਾ ਹੈ, ਉਨ੍ਹਾਂ ਨੂੰ ਪੱਕੇ ਖਾਣ ਤੋਂ ਵੱਖ ਰੱਖੋ। ਇਸ ਤੋਂ ਇਲਾਵਾ ਮੀਟ ਅਤੇ ਅੰਡੇ ਵੀ ਫ਼ਰਿਜ ਦੇ ਸੱਭ ਤੋਂ ਹੇਠਾਂ ਵਾਲੇ ਖਾਂਚੇ 'ਚ ਵੱਖ ਰੱਖੋ। ਫ਼ੂਡ ਪਾਇਜ਼ਨਿੰਗ ਰੋਕਣ ਦਾ ਸੱਭ ਤੋਂ ਅਸਾਨ ਅਤੇ ਵਧੀਆ ਤਰੀਕਾ ਹੈ ਕਿ ਤੁਸੀਂ ਅਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਧੋਂਦੇ ਰਹੋ।
ਇਹ ਖ਼ਬਰ ਵੀ ਪੜ੍ਹੋ- ਕੰਵਰਦੀਪ ਕੌਰ ਬਣ ਸਕਦੀ ਹੈ ਚੰਡੀਗੜ੍ਹ ਦੀ ਦੂਜੀ ਮਹਿਲਾ SSP !
ਇਸ ਤੋਂ ਇਲਾਵਾ ਘਰ 'ਚ ਜਦੋਂ ਸਾਰੇ ਬਾਹਰ ਤੋਂ ਆਉਂਦੇ ਹਨ ਤਾਂ ਖਾਣ ਤੋਂ ਪਹਿਲਾਂ ਅਤੇ ਖਾਣੇ ਤੋਂ ਬਾਅਦ ਹੱਥ ਧੋਣ ਦੀ ਆਦਤ ਪਾਉਣੀ ਚਾਹੀਦੀ ਹੈ। ਰਸੋਈ ਵਿਚ ਕੁੱਝ ਵੀ ਬਣਾਉਣ ਤੋਂ ਪਹਿਲਾਂ ਹੱਥ ਧੋ ਲਵੋ। ਇਸ ਨਾਲ ਕੀਟਾਣੂ ਕਾਫ਼ੀ ਹੱਦ ਤਕ ਦੂਰ ਰਹਿਣਗੇ। ਤੁਸੀਂ ਮਾਸਾਹਾਰੀ ਹੋ ਤਾਂ ਕੱਚੇ ਮਾਸ ਨੂੰ ਛੂਹਣ ਤੋਂ ਬਾਅਦ ਵੀ ਹੱਥ ਜ਼ਰੂਰ ਧੋ ਲਵੋ।