
ਰੋਜ਼ਾਨਾ ਇਕ ਗਲਾਸ ਕਰੇਲੇ ਦਾ ਜੂਸ ਪੀਣ ਨਾਲ ਲਿਵਰ ਮਜ਼ਬੂਤ ਹੁੰਦਾ ਹੈ ਕਿਉਂਕਿ ਇਹ ਪੀਲੀਆ ਵਰਗੀਆਂ ਬੀਮਾਰੀਆਂ ਨੂੰ ਦੂਰ ਰਖਦਾ ਹੈ
ਮੁਹਾਲੀ : ਕਰੇਲੇ ਸਾਡੇ ਸਰੀਰ ਲਈ ਬੇਹੱਦ ਲਾਭਕਾਰੀ ਹਨ। ਕਰੇਲਾ ਖਾਣ ਜਾਂ ਜੂਸ ਪੀਣ ਨਾਲ ਸਾਡੀ ਸਿਹਤ ਨੂੰ ਕਾਫ਼ੀ ਲਾਭ ਹੁੰਦਾ ਹੈ। ਇਹ ਸਾਡੇ ਖ਼ੂਨ ਤੋਂ ਲੈ ਕੇ ਲਿਵਰ ਤਕ ਠੀਕ ਰਖਦੇ ਹਨ। ਕਰੇਲਾ ਦਵਾਈਆਂ ਬਣਾਉਣ ਵਿਚ ਵਰਤਿਆ ਜਾਂਦਾ ਹੈ। ਹਾਲਾਂਕਿ ਇਹ ਸਵਾਦ ਵਿਚ ਕੌੜਾ ਹੁੰਦਾ ਹੈ ਪਰ ਰੋਜ਼ਾਨਾ ਇਕ ਗਲਾਸ ਕਰੇਲੇ ਦਾ ਜੂਸ ਪੀਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਕੱਚੇ ਕਰੇਲੇ ਦਾ ਜੂਸ ਬਹੁਤ ਲਾਭਕਾਰੀ ਹੈ ਕਿਉਂਕਿ ਇਸ ਵਿਚ ਸਾਰੇ ਵਿਟਾਮਿਨਜ਼ ਅਤੇ ਐਂਟੀ-ਆਕਸੀਡੈਂਟਸ ਹੁੰਦੇ ਹਨ ਜੋ ਕਿ ਸਰੀਰ ਨੂੰ ਚਾਹੀਦੇ ਹੁੰਦੇ ਹਨ।
Bitter gourd juice
ਆਉ ਤੁਹਾਨੂੰ ਦਸਦੇ ਹਾਂ ਰੋਜ਼ ਸਵੇਰੇ ਕਰੇਲੇ ਦਾ ਜੂਸ ਪੀਣ ਦੇ ਫ਼ਾਇਦਿਆਂ ਬਾਰੇ: ਸ਼ੂਗਰ ਨੂੰ ਕੰਟਰੋਲ ਕਰਨ ਲਈ ਤੁਸੀਂ ਤਿੰਨ ਦਿਨਾਂ ਤਕ ਖ਼ਾਲੀ ਪੇਟ ਸਵੇਰੇ ਕਰੇਲੇ ਦਾ ਜੂਸ ਲੈ ਸਕਦੇ ਹੋ। ਕਰੇਲੇ ਦਾ ਜੂਸ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਦਾ ਹੈ। ਭੁੱਖ ਨਾ ਲੱਗਣ ਨਾਲ ਸਰੀਰ ਨੂੰ ਪੂਰਾ ਪੋਸ਼ਣ ਨਹੀਂ ਮਿਲ ਸਕਦਾ ਜਿਸ ਨਾਲ ਸਿਹਤ ਨਾਲ ਸਬੰਧਤ ਪ੍ਰੇਸ਼ਾਨੀਆਂ ਹੁੰਦੀਆਂ ਹਨ। ਇਸ ਲਈ ਕਰੇਲੇ ਦੇ ਜੂਸ ਨੂੰ ਰੋਜ਼ਾਨਾ ਪੀਣ ਨਾਲ ਪਾਚਨ ਕਿ੍ਰਰਿਆ ਸਹੀ ਰਹਿੰਦੀ ਹੈ, ਜਿਸ ਨਾਲ ਭੁੱਖ ਵਧਦੀ ਹੈ।
Bitter gourd juice
ਇਕ ਕੱਪ ਕਰੇਲੇ ਦੇ ਜੂਸ ਵਿਚ ਇਕ ਚਮਚਾ ਨਿੰਬੂ ਦਾ ਜੂਸ ਮਿਲਾ ਲਉ। ਇਸ ਮਿਸ਼ਰਣ ਦੀ ਵਰਤੋਂ ਖ਼ਾਲੀ ਪੇਟ ਕਰੋ। ਤਿੰਨ ਤੋਂ ਛੇ ਮਹੀਨਿਆਂ ਤਕ ਇਸ ਦੀ ਵਰਤੋਂ ਕਰਨ ਨਾਲ ਚਮੜੀ ’ਤੇ ਸੋਰਾਈਸਿਸ ਦੇ ਲੱਛਣ ਦੂਰ ਹੁੰਦੇ ਹਨ। ਇਹ ਤੁਹਾਡੀ ਰੋਗ ਵਿਰੋਧੀ ਸਮਰੱਥਾ ਨੂੰ ਵੀ ਵਧਾਉਂਦਾ ਹੈ ਅਤੇ ਸੋਰਾਈਸਿਸ ਨੂੰ ਕੁਦਰਤੀ ਰੂਪ ਨਾਲ ਠੀਕ ਕਰਨ ਵਿਚ ਮਦਦ ਕਰਦਾ ਹੈ। ਰੋਜ਼ਾਨਾ ਇਕ ਗਲਾਸ ਕਰੇਲੇ ਦਾ ਜੂਸ ਪੀਣ ਨਾਲ ਲਿਵਰ ਮਜ਼ਬੂਤ ਹੁੰਦਾ ਹੈ ਕਿਉਂਕਿ ਇਹ ਪੀਲੀਆ ਵਰਗੀਆਂ ਬੀਮਾਰੀਆਂ ਨੂੰ ਦੂਰ ਰਖਦਾ ਹੈ। ਨਾਲ ਹੀ ਇਹ ਲਿਵਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਢਦਾ ਹੈ ਅਤੇ ਪੋਸ਼ਣ ਪ੍ਰਦਾਨ ਕਰਦਾ ਹੈ ਜਿਸ ਨਾਲ ਲਿਵਰ ਸਹੀ ਕੰਮ ਕਰਦਾ ਹੈ ਅਤੇ ਲਿਵਰ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।
Bitter gourd juice
ਕਰੇਲੇ ਦਾ ਜੂਸ ਕਮਜ਼ੋਰ ਪਾਚਨ ਤੰਤਰ ਨੂੰ ਠੀਕ ਕਰਦਾ ਹੈ। ਇਸ ਲਈ ਬਿਹਤਰ ਪਾਚਨ ਸਮਰੱਥਾ ਲਈ ਹਫ਼ਤੇ ਵਿਚ ਇਕ ਵਾਰ ਸਵੇਰੇ ਕਰੇਲੇ ਦਾ ਜੂਸ ਜ਼ਰੂਰ ਲਉ। ਕਰੇਲੇ ਦਾ ਜੂਸ ਸਰੀਰ ਵਿਚ ਇਕ ਕੁਦਰਤੀ ਖ਼ੂਨ ਸੋਧਕ ਦੇ ਰੂਪ ਵਿਚ ਕੰਮ ਕਰਦਾ ਹੈ। ਇਹ ਜ਼ਹਿਰੀਲੇ ਤੱਤਾਂ ਨੂੰ ਬਾਹਰ ਕਢਦਾ ਹੈ। ਇਸ ਲਈ ਖ਼ੂਨ ਨੂੰ ਸਾਫ਼ ਕਰਨ ਅਤੇ ਫਿਨਸੀਆਂ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਰੋਜ਼ ਇਕ ਗਲਾਸ ਕਰੇਲੇ ਦਾ ਜੂਸ ਜ਼ਰੂਰ ਪੀਉ।