
ਲੋਕਾਂ ਦੁਆਰਾ ਸੇਵਨ ਕੀਤੇ ਜਾਣ ਵਾਲੇ ਲੋਕਪ੍ਰਿਯ ਵਿਟਾਮਿਨ ਅਤੇ ਮਿਨਰਲ ਸਪਲੀਮੈਂਟ ਦਾ ਸਿਹਤ ਉੱਤੇ ਕੋਈ ਅਸਰ ਨਹੀਂ ਪੈਂਦਾ| ਇਹ........
ਲੋਕਾਂ ਦੁਆਰਾ ਸੇਵਨ ਕੀਤੇ ਜਾਣ ਵਾਲੇ ਲੋਕਪ੍ਰਿਯ ਵਿਟਾਮਿਨ ਅਤੇ ਮਿਨਰਲ ਸਪਲੀਮੈਂਟ ਦਾ ਸਿਹਤ ਉੱਤੇ ਕੋਈ ਅਸਰ ਨਹੀਂ ਪੈਂਦਾ| ਇਹ ਖੁਲਾਸਾ ਸੇਂਟ ਮਾਈਕਲ ਹਸਪਤਾਲ ਅਤੇ ਟੋਰੰਟੋ ਯੂਨੀਵਰਸਿਟੀ ਦੁਆਰਾ ਕੀਤੇ ਗਏ ਅਧਿਐਨ ਵਿਚ ਸਾਹਮਣੇ ਆਇਆ ਹੈ| ਖੋਜਕਾਰਾਂ ਨੇ ਇਸ ਸਿੱਟੇ ਤੇ ਪਹਿਲਾਂ ਕੀਤੇ ਗਏ ਅਤੇ ਛਾਪੇ ਗਏ ਰਸਾਲਿਆਂ ਦਾ ਅਧਿਐਨ ਕਰਕੇ ਇਸ ਸਿੱਟੇ ਉੱਤੇ ਪੁੱਜੇ ਹਨ|
supplementsਕਈ ਵਾਰ ਸਾਡਾ ਸਰੀਰ ਖਾਣੇ ਵਿਚ ਮੌਜੂਦ ਪੌਸ਼ਣ ਨੂੰ ਇਸਤੇਮਾਲ ਨਹੀਂ ਕਰ ਪਾਉਂਦਾ ਹੈ| ਜਿਸ ਦੇ ਕਾਰਨ ਸਾਨੂੰ ਕਮਜ਼ੋਰੀ ਅਤੇ ਕਈ ਬੀਮਾਰੀਆਂ ਨਾਲ ਜੂਝਨਾ ਪੈਂਦਾ ਹੈ| ਅਜਿਹੀ ਹਾਲਤ ਵਿਚ ਵਿਟਾਮਿਨ ਅਤੇ ਮਿਨਰਲ ਸਪਲੀਮੈਂਟ ਖਾਣੇ ਵਿਚੋਂ ਪੌਸ਼ਣ ਨੂੰ ਕੱਢ ਕੇ ਇਸਤੇਮਾਲ ਕਰਨ ਦੀ ਸਮਰੱਥਾ ਨੂੰ ਵਧਾਉਂਦਾ ਹੈ| ਖੋਜਕਰਤਾਵਾਂ ਦੇ ਮੁਤਾਬਕ ਲੋਕ ਮਲਟੀਵਿਟਾਮਿਨ, ਵਿਟਾਮਿਨ ਡੀ, ਕੈਲਸ਼ੀਅਮ ਅਤੇ ਵਿਟਾਮਿਨ ਸੀ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕਰਦੇ ਹਨ ਪਰ ਅਧਿਐਨ ਵਿਚ ਪਾਇਆ ਗਿਆ ਹੈ ਕਿ ਇਨ੍ਹ੍ਹਾਂ ਦੇ ਸੇਵਨ ਨਾਲ ਸਰੀਰ ਉੱਤੇ ਕੋਈ ਚੰਗਾ ਜਾਂ ਬੁਰਾ ਪ੍ਰਭਾਵ ਨਹੀਂ ਪੈਂਦਾ ਹੈ| ਨਾਲ ਹੀ ਇਹ ਦਿਲ ਸਬੰਧੀ ਬੀਮਾਰੀਆਂ, ਸਮੇਂ ਤੋਂ ਪਹਿਲਾਂ ਮੌਤ ਜਾਂ ਦਿਲ ਦੇ ਦੌਰੇ ਵਰਗੀ ਸਮਸਿਆਵਾਂ ਤੋਂ ਬਚਾਉਣ ਵਿਚ ਵੀ ਕੋਈ ਭੂਮਿਕਾ ਨਹੀਂ ਨਿਭਾਉਂਦੇ ਹਨ|
vitaminsਉਨ੍ਹਾਂ ਨੇ ਅੱਗੇ ਕਿਹਾ ਅਧਿਐਨ ਵਿਚ ਆਏ ਸਿੱਟੇ ਕਾਫ਼ੀ ਹੈਰਾਨ ਕਰਨ ਵਾਲੇ ਹਨ| ਇਸ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਫੋਲਿਕ ਐਸਿਡ ਜਾਂ ਵਿਟਾਮਿਨ ਬੀ ਦੇ ਨਾਲ ਫੋਲਿਕ ਐਸਿਡ ਦਾ ਸੇਵਨ ਕਰਨ ਨਾਲ ਦਿਲ ਸਬੰਧੀ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ|