Health News: ਜੇਕਰ ਤੁਹਾਡਾ ਅਚਾਨਕ ਘੱਟ ਜਾਵੇ ਬੀਪੀ ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ

By : GAGANDEEP

Published : Mar 31, 2024, 6:44 am IST
Updated : Mar 31, 2024, 7:23 am IST
SHARE ARTICLE
Consume these things to reduce BP Health News
Consume these things to reduce BP Health News

Health News: ਘੱਟ ਬੀਪੀ ਦੀ ਸਮੱਸਿਆ ਹੋ ਜਾਵੇ ਤਾਂ ਤੁਸੀਂ ਮੁਲੱਠੀ ਦੀ ਚਾਹ ਦਾ ਸੇਵਨ ਕਰੋ।

Consume these things to reduce BP Health News: ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਕਿਸੇ ਨੂੰ ਬਲੱਡ ਪ੍ਰੈਸ਼ਰ ਘਟਣ ਦੀ। ਜਿਨ੍ਹਾਂ ਲੋਕਾਂ ਨੂੰ ਘੱਟ ਬੀਪੀ ਹੋਣ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਦਾ ਸਰੀਰ ਇਕਦਮ ਥੱਲੇ ਚਲਾ ਜਾਂਦਾ ਹੈ। ਉਨ੍ਹਾਂ ਨੂੰ ਨੀਂਦ ਆਉਣ ਲਗਦੀ ਹੈ ਅਤੇ ਸਰੀਰ ਵਿਚ ਬਿਲਕੁਲ ਵੀ ਹਿੰਮਤ ਨਹੀਂ ਰਹਿੰਦੀ। ਜੇ ਤੁਹਾਨੂੰ ਵੀ ਘੱਟ ਬੀਪੀ ਦੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਤੁਰਤ ਡਾਕਟਰ ਨੂੰ ਦਿਖਾਉ। ਜੇ ਤੁਸੀਂ ਘਰ ਤੋਂ ਬਾਹਰ ਹੋ ਜਾਂ ਤੁਸੀਂ ਡਾਕਟਰ ਕੋਲ ਨਹੀਂ ਜਾ ਸਕਦੇ ਤਾਂ ਅਜਿਹੇ ਸਮੇਂ ਵਿਚ ਤੁਸੀਂ ਡਾਈਟ ਵਿਚ ਕੁੱਝ ਫ਼ੂਡਜ਼ ਨੂੰ ਸ਼ਾਮਲ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਕੁੱਝ ਰਾਹਤ ਮਿਲੇਗੀ।

ਘੱਟ ਬੀਪੀ ਦੀ ਸਮੱਸਿਆ ਹੋ ਜਾਵੇ ਤਾਂ ਤੁਸੀਂ ਮੁਲੱਠੀ ਦੀ ਚਾਹ ਦਾ ਸੇਵਨ ਕਰੋ। ਇਸ ਵਿਚ ਮੌਜੂਦ ਐਂਟੀਨਫ਼ਲੇਮੈਟਰੀ ਅਤੇ ਹਾਨੀਕਾਰਕ ਫ਼੍ਰੀ ਰੈਡੀਕਲਜ਼ ਨੂੰ ਖ਼ਤਮ ਕਰ ਦਿੰਦੇ ਹਨ ਅਤੇ ਇਸ ਨੂੰ ਪੀਣ ਨਾਲ ਸਰੀਰ ਵੀ ਠੀਕ ਹੁੰਦਾ ਹੈ ਅਤੇ ਘੱਟ ਬੀਪੀ ਦੀ ਸ਼ਿਕਾਇਤ ਤੋਂ ਛੁਟਕਾਰਾ ਮਿਲਦਾ ਹੈ। ਚਾਕਲੇਟ ਆਖ਼ਰ ਕਿਸ ਨੂੰ ਪਸੰਦ ਨਹੀਂ ਹੁੰਦੀ? ਡਾਰਕ ਚਾਕਲੇਟ ਘੱਟ ਬੀਪੀ ਦੀ ਸਮੱਸਿਆ ਵਿਚ ਬਹੁਤ ਪ੍ਰਭਾਵਸ਼ਾਲੀ ਹੈ। ਇਸ ਲਈ ਜਦੋਂ ਵੀ ਤੁਹਾਡਾ ਬੀਪੀ ਘੱਟ ਹੋ ਜਾਵੇ ਤਾਂ ਤੁਹਾਨੂੰ ਤੁਰਤ ਡਾਰਕ ਚਾਕਲੇਟ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ: Ucha Dar Babe Nanak Da : ਆਉ ਹੁਣ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਦਰ ਸਾਰੀ ਦੁਨੀਆਂ ਲਈ ਖੋਲ੍ਹ ਦਈਏ! 

 ਘੱਟ ਬੀਪੀ ਦੀ ਸਮੱਸਿਆ ਵਿਚ ਜਿੰਨਾ ਹੋ ਸਕੇ ਜ਼ਿਆਦਾ ਤਰਲ ਪਦਾਰਥ ਪੀਉ। ਕਈ ਵਾਰ ਸਰੀਰ ਵਿਚ ਪਾਣੀ ਦੀ ਮਾਤਰਾ ਘੱਟ ਹੋਣ ਨਾਲ ਵੀ ਖ਼ੂਨ ਦੀ ਮਾਤਰਾ ਵੀ ਘੱਟ ਹੋ ਜਾਂਦੀ ਹੈ। ਇਸ ਲਈ ਸਰੀਰ ਨੂੰ ਹਾਈਡ੍ਰੇਟ ਕਰਨਾ ਜ਼ਰੂਰੀ ਹੈ। ਇਸ ਲਈ ਜੇ ਤੁਸੀਂ ਘੱਟ ਪਾਣੀ ਪੀਂਦੇ ਹੋ ਤਾਂ ਅੱਜ ਤੋਂ ਹੀ ਜ਼ਿਆਦਾ ਪਾਣੀ ਪੀਣਾ ਸ਼ੁਰੂ ਕਰ ਦਿਉ। ਜੇ ਤੁਸੀਂ ਜ਼ਿਆਦਾ ਪਾਣੀ ਨਹੀਂ ਪੀ ਪਾਉਂਦੇ ਜਾਂ ਤੁਹਾਡੇ ਤੋਂ ਜ਼ਿਆਦਾ ਪਾਣੀ ਨਹੀਂ ਪੀਤਾ ਜਾਂਦਾ ਤਾਂ ਤੁਸੀਂ ਲੱਸੀ ਪੀ ਸਕਦੇ ਹੋ ਜਾਂ ਤੁਸੀਂ ਅਜਿਹੇ ਫਲ ਖਾ ਸਕਦੇ ਹੋ ਜਿਸ ਵਿਚ ਪਾਣੀ ਦੀ ਭਰਪੂਰ ਮਾਤਰਾ ਹੋਵੇ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (31 ਮਾਰਚ 2024)  

 ਕੌਫ਼ੀ ਤਾਂ ਅਕਸਰ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦੀ ਹੈ ਪਰ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਕੌਫ਼ੀ ਪੀਣਾ ਘੱਟ ਪਸੰਦ ਕਰਦੇ ਹਨ ਪਰ ਜੇ ਤੁਹਾਡਾ ਅਚਾਨਕ ਬੀ ਪੀ ਘੱਟ ਜਾਂਦਾ ਹੈ ਤਾਂ ਤੁਸੀਂ ਕੌਫ਼ੀ ਪੀਉ। ਅਜਿਹੇ ਵਿਚ ਖ਼ਾਸ ਤੌਰ ’ਤੇ ਕਾਲੀ ਕੌਫ਼ੀ ਪੀਣਾ ਬਹੁਤ ਲਾਭਕਾਰੀ ਹੁੰਦਾ ਹੈ। ਜੇ ਤੁਸੀਂ ਚਾਹੋ ਤਾਂ ਚਾਹ ਵੀ ਪੀ ਸਕਦੇ ਹੋ ਜੇ ਤੁਹਾਨੂੰ ਬੀਪੀ ਦੀ ਸਮੱਸਿਆ ਹੈ ਤੁਹਾਨੂੰ ਪਨੀਰ ਖਾਣਾ ਚਾਹੀਦਾ ਹੈ। ਪਨੀਰ ਨੂੰ ਕੱਚਾ ਲਉ ਅਤੇ ਫਿਰ ਤੁਸੀਂ ਇਸ ’ਤੇ ਨਮਕ ਪਾ ਕੇ ਖਾ ਸਕਦੇ ਹੋ। ਇਸ ਨਾਲ ਤੁਹਾਡੀ ਸਮੱਸਿਆ ਵੀ ਦੂਰ ਹੋ ਜਾਵੇਗੀ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'Consume these things to reduce BP Health News' stay tuned to Rozana Spokesman)

Tags: health news

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM

ਧਾਕੜ ਅਫ਼ਸਰ ਨੇ Akali Dal ਨੂੰ Bye-Bye ਕਹਿ Congress ਕਰ ਲਈ ਜੁਆਇਨ, Raja Warring ਨੇ Dr Lakhbir Singh ਨੂੰ..

06 May 2024 10:33 AM
Advertisement