Health News: ਗਰਮੀਆਂ ਵਿਚ ਪਾਣੀ ਦੀ ਕਮੀ ਨੂੰ ਪੂਰਾ ਕਰਦੀ ਹੈ ‘ਤਰ’
Published : May 31, 2025, 10:22 am IST
Updated : May 31, 2025, 10:22 am IST
SHARE ARTICLE
'Tar' fills the water shortage in summer Health News
'Tar' fills the water shortage in summer Health News

Health News:ਤਰ ਖਾਣ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ

'Tar' fills the water shortage in summer Health News: ਗਰਮੀਆਂ ਦੇ ਮੌਸਮ ਵਿਚ ਲੋਕਾਂ ਵਲੋਂ ਤਰ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਲੋਕ ਤਰ ਦਾ ਸਲਾਦ ਬੜੇ ਸ਼ੌਂਕ ਨਾਲ ਖਾਂਦੇ ਹਨ। ਗਰਮੀ ਦੇ ਮੌਸਮ ਵਿਚ ਤਰ ਦੀ ਮੰਗ ਜ਼ਿਆਦਾ ਹੁੰਦੀ ਹੈ, ਕਿਉਂਕਿ ਇਸ ਵਿਚ ਕੈਲਸ਼ੀਅਮ, ਫ਼ਾਸਫ਼ੋਰਸ, ਸੋਡੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ।

ਇਸ ਨੂੰ ਖਾਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ। ਤਰ ਖਾਣ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਗੁਰਦੇ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਤਰ ਖਾਣ ਨਾਲ ਕਿਹੜੀਆਂ-ਕਿਹੜੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ, ਉਸ ਬਾਰੇ ਜਾਣਦੇ ਹਾਂ

ਪਾਣੀ ਦੀ ਕਮੀ ਨੂੰ ਪੂਰਾ ਕਰੇ: ਗਰਮੀਆਂ ਵਿਚ ਅਕਸਰ ਲੋਕਾਂ ਦੇ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ। ਸਰੀਰ ਵਿਚ ਪਾਣੀ ਦੀ ਮਾਤਰਾ ਨੂੰ ਪੂਰਾ ਕਰਨ ਲਈ ਰੋਜ਼ਾਨਾ ਤਰ ਖਾਣੀ ਸ਼ੁਰੂ ਕਰੋ। ਇਸ ਨੂੰ ਖਾਣ ਨਾਲ ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।

ਮੋਟਾਪਾ ਦੂਰ ਕਰੇ: ਜੋ ਲੋਕ ਜਲਦੀ ਅਪਣਾ ਭਾਰ ਘਟਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਤਰ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਵਿਚ ਫ਼ਾਈਬਰ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ, ਜੋ ਭਾਰ ਨੂੰ ਕੰਟਰੋਲ ਵਿਚ ਰੱਖਣ ਦਾ ਕੰਮ ਕਰਦੀ ਹੈ। ਚਮੜੀ ਲਈ ਫ਼ਾਇਦੇਮੰਦ: ਚਿਕਨੀ ਚਮੜੀ ਨੂੰ ਦੂਰ ਕਰਨ ਲਈ ਤਰ ਦੀ ਵਰਤੋਂ ਕਰੋ। ਚਿਹਰੇ ’ਤੇ ਤਰ ਰਗੜ ਕੇ ਪਾਣੀ ਨਾਲ ਧੋ ਲਉ। ਇਕ ਵਾਰੀ ਤਾਂ ਇਸ ਨਾਲ ਚਿਹਰੇ ਦੀ ਚਿਕਨਾਈ ਦੂਰ ਹੋ ਜਾਵੇਗੀ ਅਤੇ ਦੂਜੀ ਵਾਰੀ ਚਿਹਰੇ ਦੇ ਦਾਗ਼-ਧੱਬੇ ਦੂਰ ਹੋ ਜਾਣਗੇ।

ਦਿਮਾਗ਼ ਦੀ ਗਰਮੀ ਦੂਰ ਕਰੇ: ਗਰਮੀਆਂ ਦੇ ਮੌਸਮ ਵਿਚ ਕਈ ਵਾਰ ਦਿਮਾਗ਼ ਵਿਚ ਗਰਮੀ ਹੋ ਜਾਂਦੀ ਹੈ। ਇਸ ਨਾਲ ਵਿਅਕਤੀ ਚਿੜਚਿੜਾ ਤੇ ਉਦਾਸ ਰਹਿਣ ਲਗਦਾ ਹੈ। ਦਿਮਾਗ਼ ਦੀ ਗਰਮੀ ਮਿਟਾਉਣ ਅਤੇ ਠੰਢਕ ਪਹੁੰਚਾਉਣ ਲਈ ਤਰ ਦੇ ਬੀਜਾਂ ਦੀ ਠੰਢਾਈ ਦੇ ਰੂਪ ਵਿਚ ਵਰਤੋਂ ਕਰੋ।

ਮਜ਼ਬੂਤ ਪਾਚਨ ਤੰਤਰ: ਸਿਹਤਮੰਦ ਰਹਿਣ ਲਈ ਪੇਟ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇ ਪੇਟ ਵਿਚ ਗੜਬੜੀ ਹੋਵੇ ਤਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਘੇਰ ਲੈਂਦੀਆਂ ਹਨ। ਅੱਜਕਲ ਜ਼ਿਆਦਾਤਰ ਲੋਕਾਂ ਨੂੰ ਕਬਜ਼, ਐਸੀਡਿਟੀ, ਛਾਤੀ ਵਿਚ ਜਲਣ ਜਾਂ ਗੈਸ ਵਰਗੀਆਂ ਸਮੱਸਿਆਵਾਂ ਰਹਿੰਦੀਆਂ ਹਨ। ਇਸ ਤੋਂ ਰਾਹਤ ਪ੍ਰਾਪਤ ਕਰਨ ਲਈ ਰੋਜ਼ਾਨਾ ਤਰ ਦੀ ਵਰਤੋਂ ਕਰੋ। ਲਗਾਤਾਰ ਤਰ ਖਾਣ ਨਾਲ ਕੁੱਝ ਹੀ ਦਿਨਾਂ ਵਿਚ ਪਾਚਨ ਤੰਤਰ ਮਜ਼ਬੂਤ ਹੋ ਜਾਵੇਗਾ।

(For more news apart from ''Tar' fills the water shortage in summer Health Newss' , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement