ਅੰਬਚੂਰ ਦੀ ਵਰਤੋ ਨਾਲ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਤੋਂ ਪਾਓ ਹਮੇਸ਼ਾ ਲਈ ਛੁਟਕਾਰਾ
Published : Jan 31, 2023, 2:07 pm IST
Updated : Jan 31, 2023, 2:07 pm IST
SHARE ARTICLE
photo
photo

ਅੰਬਚੂਰ ਦੀ ਵਰਤੋਂ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਖਾਣੇ  ਦਾ ਸੁਆਦ ਵਧਾਉਣ ਤੋਂ ਇਲਾਵਾ ਇਸ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਵੀ...

 

ਅੰਬਚੂਰ ਦੀ ਵਰਤੋਂ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਖਾਣੇ  ਦਾ ਸੁਆਦ ਵਧਾਉਣ ਤੋਂ ਇਲਾਵਾ ਇਸ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ। ਅੰਬਚੂਰ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਪਾਚਨ ਤੰਤਰ ਨੂੰ ਵਧਾਉਣ ਤੋਂ ਲੈ ਕੇ ਕੈਂਸਰ ਤੱਕ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਸਿਹਤ ਅਤੇ ਗੁਣਾਂ ਨਾਲ ਭਰਪੂਰ ਅੰਬਚੂਰ ਦੇ ਫਾਇਦਿਆਂ ਬਾਰੇ...
 

1. ਪਾਚਨ ਤੰਤਰ
ਚੁਟਕੀ ਇਕ ਅੰਬਚੂਰ ਪਾਊਡਰ ਦੀ ਨਿਯਮਿਤ ਰੂਪ 'ਚ ਵਰਤੋਂ ਕਰਨ ਨਾਲ ਐਸੀਡਿਟੀ, ਕਬਜ਼, ਗੈਸ ਅਤੇ ਪਾਚਨ ਤੰਤਰ ਵਿਚ ਸੁਧਾਰ ਕਰਨ 'ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨਾਲ ਪੇਟ ਫੁੱਲਣ ਦੀ ਸਮੱਸਿਆਂ ਵੀ ਦੂਰ ਹੋ ਜਾਂਦੀ ਹੈ।

2. ਮੋਟਾਪਾ
ਇਸ ਵਿਚ ਮੌਜੂਦ ਐਂਟੀ-ਆਕਸੀਡੈਂਟ ਮੈਟਾਬਾਲੀਜ਼ਮ ਨੂੰ ਵਧਾਉਣ ਤੋਂ ਲੈ ਕੇ ਤੇਜ਼ੀ ਨਾਲ ਭਾਰ ਵੀ ਘੱਟ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਕਾਰਬੋਹਾਈਡ੍ਰੇਟ ਘੱਟ ਹੋਣ ਕਾਰਨ ਵੀ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।
 

3. ਅੱਖਾਂ ਲਈ ਫਾਇਦੇਮੰਦ
ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋਣ ਦੇ ਨਾਲ-ਨਾਲ ਚਸ਼ਮੇ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਇਸ ਨੂੰ ਤੁਸੀਂ ਆਪਣੇ ਆਹਾਰ ਵਿਚ ਸ਼ਾਮਲ ਕਰਕੇ ਮੋਤਿਆਬਿੰਦ ਦੀ ਸਮੱਸਿਆ ਤੋਂ ਵੀ ਬਚੇ ਰਹਿ ਸਕਦੇ ਹੋ।

4. ਕੈਂਸਰ
ਅੰਬਚੂਰ ਪਾਊਡਰ ਵਿਚ ਗੁੜ ਮਿਲਾ ਕੇ ਰੋਜ਼ਾਨਾ ਸਵੇਰੇ ਖਾਲੀ ਪੇਟ ਖਾਣ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਇਸ ਵਿਚ ਮੌਜੂਦ ਵਿਟਾਮਿਨ ਏ ਅਤੇ ਸੀ ਸਰੀਰ ਨੂੰ ਕੈਂਸਰ ਸੈੱਲ ਤੋਂ ਬਚਾਉਂਦੇ ਹਨ।
 

5. ਦਿਲ ਦੇ ਰੋਗ
ਰੋਜ਼ਾਨਾ ਖਾਲੀ ਪੇਟ ਇਸ ਦੀ ਵਰਤੋਂ ਤੁਹਾਨੂੰ ਹਾਰਟ ਅਟੈਕ ਅਤੇ ਹਾਰਟ ਫੇਲਿਅਰ ਦੇ ਖਤਰੇ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਤੁਹਾਨੂੰ ਦਿਲ ਦੇ ਹੋਰ ਰੋਗਾਂ ਨਾਲ ਲੜਣ ਵਿਚ ਮਦਦ ਮਿਲਦੀ ਹੈ। 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement