ਸ਼ੂਗਰ ਤੋਂ ਡਰਨ ਦੀ ਲੋੜ ਨਹੀਂ
Published : Aug 30, 2018, 12:43 pm IST
Updated : Aug 30, 2018, 12:43 pm IST
SHARE ARTICLE
Diabetes Check Machine
Diabetes Check Machine

ਇਨਸਾਨ ਨੇ ਬਹੁਤ ਵਿਕਾਸ ਕੀਤਾ ਹੈ। ਬਹੁਤ ਦਵਾਈਆਂ ਦੀ ਖੋਜ ਵੀ ਕਰ ਲਈ ਹੈ ਪਰ ਬਹੁਤ ਰੋਗ ਅਜਿਹੇ ਹਨ ਜਿਨ੍ਹਾਂ ਦਾ ਕੋਈ ਪੱਕਾ ਇਲਾਜ ਨਹੀਂ...........

ਇਨਸਾਨ ਨੇ ਬਹੁਤ ਵਿਕਾਸ ਕੀਤਾ ਹੈ। ਬਹੁਤ ਦਵਾਈਆਂ ਦੀ ਖੋਜ ਵੀ ਕਰ ਲਈ ਹੈ ਪਰ ਬਹੁਤ ਰੋਗ ਅਜਿਹੇ ਹਨ ਜਿਨ੍ਹਾਂ ਦਾ ਕੋਈ ਪੱਕਾ ਇਲਾਜ ਨਹੀਂ। ਇਨ੍ਹਾਂ ਰੋਗਾਂ ਵਿਚੋਂ ਇਕ ਹੈ ਸ਼ੂਗਰ ਜੋ ਦੋ ਪ੍ਰਕਾਰ ਦੀ ਹੈ ਤੇ ਜਿਸ ਦੇ ਪੈਦਾ ਹੋਣ ਦੇ ਵੀ ਕਈ ਕਾਰਨ ਹਨ। ਸ਼ੂਗਰ ਇਕ ਵਿਰਾਸਤੀ ਰੋਗ ਵੀ ਹੈ। ਕਬਜ਼ ਜ਼ਿਆਦਾ ਤਣਾਅ, ਦੂਸ਼ਿਤ ਵਾਤਾਵਰਣ, ਜ਼ਿਆਦਾ ਦਵਾਈਆਂ ਦਾ ਸੇਵਨ, ਮੋਟਾਪਾ ਆਦਿ ਸ਼ੂਗਰ ਰੋਗ ਦੇ ਮੁੱਖ ਕਾਰਨ ਹਨ। ਸ਼ੂਗਰ ਗ੍ਰਸਤ ਵਿਅਕਤੀ ਦੀਆਂ ਲੱਤਾਂ ਵਿਚ ਦਰਦ, ਪੇਟ ਖ਼ਰਾਬ, ਸੁਸਤੀ, ਖ਼ੂਨ ਘੱਟ ਬਣਨਾ ਆਦਿ ਮੁੱਖ ਲੱਛਣ ਹਨ। ਬਹੁਤ ਸਾਰੇ ਅੱਜ ਦੇ ਵੈਦ ਸੱਜਣ ਸ਼ੂਗਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਦਾਅਵੇ ਵੀ ਕਰਦੇ ਹਨ।

ਸ਼ੂਗਰ ਉਦੋਂ ਹੁੰਦੀ ਹੈ ਜਦੋਂ ਪੈਨਕ੍ਰਿਆਜ਼ ਨਾਂ ਦੀ ਗ੍ਰੰਥੀ ਇਨਸੂਲੀਨ ਬਣਾਉਣਾ ਬੰਦ ਕਰ ਦੇਂਦੀ ਹੈ। ਇਸ ਗ੍ਰੰਥੀ ਨੂੰ ਦੁਬਾਰਾ ਸਰਗਰਮ ਕਰਨ ਦਾ ਹਾਲੇ ਤਕ ਕੋਈ ਵਿਗਿਆਨਕ ਢੰਗ ਤਰੀਕਾ ਸਾਹਮਣੇ ਨਹੀਂ ਆਇਆ। ਮੇਰਾ ਇਥੇ ਮਤਲਬ ਇਹ ਨਹੀਂ ਕਿ ਸ਼ੂਗਰ ਕੰਟਰੋਲ ਨਹੀਂ ਹੋ ਸਕਦੀ। ਆਯੁਰਵੈਦ ਵਿਚ ਬਹੁਤ ਸਾਰੇ ਯੋਗ ਅਜਿਹੇ ਹਨ ਜਿਨ੍ਹਾਂ ਦੇ ਸੇਵਨ ਨਾਲ ਇਹ ਨਾ-ਮੁਰਾਦ ਬਿਮਾਰੀ ਅਪਣੀ ਥਾਂ ਉਤੇ ਆ ਜਾਂਦੀ ਹੈ।

ਇਹ ਯੋਗ ਹਨ ਵੀ ਬਹੁਤ ਸਸਤੇ ਤੇ ਅਸਰਦਾਰ ਜਿਨ੍ਹਾਂ ਨਾਲ ਸਿਰਫ਼ ਸ਼ੂਗਰ ਹੀ ਠੀਕ ਨਹੀਂ ਹੁੰਦੀ, ਸਗੋਂ ਇਹ ਪੇਟ ਦੇ ਇਨਫੈਕਸ਼ਨ, ਲੱਤਾਂ ਵਿਚ ਦਰਦ, ਸ੍ਰੀਰ ਨੂੰ ਨਵੀਂ ਚੁਸਤੀ ਫੁਰਤੀ, ਨਵਾਂ ਖ਼ੂਨ ਬਣਾਉਣ ਵਿਚ ਵੀ ਬਹੁਤ ਅਸਰਦਾਰ ਢੰਗ ਨਾਲ ਕੰਮ ਕਰਦੇ ਹਨ। ਪਰ ਬਜ਼ਾਰ ਵਿਚੋਂ ਬਣੀਆਂ-ਬਣਾਈਆਂ ਦੀ ਥਾਂ ਆਪ ਬਣਾ ਕੇ ਇਹ ਯੋਗ ਤਿਆਰ ਕਰੋ।

(1) ਮਹਾਸੁਦਰਸ਼ਨ ਚੂਰਨ 100 ਗ੍ਰਾਮ, ਸ਼ੁੱਧ ਸ਼ਿਲਾਜੀਤ 15 ਤੋਂ 20 ਗ੍ਰਾਮ, ਸ਼ਿਲਾਜੀਤ ਦਾ ਬਰੀਕ ਮਹੀਨ ਕਪੜਛਾਣ ਚੂਰਨ ਕਰ ਕੇ ਮਹਾਸੁਦਰਸ਼ਨ ਚੂਰਨ ਵਿਚ ਮਿਲਾ ਲਉ। ਜੇਕਰ 10 ਗ੍ਰਾਮ ਦੀ ਸ਼ਿਲਾਜੀਤ ਦੀ ਦੋ ਭਾਵਨਾਵਾਂ ਦੇ ਕੇ ਦਵਾਈ ਤਿਆਰ ਕਰੋ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਹਰ ਰੋਜ਼ ਇਕ ਖ਼ੁਰਾਕ (2 ਗਰਾਮ) ਸਵੇਰੇ ਰੋਟੀ ਤੋਂ ਬਾਦ ਲਉ। ਮੇਰਾ ਇਹ ਸੱਭ ਤੋਂ ਪਿਆਰਾ ਯੋਗ ਹੈ ਬਣਾਉ ਤੇ ਛਕੋ।

(2) ਕੌੜਤੁੰਬਾ ਸੁੱਕਾ 50 ਗਰਾਮ, ਅਜਵੈਣ 50 ਗਰਾਮ, ਕਾਲੀ ਜ਼ੀਰੀ 50 ਗਰਾਮ, ਕਾਲਾ ਲੂਣ ਜ਼ਰੂਰਤ ਅਨੁਸਾਰ। ਸੱਭ ਨੂੰ ਪੀਹ ਕੇ ਪਾਊਡਰ ਬਣਾਉ, ਇਕ ਚਮਚਾ ਸਵੇਰੇ ਸ਼ਾਮ ਰੋਟੀ ਤੋਂ ਬਾਅਦ, ਇਕ ਗ਼ਰੀਬ ਦੀ ਦਵਾਈ ਹੈ ਪਰ ਬਹੁਤ ਅਮੀਰ ਯੋਗ। ਸ਼ੁੱਧ ਕੀਤਾ ਕੌਚ ਬੀਜ ਪਾਊਡਰ ਵੀ ਪਾ ਸਕਦੇ ਹੋ। ਸ਼ਕਤੀ ਵਰਧਕ, ਵੀਰਜ ਵਰਧਕ ਹੈ ਜੀ। 

(3) ਕਰੋਲਾ ਸੁੱਕਾ 400 ਗਰਾਮ (ਪੰਸਾਰੀ ਤੋਂ ਨਾ ਖਰੀਦੋ), ਨਮੋਲੀ ਸਾਫ਼ 200 ਗਰਾਮ, ਜਾਮਣ ਗਿਰੀ 200 ਗਰਾਮ, ਜਾਂਚ ਜ਼ਰੂਰ ਕਰੋ ਕੀੜਾ ਨਾ ਲਗਿਆ ਹੋਵੇ 200 ਗਰਾਮ, ਬੇਲਗਿਰੀ 100 ਗਰਾਮ, ਤੁਲਸੀ ਪੱਤਰ ਤਾਜ਼ੇ ਸੁੱਕੇ ਹੋਏ 100 ਗਰਾਮ, ਕਾਲੀ ਜ਼ੀਰੀ 100 ਗਰਾਮ, ਗੁੜਮਾਰ (ਤਾਜ਼ੀ) 100 ਗਰਾਮ, ਮੈਥੀ 100 ਗਰਾਮ, ਪਨੀਰ ਡੋਡੀ 50 ਗਰਾਮ ਸੱਭ ਨੂੰ ਪੀਹ ਲਉ। ਦਵਾਈ ਤਿਆਰ। ਸਵੇਰੇ ਸ਼ਾਮ ਚਮਚਾ-ਚਮਚਾ ਤਾਜ਼ੇ ਪਾਣੀ ਨਾਲ ਲਉ।

 ਦੋਸਤੋ ਸਾਰੇ ਯੋਗ ਪਰਖੇ ਹੋਏ ਹਨ। ਅੰਤਰਰਾਸ਼ਟਰੀ ਪੱਧਰ ਉਤੇ ਪ੍ਰਸਿੱਧ ਆਯੁਰਵੈਦ ਜਗਤ ਦੀ ਮਹਾਨ ਹਸਤੀ ਭਾਈ ਸੁਖਬੀਰ ਸਿੰਘ ਕੰਧੋਲਾ (ਚਮਕੌਰ ਸਾਹਿਬ) ਵਾਲੇ ਅਕਸਰ ਕਹਿੰਦੇ ਹੁੰਦੇ ਹਨ। ਭਾਈ ਸੰਗਤ ਜੀ ਸ਼ੂਗਰ ਤੋਂ ਨਾ ਡਰੋ। ਸੰਜਮ ਵਰਤੋ, ਇਹ ਕੁੱਝ ਨਹੀਂ ਕਹਿੰਦੀ। ਹਰ ਰੋਜ਼ ਪਿੱਪਲ ਦੀ ਤਾਜ਼ਾ ਹਰੀ ਦਾਤਣ ਕਰੋ। ਸ਼ੂਗਰ ਤੁਹਾਡੇ ਵਸ ਵਿਚ ਰਹੇਗੀ। ਬਾਕੀ ਆਪ ਜੀ ਦੀ ਮਰਜ਼ੀ। ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ। 

ਸੰਪਰਕ : 90411-66897

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement