
ਇਕ ਕਪ ਕਾਫ਼ੀ ਤੁਹਾਡੀ ਪੂਰੇ ਸਰੀਰ ਵਿਚ ਊਰਜਾ ਪਾ ਦਿੰਦੀ ਹੈ ਅਤੇ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਪਰ ਨੀਂਦ ਅਤੇ ਥਕਾਵਟ ਦੂਰ ਕਰਨ ........
ਇਕ ਕਪ ਕਾਫ਼ੀ ਤੁਹਾਡੀ ਪੂਰੇ ਸਰੀਰ ਵਿਚ ਊਰਜਾ ਪਾ ਦਿੰਦੀ ਹੈ ਅਤੇ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਪਰ ਨੀਂਦ ਅਤੇ ਥਕਾਵਟ ਦੂਰ ਕਰਨ ਵਾਲੀ ਇਹ ਕਾਫ਼ੀ ਤੁਹਾਡੀ ਖੂਬਸੂਰਤੀ ਨੂੰ ਵੀ ਵਧਾਉਣ ਵਿਚ ਮਦਦ ਕਰਦੀ ਹੈ| ਤੁਸੀਂ ਇਕ ਚਮਚ ਕਾਫ਼ੀ ਪਾਊਡਰ ਨਾਲ ਅਪਣੀ ਖੂਬਸੂਰਤੀ ਵਧਾ ਸਕਦੇ ਹੋ| ਜੀ ਹਾਂ, ਤੁਸੀਂ ਨਾ ਸਿਰਫ ਚਿਹਰੇ, ਸਗੋਂ ਕਾਫ਼ੀ ਪਾਊਡਰ ਦੀ ਮਦਦ ਨਾਲ ਵਾਲਾਂ ਦੀ ਖੂਬਸੂਰਤੀ ਵੀ ਵਧਾ ਸਕਦੇ ਹੋ|
coffee maskਤੁਸੀਂ ਇਕ ਚਮਚ ਕਾਫ਼ੀ ਪਾਊਡਰ ਲਉ ਅਤੇ ਅਪਣੇ ਸਕੈਲਪ ਉਤੇ ਪਾ ਕੇ ਦੋ ਮਿੰਟ ਤਕ ਮਸਾਜ਼ ਕਰੋ ਅਤੇ ਫਿਰ ਸ਼ੈੰਪੂ ਕਰ ਲਉ| ਇਸ ਨਾਲ ਨਾ ਸਿਰਫ ਸਕੈਲਪ ਵਿਚ ਮੌਜੂਦ ਗੰਦਗੀ ਅਤੇ ਡੈਡ ਸੈਲਜ਼ ਖ਼ਤਮ ਹੋਣਗੇ, ਸਗੋਂ ਕੈਫੀਨ ਬਲੱਡ ਸਰਕੁਲੇਸ਼ਨ ਵਧਾ ਕੇ ਵਾਲਾਂ ਦੇ ਵਿਕਾਸ ਵਿਚ ਮਦਦ ਕਰੇਗਾ ਅਤੇ ਇਨ੍ਹਾਂ ਨੂੰ ਚਮਕਦਾਰ ਬਣਾਵੇਗਾ| ਹਫਤੇ ਵਿਚ ਦੋ ਵਾਰ ਇਸਦਾ ਇਸਤੇਮਾਲ ਕਰੋ|
coffee maskਇਸਦੇ ਬਿਊਟੀ ਫਾਇਦਿਆਂ ਨੂੰ ਚੁਕਣ ਲਈ ਤੁਸੀਂ ਇਸ ਤੋਂ ਬਣੇ ਫੇਸ ਮਾਸਕ ਦਾ ਇਸਤੇਮਾਲ ਕਰੋ| ਤੁਸੀਂ ਯਕੀਨ ਨਹੀਂ ਕਰੋਗੇ ਕਿ ਇਸ ਨੂੰੰ ਬਣਾਉਣਾ ਅਤੇ ਇਸਤੇਮਾਲ ਕਰਨਾ ਬੇਹੱਦ ਆਸਾਨ ਹੈ| ਸਾਨੂੰ ਕਾਫ਼ੀ ਅਤੇ ਸ਼ਹਿਦ ਬਹੁਤ ਪਸੰਦ ਹਨ ਅਤੇ ਦੋਵਾਂ ਨੂੰ ਮਿਲਾਉਣ ਨਾਲ ਸਾਨੂੰ ਲ਼ਾਜਵਾਬ ਪੇਸਟ ਮਿਲੇਗਾ| ਖ਼ੂਬਸੂਰਤ ਚਮੜੀ ਪਾਉਣ ਲਈ ਦੋਵਾਂ ਚੀਜ਼ਾਂ 1-1 ਚਮਚ ਮਿਲਾ ਕੇ ਅਪਣੇ ਚਿਹਰੇ ਉੱਤੇ ਲਗਾ ਲਉ ਅਤੇ ਸੁਕਣ ਤੋਂ ਬਾਅਦ ਇਸ ਨੂੰ ਧੋ ਲਉ|
coffeeਕੋਕੋ ਅਤੇ ਕਾਫ਼ੀ ਦੋਵੇਂ ਐਂਟੀਆਕਸੀਡੈਂਟ ਹੁੰਦੇ ਹਨ ਅਤੇ ਥੋੜ੍ਹਾ-ਜਿਹੇ ਸ਼ਹਿਦ ਦੀ ਵਰਤੋਂ ਕਰਕੇ ਇਹ ਪੇਸਟ ਲਗਾ ਕੇ ਤੁਸੀਂ ਆਪਣੀ ਚਮੜੀ ਨੂੰ ਪੋਸ਼ਣ ਦੇਣ ਦੇ ਨਾਲ-ਨਾਲ ਤੁਸੀਂ ਪੂਰੇ ਦਿਨ ਦੀ ਜਮ੍ਹਾਂ ਗੰਦਗੀ ਵੀ ਸਾਫ਼ ਕਰ ਸਕਦੇ ਹੋ| ਕਾਫ਼ੀ ਪਾਊਡਰ ਦੇ ਨਾਲ ਥੋੜ੍ਹਾ ਜੈਤੂਨ ਦੇ ਤੇਲ ਦਾ ਮਿਸ਼ਰਣ ਕਰਕੇ ਤੁਹਾਨੂੰ ਰੁੱਖੀ ਚਮੜੀ ਲਈ ਇਕ ਲਾਭਦਾਇਕ ਉਪਾਅ ਮਿਲ ਜਾਵੇਗਾ| ਇਸ ਪੇਸਟ ਨੂੰ ਅਪਣੇ ਚਿਹਰੇ ਉੱਤੇ ਲਗਾ ਕੇ ਇਸ ਨੂੰ ਸੁਕਣ ਨਾ ਦਿਉ, ਗਿੱਲਾ ਰਹਿੰਦੇ ਹੀ ਇਸ ਨੂੰ ਧੋ ਲਉ|