Health News: ਸਿਹਤ ਲਈ ਬੇਹੱਦ ਲਾਭਦਾਇਕ ਹੈ ਗੰਨੇ ਦਾ ਰਸ
Published : Jun 29, 2025, 2:28 pm IST
Updated : Jun 29, 2025, 2:28 pm IST
SHARE ARTICLE
Sugarcane juice is extremely beneficial for health
Sugarcane juice is extremely beneficial for health

ਪੀਲੀਆ ਹੋਣ ’ਤੇ ਗੰਨੇ ਦਾ ਰਸ ਪੀਣਾ ਫ਼ਾਇਦੇਮੰਦ ਮੰਨਿਆ ਜਾਂਦਾ ਹੈ

Health News: ਗਰਮੀ ਦੇ ਦਿਨਾਂ ਵਿਚ ਲੋਕ ਧੜਾਧੜ ਕੋਲਡ ਡਿ੍ਰੰਕ ਪੀਂਦੇ ਹਨ ਜੋ ਸਿਹਤ ਲਈ ਬੇਹੱਦ ਖ਼ਤਰਨਾਕ ਹਨ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਕੋਲਡ ਡਰਿੰਕ ਦੀ ਥਾਂ ਗੰਨੇ ਦਾ ਰਸ ਪੀਣਾ ਚਾਹੀਦਾ ਹੈ ਜੋ ਸਿਹਤ ਲਈ ਬੇਹੱਦ ਲਾਭਦਾਇਕ ਹੈ। ਹੁਣ ਤਕ ਦੀਆਂ ਵਿਗਿਆਨਕ ਖੋਜਾਂ ਵਿਚ ਵੀ ਸਿੱਧ ਹੋ ਚੁੱਕਾ ਹੈ ਕਿ ਗੰਨੇ ਦਾ ਰਸ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਪੀਲੀਆ ਹੋਣ ’ਤੇ ਗੰਨੇ ਦਾ ਰਸ ਪੀਣਾ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਤੱਤ ਮਿਲ ਜਾਂਦੇ ਹਨ। ਰੋਜ਼ਾਨਾ ਗੰਨੇ ਦਾ ਰਸ ਪੀਣ ਨਾਲ ਮਾਸਪੇਸ਼ੀਆਂ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਅਜਿਹੇ ’ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਸਾਰਿਆਂ ਨੂੰ ਅਪਣੀ ਰੋਜ਼ਾਨਾ ਦੀ ਖ਼ੁਰਾਕ ’ਚ ਗੰਨੇ ਦੇ ਰਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਸਿਹਤ ਮਾਹਰਾਂ ਮੁਤਾਬਕ ਗੰਨੇ ਦਾ ਰਸ ਪੀਣ ਨਾਲ ਜ਼ੁਕਾਮ, ਖੰਘ, ਸਰਦੀ, ਬੁਖ਼ਾਰ ਤੇ ਹੋਰ ਮੌਸਮੀ ਬੀਮਾਰੀਆਂ ਲੱਗਣ ਦਾ ਖ਼ਤਰਾ ਘੱਟ ਜਾਂਦਾ ਹੈ। ਗੰਨੇ ਦਾ ਰਸ ਪੀਣ ਨਾਲ ਸਰੀਰ ਵਿਚੋਂ ਵਾਧੂ ਚਰਬੀ ਜਲਦੀ ਦੂਰ ਹੋ ਜਾਂਦੀ ਹੈ। ਇਸ ਲਈ ਭਾਰ ਘਟਾਉਣ ਲਈ ਵੀ ਗੰਨੇ ਦਾ ਰਸ ਕਾਫ਼ੀ ਕਾਰਗਰ ਹੈ। ਗੰਨੇ ਦੇ ਰਸ ਵਿਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਜਿਹੇ ’ਚ ਇਸ ਦੇ ਸੇਵਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਇਹ ਪੇਟ ਦਰਦ ਤੋਂ ਬਚਾਉਂਦਾ ਹੈ।

ਕਬਜ਼ ਦੀ ਸਮੱਸਿਆ ਵਿਚ ਗੰਨੇ ਦਾ ਰਸ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਗੰਨੇ ਦੇ ਰਸ ਵਿਚ ਅਲਫ਼ਾ ਹਾਈਡਰੋਕਸੀ ਤੇ ਗਲਾਈਕੋਲਿਕ ਐਸਿਡ ਹੁੰਦਾ ਹੈ, ਜਿਸ ਕਰ ਕੇ ਇਹ ਚਮੜੀ ਦੇ ਨਾਲ-ਨਾਲ ਸਿਹਤ ਲਈ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਖ਼ੂਨ ਨੂੰ ਸ਼ੁਧ ਕਰਨ ਵਿਚ ਮਦਦ ਕਰਦਾ ਹੈ।    

 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement