ਠੰਢ ਲੱਗ ਰਹੀ ਹੈ ਤਾਂ ਹੋ ਸਕਦਾ ਹੈ ਕੋਰੋਨਾ, ਅਮਰੀਕੀ ਸਿਹਤ ਏਜੰਸੀ ਨੇ ਦੱਸੇ ਨਵੇਂ ਲੱਛਣ
Published : Apr 28, 2020, 8:20 am IST
Updated : Apr 28, 2020, 8:20 am IST
SHARE ARTICLE
Photo
Photo

ਕੋਰੋਨਾ ਵਾਇਰਸ ਨੂੰ ਲੈ ਕੇ ਵੱਖ-ਵੱਖ ਦੇਸ਼ਾਂ ਵਿਚ ਖੋਜ ਜਾਰੀ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਵੱਖ-ਵੱਖ ਦੇਸ਼ਾਂ ਵਿਚ ਖੋਜ ਜਾਰੀ ਹੈ। ਇਸ ਨੂੰ ਲੈ ਕੇ ਹਰ ਰੋਜ਼ ਨਵੇਂ ਦਾਅਵੇ ਸਾਹਮਣੇ ਆ ਰਹੇ ਹਨ। ਹਾਲੇ ਤੱਕ ਕੋਰੋਨਾ ਵਾਇਰਸ ਦੇ ਲੱਛਣਾ ਵਿਚ ਬੁਖਾਰ, ਖਾਂਸੀ, ਸਾਹ ਲੈਣ ਵਿਚ ਮੁਸ਼ਕਿਲ ਹੋਣਾ ਆਦਿ ਲੱਛਣ ਸ਼ਾਮਿਲ ਸਨ ਪਰ ਹੁਣ ਇਸ ਨੇ ਨਵੇਂ ਲੱਛਣ ਸਾਹਮਣੇ ਆਏ ਹਨ।

coronavirusPhotoਅਮਰੀਕੀ ਸਿਹਤ ਏਜੰਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਯਾਨੀ ਸੀਡੀਸੀ ਨੇ ਕੋਰੋਨਾ ਵਾਇਰਸ ਦੇ ਛੇ ਨਵੇਂ ਲੱਛਣ ਦੱਸੇ ਹਨ। ਇਹਨਾਂ ਵਿਚ ਠੰਡ ਲਗਣਾ, ਜੋੜਾਂ ਵਿਚ ਦਰਦ, ਗਲੇ ਵਿਚ ਖਰਾਸ਼, ਸਿਰ ਦਰਦ, ਖੰਘ, ਬੁਖਾਰ, ਸਾਹ ਲੈਣ ਵਿਚ ਤਕਲੀਫ ਹੋਣਾ, ਬੁੱਲ੍ਹ ਸੁੱਜ ਜਾਣੇ ਅਤੇ ਚਿਹਰਾ ਪੀਲਾ ਪੈ ਜਾਣਾ ਸ਼ਾਮਿਲ ਹੈ।

Corona VirusPhoto

ਇਹਨਾਂ ਛੇ ਲੱਛਣਾਂ ਦੇ ਸਾਹਮਣੇ ਆਉਣ ਤੋਂ ਬਾਅਦ ਕੁੱਲ਼ 9 ਲੱਛਣ ਹੋ ਗਏ ਹਨ। ਕੋਰੋਨਾ ਵਾਇਰਸ ਨਾਲ ਸੰਕਰਮਿਤ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ, ਜਿਨ੍ਹਾਂ ਵਿਚ ਹਲਕੇ ਬੁਖਾਰ ਤੋਂ ਲੈ ਕੇ ਸਾਹ ਲੈਣ ਵਿਚ ਮੁਸ਼ਕਿਲ ਆਉਣਾ ਸ਼ਾਮਿਲ ਹੈ। ਆਮ ਤੌਰ 'ਤੇ ਕੋਰੋਨਾ ਵਾਇਰਸ ਦੇ ਲੱਛਣ 2-14 ਦਿਨਾਂ ਬਾਅਦ ਦਿਖਾਈ ਦਿੰਦੇ ਹਨ। 

Coronavirus lockdown hyderabad lady doctor societyPhoto

ਕੋਰੋਨਾ ਵਾਇਰਸ ਦੇ ਨੌ ਲੱਛਣ

ਬੁਖਾਰ
ਖਾਂਸੀ
ਸਾਹ ਲੈਣ ਵਿਚ ਤਕਲੀਫ ਹੋਣਾ

Corona virus dead bodies returned from india to uaePhoto

ਠੰਢ ਲੱਗਣਾ
ਠੱਢ ਦੇ ਨਾਲ ਕੰਬਣਾ
ਮਾਸਪੇਸ਼ੀਆਂ ਵਿਚ ਦਰਦ

ਸਿਰ ਦਰਦ
ਗਲੇ ਵਿਚ ਖਾਰਸ਼
ਸਵਾਦ ਜਾਂ ਸੁੰਘਣ ਸ਼ਕਤੀ ਦਾ ਅਹਿਸਾਸ ਨਾ ਹੋਣਾ

Corona virus repeat attack covid 19 patients noida know dangerousPhoto

ਜਦੋਂ ਕੋਰੋਨਾ ਵਾਇਰਸ ਹੁੰਦਾ ਹੈ ਤਾਂ ਅਜਿਹਾ ਬਹੁਤ ਘਟ ਹੁੰਦਾ ਹੈ ਕਿ ਨੱਕ ਚੋਂ ਵੀ ਪਾਣੀ ਆਵੇ ਤੇ ਛਿੱਕ ਆਉਣਾ ਵੀ ਵਾਇਰਸ ਦਾ ਲੱਛਣ ਨਹੀਂ ਹੈ। ਸੀਡੀਸੀ ਅਨੁਸਾਰ ਜਿਹਨਾਂ ਨੂੰ ਕੋਰੋਨਾ ਵਾਇਰਸ ਹੋਇਆ ਹੈ ਇਹ ਸੂਚੀ ਉਹਨਾਂ ਦੇ ਲੱਛਣਾਂ ਬਾਰੇ ਦਸਦੀ ਹੈ। ਜੇ ਤੁਸੀਂ ਉਪਰੋਕਤ ਨੌਂ ਲੱਛਣਾਂ ਵਿਚੋਂ ਕਿਸੇ ਨੂੰ ਵੀ ਅਨੁਭਵ ਕਰਦੇ ਹੋ ਤਾਂ ਤੁਸੀਂ ਇਲਾਜ ਲਈ ਅਗਲੇ ਕਦਮਾਂ ਨੂੰ ਵਧੀਆ ਨਿਰਧਾਰਤ ਕਰਨ ਲਈ ਸੀਡੀਸੀ ਦੇ ਕੋਰੋਨਾ ਵਾਇਰਸ ਸਵੈ-ਚੈਕਰ ਦੀ ਵਰਤੋਂ ਕਰ ਸਕਦੇ ਹੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement