ਇਨ੍ਹਾਂ 3 ਬਿਮਾਰੀਆਂ ਲਈ ਰਾਮਬਾਣ ਇਲਾਜ ਹੈ ਆਂਵਲੇ ਦਾ ਮੁਰੱਬਾ
Published : Feb 24, 2018, 10:25 am IST
Updated : Mar 20, 2018, 2:34 pm IST
SHARE ARTICLE
ਆਂਵਲਾ ਖ਼ਰਾਬ ਕੋਲੈਸਟ੍ਰਾਲ ਨੂੰ ਖ਼ਤਮ ਕਰ ਕੇ ਨਵੇਂ ਕੋਲੈਸਟ੍ਰਾਲ ਬਣਾਉਣ ਦਾ ਕੰਮ ਕਰਦਾ ਹੈ।
ਆਂਵਲਾ ਖ਼ਰਾਬ ਕੋਲੈਸਟ੍ਰਾਲ ਨੂੰ ਖ਼ਤਮ ਕਰ ਕੇ ਨਵੇਂ ਕੋਲੈਸਟ੍ਰਾਲ ਬਣਾਉਣ ਦਾ ਕੰਮ ਕਰਦਾ ਹੈ।

ਆਂਵਲਾ ਨਾਲ ਮੁਹਾਸਿਆਂ ਦੀ ਪ੍ਰੇਸ਼ਾਨੀ ਵੀ ਦੂਰ ਹੁੰਦੀ ਹੈ।

ਸਿਆਣੇ ਕਹਿੰਦੇ ਹਨ ਕਿ ਔਲੇ ਦਾ ਖਾਧਾ ਅਤੇ ਸਿਆਣੇ ਦਾ ਕਿਹਾ ਬਾਅਦ ਵਿਚ ਪਤਾ ਚਲਦਾ ਹੈ। ਇਹ ਗੱਲ ਸੌ ਫ਼ੀਸਦੀ ਸੱਚ ਹੈ ਕਿਉਂਕਿ ਜਿਵੇਂ ਸਿਆਣਿਆਂ ਦੀ ਗੱਲ ਦਾ ਕੋਈ ਮਤਲਬ ਹੁੰਦਾ ਹੈ, ਓਵੇਂ ਹੀ ਔਲਾ ਯਾਨੀ ਆਂਵਲਾ ਵੀ ਬਹੁਤ ਗੁਣਕਾਰੀ ਹੁੰਦਾ ਹੈ, ਜਿਸ ਦੇ ਸਰੀਰ ਨੂੰ ਕਾਫ਼ੀ ਫਾਇਦੇ ਹੁੰਦੇ ਹਨ। 

ਆਂਵਲਾ ਕਿੰਨਾ ਲਾਭਦਾਇਕ ਹੁੰਦਾ ਹੈ ਸ਼ਾਇਦ ਹੀ ਅਜਿਹਾ ਕੋਈ ਹੋਵੇਗਾ ਜੋ ਨਹੀਂ ਜਾਣਦਾ ਹੋਉਗਾ। ਆਂਵਲੇ ਵਿੱਚ ਉਹ ਸਾਰੇ ਗੁਣ ਮੌਜੂਦ ਹੁੰਦੇ ਹੈ ਜੋ ਸਾਡੇ ਸਰੀਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਇੱਥੇ ਅਸੀਂ ਤੁਹਾਨੂੰ ਆਂਵਲੇ ਦੇ ਮੁਰੱਬੇ ਖਾਣ ਦੇ 3 ਵੱਡੇ ਫ਼ਾਇਦੇ ਦੱਸਣ ਵਾਲੇ ਹਾਂ।



ਫ਼ਾਇਦੇ : ਆਂਵਲੇ ਦੇ ਮੁਰੱਬੇ ਵਿੱਚ ਇਨ੍ਹੇ ਗੁਣ ਪਾਏ ਜਾਂਦੇ ਹਨ, ਜੋ ਢਿੱਡ ਸਬੰਧੀ ਜੁੜੀਆਂ ਕਈ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰ ਦਿੰਦਾ ਹੈ। ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖ਼ਾਲੀ ਢਿੱਡ ਆਂਵਲੇ ਦਾ ਇੱਕ ਮੁਰੱਬਾ ਖਾਂਦੇ ਹੈ ਤਾਂ ਅਲਸਰ ਜਿਵੇਂ ਰੋਗ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ।
ਔਰਤਾਂ ਨੂੰ ਮਾਹਵਾਰੀ ਦੇ ਦੌਰਾਨ ਜ਼ਿਆਦਾ ਬਲੀਡਿੰਗ ਹੋਣ ਦੀ ਵਜ੍ਹਾ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਹੋ ਜਾਂਦੀ ਹੈ। ਜੇਕਰ ਤੁਸੀਂ ਨੇਮੀ ਰੂਪ ਨਾਲ ਆਂਵਲੇ ਦਾ ਸੇਵਨ ਕਰਦੀਆਂ ਹੋ, ਤਾਂ ਤੁਹਾਡੇ ਸਰੀਰ ਵਿੱਚ ਆਇਰਨ ਦੀ ਕਮੀ ਦੂਰ ਹੁੰਦੀ ਹੈ। ਨਾਲ ਹੀ ਉਸ ਦੌਰਾਨ ਹੋਣ ਵਾਲੇ ਢਿੱਡ ਦਰਦ ਅਤੇ ਐਠਨ ਤੋਂ ਕਾਫ਼ੀ ਰਾਹਤ ਦਿੰਦਾ ਹੈ।



ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖ਼ਾਲੀ ਢਿੱਡ ਇੱਕ ਆਂਵਲੇ ਦਾ ਮੁਰੱਬਾ ਖਾ ਲੈਂਦੇ ਹੈ, ਤਾਂ ਧੁੱਪ ਤੋਂ ਨਿਕਲਣ ਵਾਲੀਆਂ ਨੁਕਸਾਨਦਾਇਕ ਕਿਰਨਾਂ ਤੋਂ ਇਹ ਤੁਹਾਨੂੰ ਹਮੇਸ਼ਾ ਬਚਾਏ ਰੱਖਦਾ ਹੈ। ਜੇਕਰ ਤੁਸੀਂ ਕਮਜ਼ੋਰੀ ਮਹਿਸੂਸ ਕਰਦੇ ਹੋ ਤਾਂ ਅਤੇ ਥੋੜ੍ਹਾ ਜਿਹਾ ਕੰਮ ਕਰਨ `ਤੇ ਥੱਕ ਜਾਂਦੇ ਹੋ ਤਾਂ ਇੱਕ ਮਹੀਨੇ ਤੱਕ ਲਗਾਤਾਰ ਕੱਚਾ ਆਂਵਲਾ ਖਾ ਕੇ ਦੇਖੋ।



ਇਸ ਨਾਲ ਜੋ ਫ਼ਾਇਦਾ ਹੋਵੇਗਾ ਤੁਸੀਂ ਖ਼ੁਦ ਵੀ ਬਹੁਤ ਹੈਰਾਨ ਹੋਵੋਗੇ। ਆਂਵਲਾ `ਚ ਵਿਟਾਮਿਨ-ਏ ਹੁੰਦਾ ਹੈ। ਇਸ ਨਾਲ ਚਮੜੀ ਟਾਈਟ ਹੁੰਦੀ ਹੈ। ਆਂਵਲਾ ਸਵੇਰੇ ਖ਼ਾਲੀ ਪੇਟ ਖਾਣ ਨਾਲ ਕੋਲੇਜਨ ਦੀ ਕਮੀ ਦੂਰ ਹੁੰਦੀ ਹੈ। ਇਸ ਨਾਲ ਮੁਹਾਸਿਆਂ ਦੀ ਪ੍ਰੇਸ਼ਾਨੀ ਵੀ ਦੂਰ ਹੁੰਦੀ ਹੈ। ਇਸ ਨਾਲ ਫੇਸ ਚਮਕਦਾਰ ਹੁੰਦਾ ਹੈ।



ਆਂਵਲਾ ਸ਼ੂਗਰ ਦੇ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਰੋਜ਼ਾਨਾ ਆਂਵਲੇ ਦਾ ਇਸਤੇਮਾਲ ਕਰਨ ਨਾਲ ਖ਼ੂਨ `ਚ ਸ਼ੂਗਰ ਦੀ ਮਾਤਰਾ ਠੀਕ ਰਹਿੰਦੀ ਹੈ। ਆਂਵਲਾ ਖ਼ਰਾਬ ਕੋਲੈਸਟ੍ਰਾਲ ਨੂੰ ਖ਼ਤਮ ਕਰ ਕੇ ਨਵੇਂ ਕੋਲੈਸਟ੍ਰਾਲ ਬਣਾਉਣ ਦਾ ਕੰਮ ਕਰਦਾ ਹੈ। ਇਸ ਦੇ ਇਸਤੇਮਾਲ ਨਾਲ ਜੋੜਾਂ ਦਾ ਦਰਦ ਵੀ ਠੀਕ ਹੁੰਦਾ ਹੈ।



ਵਾਲਾਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਆਂਵਲਾ ਖ਼ਤਮ ਕਰ ਦਿੰਦਾ ਹੈ। ਇਸ ਲਈ ਲੋਕ ਇਸ ਦੇ ਪੇਸਟ ਨੂੰ ਵਾਲਾਂ `ਚ ਲਗਾਉਂਦੇ ਹਨ ਪਰ ਇਸ ਨੂੰ ਖਾਣ ਨਾਲ ਵੀ ਵਾਲ ਹੈਲਦੀ ਰਹਿੰਦੇ ਹਨ। ਆਂਵਲੇ ਨੂੰ ਖਾਣ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ। ਇਸ ਲਈ ਭੋਜਨ `ਚ ਰੋਜ਼ਾਨਾ ਆਂਵਲੇ ਦੀ ਚਟਣੀ, ਮੁਰੱਬਾ, ਆਚਾਰ, ਰਸ ਅਤੇ ਪਾਊਡਰ ਨੂੰ ਸ਼ਾਮਲ ਕਰੋ। ਇਸ ਨਾਲ ਕਬਜ਼ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement