ਖ਼ਬਰਾਂ |

ਤਾਜ਼ਾ |

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਜ਼ਿਆਦਾ ਦਿਨ ਸਰਕਾਰ ਦੇ ਮੁਖੀ ਰਹਿਣ ਵਾਲੇ ਆਗੂ

By : JAGDISH

Published : Mar 22, 2026, 1:38 pm IST
Updated : Mar 22, 2026, 1:38 pm IST
SHARE ARTICLE
Prime Minister Narendra Modi is the leader who has been the head of the government for the longest period
Prime Minister Narendra Modi is the leader who has been the head of the government for the longest period

ਬਤੌਰ ਪ੍ਰਧਾਨ ਮੰਤਰੀ 4318 ਦਿਨ ਦਾ ਕਾਰਜਕਾਲ ਕੀਤਾ ਪੂਰਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸਰਕਾਰ ਦੇ ਮੁਖੀ ਰਹਿਣ ਵਾਲੇ ਆਗੂ ਬਣ ਗਏ ਹਨ । ਗੁਜਰਾਤ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ ਸਰਕਾਰ ਦੇ ਮੁਖੀ ਵਜੋਂ 8,931 ਦਿਨ ਪੂਰੇ ਕਰਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਮਲਿੰਗ ਦੇ 8,930 ਦਿਨਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਉਨ੍ਹਾਂ ਨੇ ਸਿੱਕਮ ਦੇ ਸਾਬਕਾ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਨੂੰ ਪਿੱਛੇ ਛੱਡ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਪਹਿਲਾਂ ਗੁਜਰਾਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਉਹ ਅਜਿਹੇ ਪ੍ਰਧਾਨ ਮੰਤਰੀ ਵੀ ਹਨ ਜਿਨ੍ਹਾਂ ਕੋਲ ਮੁੱਖ ਮੰਤਰੀ ਵਜੋਂ ਕੰਮ ਕਰਨ ਦਾ ਸਭ ਤੋਂ ਲੰਬਾ ਤਜਰਬਾ ਹੈ।

17 ਸਤੰਬਰ ਨੂੰ ਜਨਮੇ ਨਰਿੰਦਰ ਮੋਦੀ 6 ਸਾਲ ਦੀ ਉਮਰ ਵਿੱਚ ਕਾਂਗਰਸ ਵੱਲੋਂ ਮਹਾਗੁਜਰਾਤ ਅੰਦੋਲਨ ਦਾ ਹਿੱਸਾ ਬਣੇ। ਫਿਰ ਉਹ 8 ਸਾਲ ਦੀ ਉਮਰ ਵਿੱਚ ਆਰ.ਐਸ.ਐਸ. ਵਿੱਚ ਸ਼ਾਮਲ ਹੋ ਗਏ । 7 ਅਕਤੂਬਰ 2001 ਨੂੰ 51 ਸਾਲ ਦੀ ਉਮਰ ਵਿੱਚ ਵਿਧਾਇਕ ਬਣੇ ਬਿਨਾਂ ਹੀ ਮੋਦੀ ਗੁਜਰਾਤ ਦੇ 14ਵੇਂ ਮੁੱਖ ਮੰਤਰੀ ਬਣੇ। ਉਹ 24 ਸਾਲਾਂ ਵਿੱਚ 14 ਸਾਲ ਗੁਜਰਾਤ ਦੇ ਮੁੱਖ ਮੰਤਰੀ ਰਹੇ ਅਤੇ ਹੁਣ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੇ ਪ੍ਰਧਾਨ ਮੰਤਰੀ ਵੀ ਹਨ ਜੋ ਲਗਾਤਾਰ ਸਭ ਤੋਂ ਲੰਬੇ ਸਮੇਂ ਲਈ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਹਨ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ 4077 ਦਿਨ (24 ਜਨਵਰੀ 1966 ਤੋਂ 24 ਮਾਰਚ 1977) ਦਾ ਰਿਕਾਰਡ ਤੋੜ ਦਿੱਤਾ ਹੈ । 22 ਮਾਰਚ 2026 ਤੱਕ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ 4318 ਦਿਨ ਪੂਰੇ ਕਰ ਲੈਣਗੇ।  ਜਦਕਿ ਜਵਾਹਰ ਲਾਲ ਨਹਿਰੂ ਦੇ ਕੋਲ ਪ੍ਰਧਾਨ ਮੰਤਰੀ ਵਜੋਂ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਕਾਰਜਕਾਲ ਦਾ ਰਿਕਾਰਡ ਹੈ । ਉਨ੍ਹਾਂ ਨੇ 15 ਅਗਸਤ 1947 ਤੋਂ 27 ਮਈ 1964 ਤੱਕ ਕੁੱਲ 6,126 ਦਿਨ ਸੇਵਾ ਨਿਭਾਈ। ਪ੍ਰਧਾਨ ਮੰਤਰੀ ਮੋਦੀ ਨਹਿਰੂ ਦੇ ਰਿਕਾਰਡ ਤੋਂ 1,812 ਦਿਨ ਪਿੱਛੇ ਹਨ। ਇਸ ਰਿਕਾਰਡ ਨੂੰ ਤੋੜਨ ਲਈ, ਉਨ੍ਹਾਂ ਨੂੰ 2029 ਤੋਂ ਬਾਅਦ ਵੀ ਪ੍ਰਧਾਨ ਮੰਤਰੀ ਬਣੇ ਰਹਿਣਾ ਪਵੇਗਾ।
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM

CM Mann ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ,ਮਾਣਹਾਨੀ ਨੋਟਿਸ ਤੋਂ ਬਾਅਦ ਭਾਜਪਾ ਨੇ ਦਿੱਤੀ ਅਰਜ਼ੀ

08 May 2026 2:56 PM

ਮੌਂਟਰੀਅਲ ਦੇ ਗੁਰਦੁਆਰਾ ਲਸਾਲ 'ਚ ਮੀਟਿੰਗ ਦੌਰਾਨ ਹੋਈ ਝੜਪ

08 May 2026 2:55 PM
Advertisement