ਗਰਭਵਤੀ ਔਰਤਾਂ ਤਰਬੂਜ਼ ਖਾ ਸਕਦੀਆਂ ਹਨ ਜਾਂ ਨਹੀਂ?
Published : Sep 29, 2022, 8:43 am IST
Updated : Sep 29, 2022, 8:43 am IST
SHARE ARTICLE
 Pregnant women can eat watermelon or not?
Pregnant women can eat watermelon or not?

ਰਬੂਜ਼ ਵਿਚ ਕਈ ਵਿਟਾਮਿਨਜ਼ ਅਤੇ ਪੋਸ਼ਟਿਕ ਤੱਤ ਦੇ ਇਲਾਵਾ ਭਰਪੂਰ ਮਾਤਰਾ ਵਿਚ ਪਾਣੀ ਵੀ ਹੁੰਦਾ

ਗਰਭ ਅਵਸਥਾ ਦੌਰਾਨ ਔਰਤਾਂ ਨੂੰ ਖ਼ਾਸ ਦੇਖਭਾਲ ਦੇ ਨਾਲ-ਨਾਲ ਪੋਸ਼ਟਿਕ ਆਹਾਰ ਲੈਣ ਦੀ ਵੀ ਜ਼ਰੂਰਤ ਹੁੰਦੀ ਹੈ। ਇਸ ਨਾਲ ਜ਼ਚਾ ਅਤੇ ਬੱਚਾ ਦੋਵੇਂ ਹੀ ਸਿਹਤਮੰਦ ਰਹਿੰਦੇ ਹਨ। ਗਰਮੀਆਂ ਵਿਚ ਤਰਬੂਜ਼ ਖ਼ੂਬ ਮਿਲਦੇ ਹਨ ਪਰ ਗਰਭਵਤੀ ਔਰਤਾਂ ਦੇ ਮਨ ਵਿਚ ਸਵਾਲ ਰਹਿੰਦਾ ਹੈ ਕਿ ਕੀ ਉਹ ਇਸ ਨੂੰ ਖਾ ਸਕਦੀਆਂ ਹਨ ਜਾਂ ਨਹੀਂ।

ਗਰਭਵਤੀ ਔਰਤਾਂ ਤਰਬੂਜ਼ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰ ਸਕਦੀਆਂ ਹਨ। ਤਰਬੂਜ਼ ਵਿਚ ਕਈ ਵਿਟਾਮਿਨਜ਼ ਅਤੇ ਪੋਸ਼ਟਿਕ ਤੱਤ ਦੇ ਇਲਾਵਾ ਭਰਪੂਰ ਮਾਤਰਾ ਵਿਚ ਪਾਣੀ ਵੀ ਹੁੰਦਾ ਹੈ, ਜੋ ਗਰਭਵਤੀ ਔਰਤਾਂ ਲਈ ਫ਼ਾਇਦੇਮੰਦ ਹੈ। ਆਉ ਜਾਣਦੇ ਹਾਂ ਗਰਭ ਅਵਸਥਾ ਵਿਚ ਤਰਬੂਜ਼ ਖਾਣ ਦੇ ਫ਼ਾਇਦੇ :

ਕਬਜ਼ ਤੋਂ ਰਾਹਤ: ਤਰਬੂਜ਼ ਵਿਚ ਫ਼ਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ ਜਿਸ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਇਹ ਗਰਭਵਤੀ ਔਰਤਾਂ ਲਈ ਫ਼ਾਇਦੇਮੰਦ ਹੈ।
ਡੀਹਾਈਡ੍ਰੇਸ਼ਨ ਤੋਂ ਬਚਾਅ: ਕਿਉਂਕਿ ਤਰਬੂਜ਼  ਵਿਚ 97 ਫ਼ੀ ਸਦੀ ਪਾਣੀ ਹੁੰਦਾ ਹੈ ਜਿਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ। ਇਸ ਨਾਲ ਤੁਸੀਂ ਡੀਹਾਈਡ੍ਰੇਸ਼ਨ ਤੋਂ ਬਚੇ ਰਹਿੰਦੇ ਹੋ।
ਸੋਜ ਨੂੰ ਕਰੇ ਘੱਟ: ਭਰੂਣ ਦੇ ਦਬਾਅ ਕਾਰਨ ਗਰਭ ਅਵਸਥਾ ਦੌਰਾਨ ਪੈਰਾਂ ਵਿਚ ਖ਼ੂਨ ਦਾ ਦੌਰਾ ਕਾਫ਼ੀ ਹੱਦ ਤਕ ਰੁਕ ਜਾਂਦਾ ਹੈ। ਇਸ ਨਾਲ ਹੱਥਾਂ-ਪੈਰਾਂ ਵਿਚ ਸੋਜ ਆ ਜਾਂਦੀ ਹੈ। ਅਜਿਹੇ ਵਿਚ ਤਰਬੂਜ਼ ਦਾ ਸੇਵਨ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ।
ਇਮੀਊਨਿਟੀ ਵਧਾਏ: ਵਿਟਾਮਿਨਜ਼ ਅਤੇ ਖਣਿਜਾਂ ਨਾਲ ਭਰਪੂਰ ਤਰਬੂਜ਼ ਦਾ ਸੇਵਨ ਇਮੀਨਿਊਟੀ ਵੀ ਵਧਾਉਂਦਾ ਹੈ। ਅਜਿਹੇ ਵਿਚ ਅਪਣੀ ਡਾਈਟ ਵਿਚ ਰੋਜ਼ਾਨਾ ਤਰਬੂਜ਼ ਨੂੰ ਸ਼ਾਮਲ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement