ਦਿਲ ਦੀ ਬਿਮਾਰੀ ਤੋ ਬਚਾਉਂਦੇ ਹਨ ਸੋਇਆਬੀਨ, ਬਾਦਾਮ, ਅਖਰੋਟ
Published : Dec 26, 2017, 4:11 pm IST
Updated : Dec 26, 2017, 10:41 am IST
SHARE ARTICLE

ਪਸ਼ੂ ਆਧਾਰਤ ਪ੍ਰੋਟੀਨ ਵਰਗੇ ਮੀਟ ਅਤੇ ਦੁੱਧ ਉਤਪਾਦਾਂ ਦੀ ਥਾਂ ਸੋਇਆਬੀਨ, ਬਾਦਾਮ, ਅਖਰੋਟ ਅਤੇ ਦਾਲ ਵਰਗੇ ਬਨਸਪਤੀ ਆਧਾਰਤ ਪ੍ਰੋਟੀਨ ਦੇ ਇਸਤੇਮਾਲ ਨਾਲ ਕੋਲੈਸਟ੍ਰੋਲ ਦੇ ਪੱਧਰ ‘ਚ ਕਮੀ ਲਿਆਉਣ ‘ਚ ਮਦਦ ਮਿਲ ਸਕਦੀ ਹੈ। ਇਸ ਨਾਲ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ।



ਇਹ ਦਾਅਵਾ ਨਵੇਂ ਅਧਿਐਨ ‘ਚ ਕੀਤਾ ਗਿਆ ਹੈ। ਖੋਜਕਰਤਾਵਾਂ ਮੁਤਾਬਕ, ਰੋਜ਼ਾਨਾ ਬਨਸਪਤੀ ਆਧਾਰਤ ਪ੍ਰੋਟੀਨ ਦੇ ਇਸਤੇਮਾਲ ਨਾਲ ਕੋਲੈਸਟ੍ਰੋਲ ਦੇ ਮਾਰਕਰ ਮਸਲਨ ਲਿਪੋਪ੍ਰੋਟੀਨ ਕੋਲੈਸਟ੍ਰੋਲ (ਐਲਡੀਐਲ ਜਾਂ ਬੈਡ ਕੋਲੈਸਟ੫ੋਲ) ਦੇ ਪੱਧਰ ‘ਚ ਪੰਜ ਫ਼ੀਸਦੀ ਤਕ ਕਮੀ ਲਿਆਂਦੀ ਜਾ ਸਕਦੀ ਹੈ।



ਕੈਨੇਡਾ ਦੇ ਸੇਂਟ ਮਾਈਕਲ ਹਸਪਤਾਲ ਦੇ ਖੋਜਕਰਤਾ ਜੌਨ ਸਿਵੇਨਪਾਈਪਰ ਨੇ ਕਿਹਾ ਕਿ ਬਨਸਪਤੀ ਆਧਾਰਤ ਪ੍ਰੋਟੀਨ ਦੇ ਨਾਲ ਕੋਲੈਸਟ੍ਰੋਲ ਘੱਟ ਕਰਨ ਵਾਲੇ ਓਟਸ ਅਤੇ ਜੌਂ ਵਰਗੇ ਖੁਰਾਕੀ ਪਦਾਰਥਾਂ ਦਾ ਇਸਤੇਮਾਲ ਸਿਹਤ ਲਈ ਹੋਰ ਫਾਇਦੇਮੰਦ ਹੋ ਸਕਦਾ ਹੈ।



ਪਹਿਲਾਂ ਦੇ ਅਧਿਐਨਾਂ ਤੋਂ ਜ਼ਾਹਿਰ ਹੋ ਚੁੱਕਾ ਹੈ ਕਿ ਪਸ਼ੂ ਆਧਾਰਤ ਪ੍ਰੋਟੀਨ ਨਾਲ ਭਰਪੂਰ ਖਾਣੇ ਦਾ ਸਬੰਧ ਨਾਨ ਐਲਕੋਹਲ ਫੈਟੀ ਲੀਵਰ ਬਿਮਾਰੀ ਨਾਲ ਹੈ। ਇਸ ਬਿਮਾਰੀ ‘ਚ ਲੀਵਰ ‘ਚ ਫੈਟ ਜਮ੍ਹਾਂ ਹੋ ਜਾਂਦਾ ਹੈ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement