
Health News: ਘੱਟ ਬੀਪੀ ਦੀ ਸਮੱਸਿਆ ਹੋ ਜਾਵੇ ਤਾਂ ਤੁਸੀਂ ਮੁਲੱਠੀ ਦੀ ਚਾਹ ਦਾ ਸੇਵਨ ਕਰੋ।
If your BP drops suddenly, then consume these things Health News: ਜੇ ਤੁਹਾਨੂੰ ਵੀ ਘੱਟ ਬੀਪੀ ਦੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਤੁਰਤ ਡਾਕਟਰ ਨੂੰ ਦਿਖਾਉ। ਜੇ ਤੁਸੀਂ ਘਰ ਤੋਂ ਬਾਹਰ ਹੋ ਜਾਂ ਤੁਸੀਂ ਡਾਕਟਰ ਕੋਲ ਨਹੀਂ ਜਾ ਸਕਦੇ ਤਾਂ ਅਜਿਹੇ ਸਮੇਂ ਵਿਚ ਤੁਸੀਂ ਡਾਈਟ ਵਿਚ ਕੁੱਝ ਫ਼ੂਡਜ਼ ਨੂੰ ਸ਼ਾਮਲ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਕੁੱਝ ਰਾਹਤ ਮਿਲੇਗੀ।
ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (28 ਜੂਨ 2024
ਘੱਟ ਬੀਪੀ ਦੀ ਸਮੱਸਿਆ ਹੋ ਜਾਵੇ ਤਾਂ ਤੁਸੀਂ ਮੁਲੱਠੀ ਦੀ ਚਾਹ ਦਾ ਸੇਵਨ ਕਰੋ। ਇਸ ਵਿਚ ਮੌਜੂਦ ਐਂਟੀਨਫ਼ਲੇਮੈਟਰੀ ਅਤੇ ਹਾਨੀਕਾਰਕ ਫ਼੍ਰੀ ਰੈਡੀਕਲਜ਼ ਨੂੰ ਖ਼ਤਮ ਕਰ ਦਿੰਦੇ ਹਨ ਅਤੇ ਇਸ ਨੂੰ ਪੀਣ ਨਾਲ ਸਰੀਰ ਵੀ ਠੀਕ ਹੁੰਦਾ ਹੈ ਅਤੇ ਘੱਟ ਬੀਪੀ ਦੀ ਸ਼ਿਕਾਇਤ ਤੋਂ ਛੁਟਕਾਰਾ ਮਿਲਦਾ ਹੈ। ਚਾਕਲੇਟ ਆਖ਼ਰ ਕਿਸ ਨੂੰ ਪਸੰਦ ਨਹੀਂ ਹੁੰਦੀ? ਡਾਰਕ ਚਾਕਲੇਟ ਘੱਟ ਬੀਪੀ ਦੀ ਸਮੱਸਿਆ ਵਿਚ ਬਹੁਤ ਪ੍ਰਭਾਵਸ਼ਾਲੀ ਹੈ। ਇਸ ਲਈ ਜਦੋਂ ਵੀ ਤੁਹਾਡਾ ਬੀਪੀ ਘੱਟ ਹੋ ਜਾਵੇ ਤਾਂ ਤੁਹਾਨੂੰ ਤੁਰਤ ਡਾਰਕ ਚਾਕਲੇਟ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Punjab News: 1 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ’ਤੇ ਪੁੱਜੇ ਬਾਗ਼ੀ ਪਾਰਟੀ ਆਗੂਆਂ ਦੀ ਵਿਉਂਤਬੰਦੀ ਤੈਅ ਕਰੇਗੀ ਕਿ ਅਸਲੀ ਅਕਾਲੀ ਦਲ ਕਿਸ ਦਾ
ਘੱਟ ਬੀਪੀ ਦੀ ਸਮੱਸਿਆ ਵਿਚ ਜਿੰਨਾ ਹੋ ਸਕੇ ਜ਼ਿਆਦਾ ਤਰਲ ਪਦਾਰਥ ਪੀਉ। ਕਈ ਵਾਰ ਸਰੀਰ ਵਿਚ ਪਾਣੀ ਦੀ ਮਾਤਰਾ ਘੱਟ ਹੋਣ ਨਾਲ ਵੀ ਖ਼ੂਨ ਦੀ ਮਾਤਰਾ ਵੀ ਘੱਟ ਹੋ ਜਾਂਦੀ ਹੈ। ਇਸ ਲਈ ਸਰੀਰ ਨੂੰ ਹਾਈਡ੍ਰੇਟ ਕਰਨਾ ਜ਼ਰੂਰੀ ਹੈ। ਇਸ ਲਈ ਜੇ ਤੁਸੀਂ ਘੱਟ ਪਾਣੀ ਪੀਂਦੇ ਹੋ ਤਾਂ ਅੱਜ ਤੋਂ ਹੀ ਜ਼ਿਆਦਾ ਪਾਣੀ ਪੀਣਾ ਸ਼ੁਰੂ ਕਰ ਦਿਉ। ਜੇ ਤੁਸੀਂ ਜ਼ਿਆਦਾ ਪਾਣੀ ਨਹੀਂ ਪੀ ਪਾਉਂਦੇ ਜਾਂ ਤੁਹਾਡੇ ਤੋਂ ਜ਼ਿਆਦਾ ਪਾਣੀ ਨਹੀਂ ਪੀਤਾ ਜਾਂਦਾ ਤਾਂ ਤੁਸੀਂ ਲੱਸੀ ਪੀ ਸਕਦੇ ਹੋ ਜਾਂ ਤੁਸੀਂ ਅਜਿਹੇ ਫਲ ਖਾ ਸਕਦੇ ਹੋ ਜਿਸ ਵਿਚ ਪਾਣੀ ਦੀ ਭਰਪੂਰ ਮਾਤਰਾ ਹੋਵੇ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਕੌਫ਼ੀ ਤਾਂ ਅਕਸਰ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦੀ ਹੈ ਪਰ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਕੌਫ਼ੀ ਪੀਣਾ ਘੱਟ ਪਸੰਦ ਕਰਦੇ ਹਨ ਪਰ ਜੇ ਤੁਹਾਡਾ ਅਚਾਨਕ ਬੀ ਪੀ ਘੱਟ ਜਾਂਦਾ ਹੈ ਤਾਂ ਤੁਸੀਂ ਕੌਫ਼ੀ ਪੀਉ। ਅਜਿਹੇ ਵਿਚ ਖ਼ਾਸ ਤੌਰ ’ਤੇ ਕਾਲੀ ਕੌਫ਼ੀ ਪੀਣਾ ਬਹੁਤ ਲਾਭਕਾਰੀ ਹੁੰਦਾ ਹੈ।
(For more news apart from If your BP drops suddenly, then consume these things Health News: , stay tuned to Rozana Spokesman)