ਇਮਲੀ ਦਾ ਸੇਵਨ ਕਰਨ ’ਤੇ ਜੋੜਾਂ ਦੇ ਦਰਦ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਨਿਜਾਤ
Published : Mar 28, 2023, 7:07 am IST
Updated : Mar 28, 2023, 7:48 am IST
SHARE ARTICLE
Tamarind
Tamarind

ਅੱਜ ਅਸੀਂ ਤੁਹਾਨੂੰ ਇਮਲੀ ਦੀ ਵਰਤੋਂ ਨਾਲ ਸਿਹਤ ਦੀਆਂ ਕਿਹੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ

 

ਖੱਟੀ-ਮਿੱਠੀ ਇਮਲੀ ਦਾ ਸੇਵਨ ਕਰਨਾ ਸੱਭ ਨੂੰ ਚੰਗਾ ਲਗਦਾ ਹੈ। ਭੋਜਨ ਦਾ ਸੁਆਦ ਵਧਾਉਣ ਦੇ ਨਾਲ-ਨਾਲ ਇਮਲੀ ਦੀ ਵਰਤੋਂ ਚਟਣੀ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਸਵਾਦ ਦੇ ਨਾਲ ਇਮਲੀ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਮਲੀ ਦੀ ਵਰਤੋਂ ਨਾਲ ਸਿਹਤ ਦੀਆਂ ਕਿਹੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ, ਇਸ ਬਾਰੇ ਦਸਾਂਗੇ:

ਇਮਲੀ ਦੇ ਬੀਜ ਦੇ ਪਾਊਡਰ ਨੂੰ ਭੁੰਨ ਕੇ ਦਿਨ ਵਿਚ 2 ਵਾਰ ਪਾਣੀ ਨਾਲ ਲਵੋ। ਇਸ ਦੀ ਵਰਤੋਂ ਨਾਲ ਜੋੜਾਂ, ਗੋਡਿਆਂ ਅਤੇ ਗਰਦਨ ਦੇ ਦਰਦ ਤੋਂ ਰਾਹਤ ਮਿਲਦੀ ਹੈ। ਬਵਾਸੀਰ ਦੀ ਸਮੱਸਿਆ ਨੂੰ ਦੂਰ ਕਰਨ ਲਈ ਦਿਨ ਵਿਚ 2 ਵਾਰ ਰੋਜ਼ਾਨਾ ਇਮਲੀ ਦਾ ਪਾਣੀ ਪੀਉ। ਨਿਯਮਿਤ ਰੂਪ ਵਿਚ ਇਸ ਦੀ ਵਰਤੋਂ ਨਾਲ ਬਵਾਸੀਰ ਦੀ ਸਮੱਸਿਆ ਜੜ੍ਹ ਤੋਂ ਖ਼ਤਮ ਹੋ ਜਾਂਦੀ ਹੈ। ਇਮਲੀ ਦੇ ਬੀਜਾਂ ਨੂੰ ਪੀਸ ਕੇ ਉਸ ਵਿਚ ਨਿੰਬੂ ਦਾ ਰਸ ਮਿਲਾ ਕੇ ਲਗਾਉ। ਇਸ ਨੂੰ ਰੋਜ਼ਾਨਾ ਲਗਾਉਣ ਨਾਲ ਦਾਦ-ਖਾਰਸ਼ ਦੀ ਸਮੱਸਿਆ ਕੁੱਝ ਸਮੇਂ ਵਿਚ ਦੂਰ ਹੋ ਜਾਵੇਗੀ। ਗਲੇ ਦੀ ਖਰਾਸ਼ ਜਾਂ ਖੰਘ ਨੂੰ ਦੂਰ ਕਰਨ ਲਈ ਇਸ ਦੇ ਪੱਤਿਆਂ ਨੂੰ ਪੀਸ ਕੇ ਪੀਉ। ਦਿਨ ਵਿਚ 2 ਵਾਰ ਇਸ ਦੀ ਵਰਤੋਂ ਨਾਲ ਗਲੇ ਦੀ ਖਰਾਸ਼ ਨੂੰ ਮਿੰਟਾਂ ਵਿਚ ਦੂਰ ਕੀਤਾ ਜਾ ਸਕਦਾ ਹੈ।

ਐਂਟੀ ਆਕਸੀਡੈਂਟ ਅਤੇ ਟਾਰਟਰਿਕ ਐਸਿਡ ਨਾਲ ਭਰਪੂਰ ਇਮਲੀ ਸਰੀਰ ਵਿਚ ਕੈਂਸਰ ਸੈੱਲਾਂ ਨੂੰ ਵਧਣ ਨਹੀਂਂ ਦਿੰਦੇ, ਜਿਸ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਇਸ ਨੂੰ ਪਾਣੀ ਵਿਚ ਰਾਤ ਭਰ ਭਿਉਂ ਕੇ ਰੱਖ ਦਿਉ ਅਤੇ ਸਵੇਰੇ ਖ਼ਾਲੀ ਪੇਟ ਖਾਉ। ਗਰਮੀਆਂ ਦੇ ਮੌਸਮ ਵਿਚ ਅਕਸਰ ਲੂ ਲੱਗ ਜਾਂਦੀ ਹੈ ਲੂ ਤੋਂ ਬਚਣ ਲਈ ਇਮਲੀ ਫ਼ਾਇਦੇਮੰਦ ਹੁੰਦੀ ਹੈ। 1 ਗਲਾਸ ਪਾਣੀ ਵਿਚ 25 ਗ੍ਰਾਮ ਇਮਲੀ ਭਿਉਂ ਕੇ ਇਸ ਦਾ ਪਾਣੀ ਪੀਣ ਨਾਲ ਲੂ ਨਹੀਂ ਲਗਦੀ।

ਇਸ ਤੋਂ ਇਲਾਵਾ ਇਸ ਦਾ ਗੂਦਾ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ’ਤੇ ਰਗੜਨ ਨਾਲ ਲੂ ਦਾ ਅਸਰ ਖ਼ਤਮ ਹੋ ਜਾਂਦਾ ਹੈ। ਇਕ ਗਲਾਸ ਇਮਲੀ ਦੇ ਪਾਣੀ ਦੀ ਰੋਜ਼ਾਨਾ ਵਰਤੋਂ ਨਾਲ ਸਰੀਰ ਵਿਚ ਕਾਰਬੋਹਾਈਡ੍ਰੇਟਸ ਨੂੰ ਇੱਕਠਾ ਨਹੀਂ ਹੋਣ ਦਿੰਦਾ, ਜੋ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸ਼ੂਗਰ ਲੈਵਲ ਕੰਟਰੋਲ ਵਿਚ ਰਹਿੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement