ਬੱਚਿਆਂ ਦੇ ਦਿਮਾਗ਼ੀ ਵਿਕਾਸ ਲਈ ਫ਼ਾਇਦੇਮੰਦ ਹੈ ਆਂਡਾ
Published : Dec 22, 2017, 11:08 pm IST
Updated : Dec 22, 2017, 5:38 pm IST
SHARE ARTICLE

ਵਾਸ਼ਿੰਗਟਨ, 22 ਦਸੰਬਰ : ਆਂਡਾ ਖਾਣ ਨਾਲ ਬੱਚਿਆਂ ਦੇ ਦਿਮਾਗ਼ੀ ਵਿਕਾਸ ਵਿਚ ਮਦਦ ਮਿਲ ਸਕਦੀ ਹੈ ਕਿਉਂਕਿ ਇਹ ਬਿਹਤਰ ਪੋਸ਼ਕ ਤੱਤਾਂ ਨਾਲ ਭਰਿਆ ਹੁੰਦਾ ਹੈ। ਅਮਰੀਕੀ ਜਰਨਲ ਆਫ਼ ਕਲੀਨਿਕਲ ਨਿਊਟਰੀਸ਼ਨ ਵਿਚ ਛਪੇ ਅਧਿਐਨ ਵਿਚ ਦਸਿਆ ਗਿਆ ਹੈ ਕਿ ਜਿਹੜੇ ਬੱਚੇ ਆਂਡਾ ਖਾਂਦੇ ਹਨ, ਉਨ੍ਹਾਂ ਦੇ ਕੋਲੀਨ, ਲਹੂ ਦਾ ਸੰਚਾਰ, ਡੀਐਚਏ ਅਤੇ ਹੋਰ ਮਾਪਦੰਡ ਅਹਿਮ ਰੂਪ ਵਿਚ ਉੱਚੇ ਸਨ।  ਇਹ ਪੋਸ਼ਕ ਤੱਤ ਬੱਚਿਆਂ ਦੇ ਦਿਮਾਗ਼ੀ ਵਿਕਾਸ ਅਤੇ ਕਾਰਜਪ੍ਰਣਾਲੀ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਵਾਸ਼ਿੰਗਟਨ ਯੂਨੀਵਰਸਿਟੀ ਤੋਂ ਲੌਰਾ ਲੈਨੋਟੀ ਨੇ ਕਿਹਾ ਕਿ ਦੁਧ ਵਾਂਗ ਆਂਡੇ ਵੀ ਮੁਢਲੇ 



ਵਿਕਾਸ ਅਤੇ ਵਿਕਾਸ ਵਿਚ ਕਾਫ਼ੀ ਮਦਦਗਾਰ ਹੁੰਦੇ ਹਨ ਅਤੇ ਇਨ੍ਹਾਂ ਵਿਚ ਭਰਪੂਰ ਮਾਤਰਾ ਵਿਚ ਪੋਸ਼ਕ ਤੱਤ ਹੁੰਦੇ ਹਨ। ਅਧਿਐਨ ਵਿਚ ਛੇ ਤੋਂ 9 ਮਹੀਨੇ ਦੀ ਉਮਰ ਦੇ ਬੱਚਿਆਂ ਨੂੰ ਛੇ ਮਹੀਨੇ ਤਕ ਇਕ ਆਂਡਾ ਰੋਜ਼ਾਨਾ ਦਿਤਾ ਗਿਆ। ਦੂਜੇ ਪਾਸੇ ਨਿਯੰਤਰਤ ਸਮੂਹ ਵਿਚ ਸ਼ਾਮਲ ਬੱਚਿਆਂ ਨੂੰ ਆਂਡੇ ਨਹੀਂ ਮਿਲੇ। ਨਤੀਜਿਆਂ ਵਿਚ ਪਤਾ ਲੱਗਾ ਕਿ ਜਿਹੜੇ ਬੱਚਿਆਂ ਨੂੰ ਛੇ ਮਹੀਨੇ ਦੀ ਉਮਰ ਦੀ ਸ਼ੁਰੂਆਤ ਵਿਚ ਆਂਡੇ ਦਿਤੇ ਗਏ, ਉਨ੍ਹਾਂ ਦਾ ਦਿਮਾਗ਼ੀ ਵਿਕਾਸ ਕਾਫ਼ੀ ਹੋਇਆ ਸੀ। (ਏਜੰਸੀ)

SHARE ARTICLE
Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement