ਇਲਾਇਚੀ ਦੀ ਵਰਤੋਂ ਨਾਲ ਸਰੀਰ ਨੂੰ ਹੁੰਦੇ ਨੇ ਕਈ ਬੇਮਿਸਾਲ ਫਾਇਦੇ
Published : Feb 2, 2018, 4:08 pm IST
Updated : Feb 2, 2018, 10:38 am IST
SHARE ARTICLE

ਇਲਾਇਚੀ ਇਕ ਅਜਿਹਾ ਮਸਾਲਾ ਹੈ ਜੋ ਹਰ ਭਾਰਤੀ ਦੀ ਰਸੋਈ 'ਚ ਮੌਜੂਦ ਹੁੰਦਾ ਹੈ। ਇਸ ਦੀ ਵਰਤੋਂ ਖਾਣੇ ਦਾ ਸੁਆਦ ਅਤੇ ਖੁਸ਼ਬੂ ਵਧਾਉਣ ਲਈ ਕੀਤੀ ਜਾਂਦੀ ਹੈ। ਇਹ ਦੇਖਣ 'ਚ ਭਾਂਵੇ ਹੀ ਛੋਟੀ ਜਿਹੀ ਹੋਵੇ ਪਰ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਨਾਲ ਪੱਥਰੀ, ਗਲੇ ਦੀ ਸਮੱਸਿਆ, ਕਫ, ਗੈਸ ਅਤੇ ਬਵਾਸੀਰ, ਟੀ.ਬੀ. ਯੂਰਿਨ ਕਰਦੇ ਸਮੇਂ ਜਲਣ , ਉਲਟੀ, ਪਿੱਤ, ਦਿਲ ਦੇ ਰੋਗ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਲਾਇਚੀ ਨੂੰ ਤੁਸੀਂ ਕਿਸੇ ਵੀ ਸਮੇਂ ਖਾ ਸਕਦੇ ਹੋ, ਪਰ ਰਾਤ 'ਚ ਇਸ ਦੀ ਵਰਤੋਂ ਪਾਣੀ ਨਾਲ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ। ਅਸੀਂ ਤੁਹਾਨੂੰ ਇਲਾਇਚੀ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।

- ਪੇਟ ਸਬੰਧੀ ਸਮੱਸਿਆ



ਕੁਝ ਲੋਕਾਂ ਨੂੰ ਹਮੇਸ਼ਾ ਪੇਟ ਸਬੰਧੀ ਸਮੱਸਿਆ ਰਹਿੰਦੀ ਹੈ। ਪੇਟ ਠੀਕ ਨਾ ਹੋਣ ਕਾਰਨ ਵਾਲ ਝੜਦੇ ਹਨ ਇਨ੍ਹਾਂ ਦੋਵਾਂ ਸਮੱਸਿਆਵਾਂ ਤੋਂ ਬਚਣ ਲਈ ਸਵੇਰੇ 1 ਇਲਾਇਚੀ ਕੋਸੇ ਪਾਣੀ ਨਾਲ ਖਾਓ। ਕੁਝ ਦਿਨਾਂ ਤਕ ਲਗਾਤਾਰ ਇਸ ਨੂੰ ਖਾਣ ਨਾਲ ਫਰਕ ਦਿਖਾਈ ਦਿੰਦਾ ਹੈ।

- ਨੀਂਦ ਨਾ ਆਉਣ ਦੀ ਸਮੱਸਿਆ



ਕੁਝ ਲੋਕਾਂ ਨੂੰ ਸਾਰਾ ਦਿਨ ਢੇਰ ਸਾਰਾ ਕੰਮ ਕਰਨ ਦੇ ਬਾਅਦ ਵੀ ਰਾਤ ਨੂੰ ਰਾਹਤ ਦੀ ਨੀਂਦ ਨਹੀਂ ਆਉਂਦੀ। ਸੌਂਣ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ। ਜਿਸ ਦਾ ਸਰੀਰ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਕੁਦਰਤੀ ਤਰੀਕਿਆਂ ਨਾਲ ਨੀਂਦ ਲੈਣ ਲਈ ਰੋਜ਼ਾਨਾ ਰਾਤ ਨੂੰ ਸੌਂਣ ਤੋਂ ਪਹਿਲਾਂ 1 ਇਲਾਇਚੀ ਨੂੰ ਕੋਸੇ ਪਾਣੀ ਨਾਲ ਖਾਓ। ਇਸ ਨਾਲ ਨੀਂਦ ਚੰਗੀ ਆਵੇਗੀ ਅਤੇ ਖਰਾਟਿਆਂ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

- ਕਬਜ਼ ਦੀ ਸਮੱਸਿਆ

ਗੈਸ, ਐਸੀਡਿਟੀ, ਕਬਜ਼ ਦੀ ਸਮੱਸਿਆ ਨੂੰ ਇਲਾਇਚੀ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਹਿਚਕੀ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।



- ਮੂੰਹ ਦੀ ਬਦਬੂ

ਮੂੰਹ 'ਚੋਂ ਆਉਣ ਵਾਲੀ ਬਦਬੂ ਨੂੰ ਇਲਾਇਚੀ ਖਾਣ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਨੂੰ ਖਾਣ ਨਾਲ ਗਲੇ 'ਚ ਹੋਣ ਵਾਲੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਆਵਾਜ਼ 'ਚ ਵੀ ਸੁਧਾਰ ਆਉਂਦਾ ਹੈ।

- ਮਾਨਸਿਕ ਤਣਾਅ



ਰੋਜ਼ਾਨਾ ਇਸ ਦਾ ਕਾੜ੍ਹਾ ਪੀਣ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ। ਇਸ ਦਾ ਕਾੜ੍ਹਾ ਬਣਾਉਣ ਲਈ ਇਲਾਇਚੀ ਪਾਊਡਰ ਨੂੰ ਪਾਣੀ 'ਚ ਉਬਾਲੋ। ਫਿਰ ਇਸ ਕਾੜ੍ਹੇ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ। ਕੁਝ ਹੀ ਦਿਨਾਂ 'ਚ ਤੁਹਾਨੂੰ ਫਰਕ ਦਿਖਾਈ ਦੇਵੇਗਾ।

- ਗਰਭਵਤੀ ਔਰਤਾਂ ਲਈ ਫਾਇਦੇਮੰਦ



ਗਰਭਵਤੀ ਔਰਤਾਂ ਨੂੰ ਅਕਸਰ ਚੱਕਰ ਆਉਣ ਦੀ ਸਮੱਸਿਆ ਰਹਿੰਦੀ ਹੈ। ਇਸ ਤੋਂ ਰਾਹਤ ਪਾਉਣ ਲਈ ਇਲਾਇਚੀ ਦੇ ਕਾੜ੍ਹੇ 'ਚ ਗੁੜ ਮਿਲਾ ਕੇ ਸਵੇਰੇ ਸ਼ਾਮ ਪੀਣ ਨਾਲ ਚੱਕਰ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

- ਬੁੱਲ੍ਹ ਫੱਟਣਾ

ਸਰਦੀਆਂ ਦੇ ਮੌਸਮ 'ਚ ਬੁੱਲ੍ਹ ਫੱਟਣ ਦੀ ਸਮੱਸਿਆ ਆਮ ਹੈ ਅਜਿਹੇ 'ਚ ਇਲਾਇਚੀ ਨੂੰ ਪੀਸ ਕੇ ਮੱਖਣ ਦੇ ਨਾਲ ਮਿਲਾ ਕੇ ਦਿਨ 'ਚ ਦੋ ਵਾਰ ਲਗਾਓ। ਸੱਤ ਦਿਨਾਂ 'ਚ ਹੀ ਫਰਕ ਦਿਖਾਈ ਦੇਣ ਲੱਗਦਾ ਹੈ।



- ਸਰੀਰਕ ਕਮਜ਼ੋਰੀ ਦੂਰ ਕਰੇ

ਇਲਾਇਚੀ ਖਾਣ ਨਾਲ ਸਰੀਰਕ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ। ਇਸ ਨੂੰ ਰੋਜ਼ਾਨਾ ਆਹਾਰ 'ਚ ਸ਼ਾਮਲ ਕਰਨ ਨਾਲ ਹੌਲੀ-ਹੌਲੀ ਤੁਹਾਡਾ ਭਾਰ ਵਧਣ ਲੱਗੇਗਾ। ਤੁਸੀਂ ਇਲਾਇਚੀ ਪਾਊਡਰ ਜਾਂ ਇਸ ਨੂੰ ਇੰਝ ਖਾ ਸਕਦੇ ਹੋ।

- ਖੂਨ ਸਾਫ ਕਰੇ



ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ਮ ਵਰਗੇ ਹੋਰ ਵੀ ਕਈ ਖਣਿਜ ਪਦਾਰਥ ਇਸ 'ਚ ਮੌਜੂਦ ਹੁੰਦੇ ਹਨ ਜੋ ਖੂਨ ਨੂੰ ਸਾਫ ਕਰਦੇ ਹਨ।

- ਖੂਨ ਦੇ ਸੰਚਾਰ ਨੂੰ ਠੀਕ ਰੱਖਦੀ ਹੈ

ਹਰੀ ਇਲਾਇਚੀ ਫੇਫੜਿਆਂ 'ਚ ਖੂਨ ਦੇ ਸੰਚਾਰ ਨੂੰ ਠੀਕ ਰੱਖਦੀ ਹੈ। ਇਸ ਨਾਲ ਹੀ ਅਸਥਮਾ, ਜੁਕਾਮ, ਖਾਂਸੀ ਵਰਗੀਆਂ ਸਮੱਸਿਆਵਾਂ 'ਚ ਵੀ ਰਾਹਤ ਪਹੁੰਚਦੀ ਹੈ। ਇਹ ਬਲਗਮ ਅਤੇ ਕਫ ਨੂੰ ਬਾਹਰ ਕੱਢ ਕੇ ਛਾਤੀ ਨੂੰ ਜਕੜਣ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement