ਅੱਖਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਬੇਹੱਦ ਫ਼ਾਇਦੇਮੰਦ ਹੈ ਗਾਜਰ
Published : Dec 31, 2020, 9:49 am IST
Updated : Dec 31, 2020, 9:49 am IST
SHARE ARTICLE
Eating Carrot
Eating Carrot

ਗਾਜਰ ਦਾ ਹਲਵਾ ਦੋ ਮਹੀਨੇ ਤਕ ਖਾਣ ਨਾਲ ਯਾਦਦਾਸ਼ਤ ’ਚ ਵਾਧਾ ਹੁੰਦਾ ਹੈ

ਮੁਹਾਲੀ: ਅੱਖਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਗਾਜਰ ਬੇਹੱਦ ਫ਼ਾਇਦੇਮੰਦ ਹੈ। ਗਾਜਰ ’ਚ ਫ਼ਾਸਫ਼ੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਉਡੀਨ ਅਤੇ ਸੋਡੀਅਮ ਆਦਿ ਤੱਤ ਮੌਜੂਦ ਹੁੰਦੇ ਹਨ। ਗਾਜਰ ਨੂੰ ਕੱਚਾ ਵੀ ਖਾਧਾ ਜਾ ਸਕਦਾ ਹੈ ਅਤੇ ਉਸ ਦਾ ਜੂਸ ਕੱਢ ਕੇ ਵੀ ਪੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਗਾਜਰ ਦਿਲ, ਦਿਮਾਗ ਅਤੇ ਸਰੀਰਕ ਸ਼ਕਤੀ ’ਚ ਵਾਧਾ ਕਰਦੀ ਹੈ। ਅੱਜ ਅਸੀ ਤੁਹਾਨੂੰ ਗਾਜਰ ਖਾਣ ਦੇ ਫ਼ਾਇਦਿਆਂ ਬਾਰੇ ਦਸਾਂਗੇ।

Eating CarrotEating Carrot

ਪਿਸ਼ਾਬ ਠੀਕ ਤਰ੍ਹਾਂ ਨਹੀਂ ਆਉਂਦਾ, ਪਿਸ਼ਾਬ ਕਰਦੇ ਸਮੇਂ ਦਰਦ ਜਾਂ ਜਲਣ ਹੁੰਦੀ ਹੈ ਤਾਂ ਕੁੱਝ ਦਿਨ ਗਾਜਰ ਦਾ ਜੂਸ ਪੀਉ, ਇਸ ਨਾਲ ਆਰਾਮ ਮਿਲੇਗਾ।
ਅੱਧਾ ਗਲਾਸ ਗਾਜਰ ਦਾ ਰਸ, ਅੱਧਾ ਗਿਲਾਸ ਦੁੱਧ ਅਤੇ ਸਵਾਦ ਅਨੁਸਾਰ ਸ਼ਹਿਦ ਮਿਲਾ ਕੇ ਪੀਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਖ਼ੂਨ ’ਚ ਵਾਧਾ ਹੁੰਦਾ ਹੈ। 
ਗਾਜਰ, ਟਮਾਟਰ ਅਤੇ ਅਦਰਕ ਤਿੰਨਾਂ ਦਾ ਰਸ ਮਿਲਾ ਕੇ ਦਿਨ ’ਚ ਦੋ ਵਾਰ ਪੀਣ ਨਾਲ ਭੁੱਖ ਵੱਧਦੀ ਹੈ।

Eating CarrotsEating Carrots

 ਗਾਜਰ ਦੇ ਰਸ ’ਚ ਮਿਸ਼ਰੀ ਮਿਲਾ ਕੇ ਗਾੜ੍ਹਾ ਹੋਣ ਤਕ ਪਕਾਉ। ਫਿਰ ਇਸ ’ਚ ਪੀਸੀ ਹੋਈ ਕਾਲੀ ਮਿਰਚ ਮਿਲਾ ਕੇ ਖਾਂਸੀ ਦੇ ਰੋਗੀਆਂ ਨੂੰ ਖਵਾਉ। ਇਸ ਨਾਲ ਕੱਫ਼ ਬਾਹਰ ਨਿਕਲ ਜਾਂਦਾ ਹੈ।

CarrotCarrot

 ਗਾਜਰ ਦਾ ਹਲਵਾ ਦੋ ਮਹੀਨੇ ਤਕ ਖਾਣ ਨਾਲ ਯਾਦਦਾਸ਼ਤ ’ਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਸਵੇਰੇ ਸੱਤ ਬਾਦਾਮਾਂ ਨਾਲ ਇਕ ਕੱਪ ਗਾਜਰ ਦੇ ਰਸ ’ਚ ਇਕ ਗਲਾਸ ਦੁੱਧ ਮਿਲਾ ਕੇ ਪੀਣ ਨਾਲ ਦਿਮਾਗ਼ ਦੀ ਸ਼ਕਤੀ ਵਧਦੀ ਹੈ। ਦੰਦਾਂ ਲਈ ਵੀ ਗਾਜਰ ਬਹੁਤ ਫ਼ਾਇਦੇਮੰਦ ਹੈ। 50 ਗ੍ਰਾਮ ਗਾਜਰ ਦਾ ਰਸ ਰੋਜ਼ਾਨਾ ਪੀਣ ਨਾਲ ਮਸੂੜਿਆਂ ਦੇ ਰੋਗ ਦੂਰ ਹੁੰਦੇ ਹਨ ਅਤੇ ਖ਼ੂਨ ਵੀ ਸਾਫ਼ ਹੁੰਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement