
ਪੁਦੀਨਾ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ।
ਪੁਦੀਨਾ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਮੀਂਹ ਦੇ ਮੌਸਮ ਵਿਚ ਜਾਂ ਸਰਦੀ ਦੌਰਾਨ ਪੁਦੀਨੇ ਦੀ ਚਾਹ ਦਾ ਮਜ਼ਾ ਹੀ ਕੁੱਝ ਹੋਰ ਹੁੰਦਾ ਹੈ। ਇਸ ਨਾਲ ਸਰੀਰ ਵਿਚ ਫੁਰਤੀ ਆ ਜਾਂਦੀ ਹੈ। ਪੁਦੀਨੇ ਨੂੰ ਸੱਭ ਤੋਂ ਪੁਰਾਣੀ ਅਤੇ ਪ੍ਰਸਿੱਧ ਦਵਾਈ ਮੰਨਿਆ ਜਾਂਦਾ ਹੈ, ਜੋ ਲਗਭਗ ਪੂਰੀ ਦੁਨੀਆਂ ਵਿਚ ਵਰਤਿਆ ਜਾਂਦਾ ਹੈ। ਚਾਹ, ਸੂਪ, ਜੂਸ, ਚਟਣੀ ਹਰ ਚੀਜ਼ ਵਿਚ ਪੁਦੀਨੇ ਦੀ ਵਰਤੋਂ ਸੁਆਦ ਵਧਾਉਂਦੀ ਹੈ। ਪੁਦੀਨੇ ਦੀਆਂ ਕਈ ਕਿਸਮਾਂ ਮਿਲਦੀਆਂ ਹਨ ਅਤੇ ਹਰ ਕਿਸਮ ਦੀ ਅਪਣੀ ਖ਼ੁਸ਼ਬੂ ਅਤੇ ਸੁਆਦ ਹੁੰਦਾ ਹੈ। ਸਟਕਿੰਗ ਤੋਂ ਲੈ ਕੇ ਸਲਾਦ, ਰਾਇਤਾ ਹਰ ਖਾਣੇ ਵਿਚ ਪੁਦੀਨੇ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਇਸ ਦੇ ਲਾਭ ਕਿੰਨੇ ਹਨ, ਇਹ ਘਟ ਹੀ ਲੋਕ ਜਾਣਦੇ ਹਨ। ਭਾਰਤੀ ਖਾਣੇ ਅਤੇ ਮੱਧ ਪੂਰਬੀ ਭਾਰਤੀ ਖਾਣੇ ਵਿਚ ਪੁਦੀਨੇ ਨੂੰ ਮਹੱਤਵਪੂਰਨ ਸਮੱਗਰੀ ਮੰਨਿਆ ਗਿਆ ਹੈ। ਦਹੀਂ ਵਿਚ ਪੁਦੀਨੇ ਨੂੰ ਮਿਲਾ ਕੇ ਸੁਆਦਿਸ਼ਟ ਰਾਇਤਾ ਬਣਾਇਆ ਜਾਂਦਾ ਹੈ। mintਪੁਦੀਨਾ ਖਾਣ 'ਚ ਸੁਆਦ ਹੋਣ ਦੇ ਨਾਲ ਸਿਹਤ ਲਈ ਵੀ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਕਈ ਔਸ਼ਧੀ ਗੁਣ ਮੌਜੂਦ ਹੁੰਦੇ ਹਨ ਜੋ ਕਿ ਸਰੀਰ ਸਬੰਧੀ ਕਈ ਸਮੱਸਿਆਵਾਂ ਨੂੰ ਠੀਕ ਕਰਨ 'ਚ ਮਦਦ ਕਰਦੇ ਹਨ। ਅੱਜ ਅਸੀਂ ਇਸ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਕਰ ਕੇ ਤੁਸੀਂ ਕਈ ਸਮੱਸਿਆਵਾਂ ਤੋਂ ਨਿਜ਼ਾਤ ਪਾ ਸਕਦੇ ਹੋ।
stomach pain1. ਪੇਟ ਦਰਦ ਤੋਂ ਛੁਟਕਾਰਾ
ਪੁਦੀਨਾ ਪੇਟ ਦੀਆਂ ਸਮੱਸਿਆਂ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਜਦੋਂ ਕਦੇ ਵੀ ਕਿਸੇ ਦਾ ਪੇਟ ਚੰਗੀ ਤਰ੍ਹਾਂ ਨਾਲ ਸਾਫ਼ ਨਾ ਹੋਇਆ ਹੋਵੇ ਅਤੇ ਪੇਟ 'ਚ ਦਰਦ ਹੋ ਰਿਹਾ ਹੋਵੇ ਤਾਂ ਪੁਦੀਨਾ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਦੀ ਵਰਤੋਂ ਕਰਨ ਲਈ ਪੁਦੀਨੇ ਨੂੰ ਪੀਸ ਕੇ ਪਾਣੀ 'ਚ ਮਿਲਾ ਲਉ ਅਤੇ ਫਿਰ ਪੁਣ ਕੇ ਪਾਣੀ ਨੂੰ ਪੀਉ। ਇਸ ਨਾਲ ਤੁਹਾਡੀ ਪਾਚਨ ਸ਼ਕਤੀ ਵਧੇਗੀ ਅਤੇ ਪੇਟ ਦਰਦ ਤੋਂ ਵੀ ਰਾਹਤ ਮਿਲੇਗੀ।Mint2. ਗਰਮੀ ਤੋਂ ਰਾਹਤ
ਪੁਦੀਨੇ ਦੀ ਵਰਤੋਂ ਖ਼ਾਸ ਕਰ ਕੇ ਗਰਮੀਆਂ 'ਚ ਗੰਨੇ ਦੇ ਰਸ 'ਚ, ਅੰਬ ਦਾ ਪੰਨਾ ਬਣਾਉਣ 'ਚ, ਭੋਜਨ 'ਚ ਕੀਤੀ ਜਾਂਦੀ ਹੈ ਕਿਉਂਕਿ ਇਹ ਸਰੀਰ 'ਚ ਗਰਮੀ ਤੋਂ ਰਾਹਤ ਦਿਵਾਉਂਦਾ ਹੈ। ਇਸ ਨਾਲ ਨਮੀ ਬਣੀ ਰਹਿੰਦੀ ਹੈ ਅਤੇ ਇਹ ਘਬਰਾਹਟ, ਉਲਟੀ, ਹੈਜਾ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ।Mint3. ਮੂੰਹ ਦੀ ਬਦਬੂ
ਕਈ ਵਾਰ ਬੁਰਸ਼ ਕਰਨ ਦੇ ਬਾਅਦ ਵੀ ਮੂੰਹ 'ਚੋਂ ਬਦਬੂ ਆਉਂਦੀ ਰਹਿੰਦੀ ਹੈ ਤੁਸੀਂ ਇਸ ਨੂੰ ਹਟਾਉਣ ਲਈ ਪੁਦੀਨੇ ਦੀਆਂ ਪੱਤੀਆਂ ਨੂੰ ਚਬਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪੁਦੀਨੇ ਨੂੰ ਸੁਕਾ ਕੇ ਇਸ ਦਾ ਚੂਰਨ ਵੀ ਬਣਾ ਕੇ ਵਰਤੋਂ ਕਰ ਸਕਦੇ ਹੋ। ਇਸ ਲਈ ਤੁਸੀਂ ਇਸ ਨਾਲ ਮੰਜਨ ਦੀ ਤਰ੍ਹਾਂ ਵਰਤੋਂ ਕਰ ਕੇ ਦੰਦ ਸਾਫ਼ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੇ ਮਸੂੜੇ ਵੀ ਮਜ਼ਬੂਤ ਹੋਣਗੇ।Mint tea4. ਹੱਡੀਆਂ ਨੂੰ ਬਣਾਏ ਮਜ਼ਬੂਤ
ਪੁਦੀਨਾ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ 'ਚ ਮੈਗਨੀਸ਼ੀਅਮ ਤਤ ਮੌਜੂਦ ਹੁੰਦਾ ਹੈ ਜੋ ਹੱਡੀਆਂ ਲਈ ਜ਼ਰੂਰੀ ਹੁੰਦਾ ਹੈ।cholesterol5. ਕੋਲੈਸਟੋਰਲ ਪੱਧਰ ਨੂੰ ਠੀਕ ਰਖਦਾ ਹੈ
ਪੁਦੀਨੇ 'ਚ ਰੇਸ਼ਾ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਜੋ ਵਧੇ ਹੋਏ ਕੋਲੈਸਟਰੋਲ ਪੱਧਰ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ।fatty6. ਮੋਟਾਪਾ ਘਟਾਉਣ 'ਚ ਮਦਦਗਾਰ
ਜੋ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ ਉਹ ਭਾਰ ਘਟ ਕਰਨ ਲਈ ਇਸ ਦੀ ਵਰਤੋਂ ਕਰ ਸਕਦੇ ਹਨ। ਇਸ 'ਚ ਔਸ਼ਧੀ ਗੁਣ ਮੌਜੂਦ ਹੁੰਦੇ ਹਨ ਅਤੇ ਮੋਟਾਪੇ ਤੋਂ ਛੁਟਕਾਰਾ ਦਿਵਾਉਂਦੇ ਹਨ।
7. ਜ਼ਖ਼ਮ ਤੋਂ ਰਾਹਤ Mint
ਪੁਦੀਨੇ 'ਚ ਐਂਟੀ ਬੈਕਟੀਰੀਅਲ ਮੌਜੂਦ ਹੁੰਦਾ ਹੈ ਜੋ ਜ਼ਖ਼ਮ ਜਾਂ ਸੱਟ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ। ਜਦੋਂ ਤੁਹਾਨੂੰ ਕਦੇ ਵੀ ਜ਼ਖ਼ਮ ਜਾਂ ਸੱਟ ਲਗ ਗਈ ਹੋਵੇ ਤਾਂ ਤੁਸੀਂ ਪੁਦੀਨੇ ਦੀਆਂ ਪੱਤੀਆਂ ਮਸਲ ਕੇ ਇਸ ਦੀ ਪੇਸਟ ਬਣਾ ਕੇ ਜ਼ਖ਼ਮ ਵਾਲੀ ਥਾਂ 'ਤੇ ਲਗਾਉ।
8. ਉਲਟੀ ਜਾਂ ਹਿਚਕੀ ਰੋਕੇ vomiting
ਜੇ ਤੁਹਾਨੂੰ ਕਦੇ ਵੀ ਉਲਟੀਆਂ ਲੱਗ ਜਾਣ ਤਾਂ ਪੁਦੀਨੇ ਦਾ ਰਸ 1-1 ਚਮਚ ਦਿਨ 'ਚ ਦੋ ਵਾਰ ਪੀਉ। ਹਿਚਕੀ ਰੋਕਣ ਲਈ ਇਸ ਦੀਆਂ ਪੱਤੀਆਂ ਬਹੁਤ ਅਸਰਦਾਰ ਉਪਾਅ ਹਨ।