ਜੇ ਤੁਸੀਂ ਵੀ ਪੇਟ ਦੀ ਚਰਬੀ ਨੂੰ ਕਰਨਾ ਚਾਹੁੰਦੇ ਹੋ ਘੱਟ ਤਾਂ ਇਹ ਖਬਰ ਹੈ ਤੁਹਾਡੇ ਲਈ
Published : Oct 13, 2017, 5:47 pm IST
Updated : Oct 13, 2017, 12:17 pm IST
SHARE ARTICLE

ਹੁਣ ਸਮੇਂ ਮੁਤਾਬਕ ਚਲ ਰਹੇ ਲਾਈਫ ਸਟਾਈਲ ਨੇ ਲੋਕਾਂ ਦੇ ਰਹਿਣ-ਸਹਿਣ ਦੀਆਂ ਆਦਤਾਂ ਨੂੰ ਬਦਲ ਕੇ ਰੱਖ ਦਿੱਤਾ ਹੈ। ਜੇਕਰ ਅਸੀਂ ਖਾਣ-ਪੀਣ ਦੀਆਂ ਆਦਤਾਂ ਬਾਰੇ ਗੱਲ ਕਰਦੇ ਹਾਂ ਤਾਂ ਇਹ ਸਭ ਕੁੱਝ ਪੂਰੀ ਤਰ੍ਹਾਂ ਬਦਲ ਚੁੱਕੀਆਂ ਹਨ। ਲੋਕ ਘਰ ਦੇ ਖਾਣੇ ਦੀ ਬਜਾਏ ਬਾਹਰ ਦਾ ਖਾਣਾ ਜ਼ਿਆਦਾ ਸੁਆਦ ਲਗਾ ਕੇ ਖਾਂਦੇ ਹਨ। ਤੇਜ ਮਸਾਲੇ ਵਾਲੇ ਬਾਹਰਲੇ ਜੰਕ ਫੂਡ ਉਨ੍ਹਾਂ ਨੂੰ ਬਹੁਤ ਪਸੰਦ ਆਉਂਦੇ ਹਨ, ਪਰ ਇਸ ਤਰ੍ਹਾਂ ਦਾ ਖਾਣਾ ਤੁਹਾਡੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। 


ਮੋਟਾਪੇ ਦਾ ਖਾਸ ਕਾਰਨ ਇਹ ਚੀਜ਼ਾਂ ਨੂੰ ਹੀ ਮੰਨਿਆ ਜਾਂਦਾ ਹੈ ਅਤੇ ਮੋਟਾਪਾ ਹੀ ਬੀਮਾਰੀਆਂ ਨੂੰ ਜਨਮ ਦਿੰਦਾ ਹੈ। ਜਿੰਨੀ ਜਲਦੀ ਇਹ ਵੱਧਦਾ ਹੈ, ਪਰ ਉਨੀਂ ਜਲਦੀ ਇਹ ਘੱਟ ਨਹੀਂ ਹੁੰਦਾ। ਇਸ ਲਈ ਇੱਕ ਵਾਰ ਮੋਟਾਪਾ ਵੱਧ ਜਾਵੇ ਤਾਂ ਇਸ ਨੂੰ ਕੰਟਰੋਲ ਕਰਨਾ ਉਨ੍ਹਾਂ ਹੀ ਮੁਸ਼ਕਿਲ ਦਾ ਕੰਮ ਹੈ ਨਾਲ ਹੀ ਪੇਟ ਦੀ ਚਰਬੀ ਪੂਰੀ ਫਿਗਰ ਨੂੰ ਖਰਾਬ ਕਰਕੇ ਰੱਖ ਦਿੰਦੀ ਹੈ, ਜੇਕਰ ਤੁਸੀਂ ਵੀ ਪੇਟ ਦੀ ਚਰਬੀ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਨੁਸਖਿਆਂ ਨੂੰ ਰੋਜ਼ਾਨਾ ਆਪਣੀ ਰੂਟੀਨ 'ਚ ਸ਼ਾਮਿਲ ਕਰੋ।

- ਨਿੰਬੂ ਪਾਣੀ ਨਾਲ ਕਰੋ ਦਿਨ ਦੀ ਸ਼ੁਰੂਆਤ


ਪੇਟ ਦੀ ਚਰਬੀ ਨੂੰ ਘੱਟ ਕਰਨ ਦੇ ਲਈ ਤੁਸੀਂ ਨਿੰਬੂ ਪਾਣੀ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰੋ। ਕੋਸੇ ਪਾਣੀ 'ਚ ਨਿੰਬੂ ਦਾ ਰਸ ਅਤੇ ਥੋੜਾ ਜਿਹਾ ਲੂਣ ਮਿਲਾ ਕੇ ਰੋਜ ਸਵੇਰੇ ਇਸ ਦੀ ਵਰਤੋਂ ਕਰਨ ਨਾਲ ਮੈਟਾਬਾਲਿਜ਼ਮ ਸਹੀ ਰਹਿੰਦਾ ਹੈ ਅਤੇ ਭਾਰ ਨੂੰ ਵੀ ਘੱਟ ਕਰਦਾ ਹੈ

- ਬਰਾਊਨ ਰਾਈਸ (ਚਾਵਲ)


ਜੇਕਰ ਤੁਹਾਨੂੰ ਚਾਵਲ ਖਾਣੇ ਵਧੇਰੇ ਪਸੰਦ ਹਨ ਤਾਂ ਆਪਣੇ ਖਾਣੇ 'ਚ ਬਰਾਊਨ ਰਾਈਸ ਸ਼ਾਮਿਲ ਕਰੋ। ਇਸਦੇ ਇਲਾਵਾ ਬਰਾਊਨ ਬ੍ਰੈੱਡ, ਓਟਸ ਆਦਿ ਵੀ ਆਪਣੇ ਭੋਜਨ 'ਚ ਸ਼ਾਮਿਲ ਕਰੋ।

- ਮਿੱਠੀਆਂ ਚੀਜ਼ਾਂ ਤੋਂ ਦੂਰ ਰਹੋ


ਪੇਟ ਦੀ ਚਰਬੀ ਨੂੰ ਘੱਟ ਕਰਨ ਦੇ ਲਈ ਆਪਣੇ ਆਪ ਨੂੰ ਮਿਠਾਈਆਂ ਤੋਂ ਦੂਰ ਰੱਖੋ। ਮਿੱਠੇ ਪਦਾਰਥ ਅਤੇ ਤਲੀਆਂ ਹੋਈਆਂ ਚੀਜ਼ਾਂ ਨੂੰ ਛੱਡੋ। ਕਿਉਂਕਿ ਇਹ ਪਦਾਰਥ ਤੁਹਾਡੇ ਸਰੀਰ 'ਚ ਚਰਬੀ ਨੂੰ ਜਮਾਂ ਕਰਦੇ ਹਨ। ਇਹ ਚਰਬੀ ਤੁਹਾਡੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਜਿਵੇਂ ਪੇਟ ਅਤੇ ਪੱਟਾਂ ਤੇ ਜਮਾਂ ਹੋ ਜਾਂਦੀ ਹੈ।

- ਖੂਬ ਪਾਣੀ ਪੀਓ


ਸਰੀਰ ਦੀ ਚਰਬੀ ਨੂੰ ਘੱਟ ਕਰਨ ਦੇ ਲਈ ਤੁਸੀਂ ਖੂਬ ਪਾਣੀ ਪੀਓ। ਰੋਜਾਨਾ ਪਾਣੀ ਪੀਣ ਨਾਲ ਤੁਹਾਡਾ ਮੈਟਾਬਾਲਿਜ਼ਮ ਵੱਧ ਜਾਂਦਾ ਹੈ ਅਤੇ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।

- ਕੱਚਾ ਲਸਣ


ਸਵੇਰ ਦੇ ਸਮੇਂ 'ਚ ਦੋ ਤਿੰਨ ਕੱਚੇ ਲਸਣ ਦੀਆਂ ਕਲੀਆਂ ਖਾਓ ਅਤੇ ਉਪਰ ਨਿੰਬੂ ਦਾ ਪਾਣੀ ਪੀਣਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਇਹ ਸਰੀਰ ਦਾ ਦੁੱਗਣਾ ਭਾਰ ਘੱਟ ਕਰੇਗਾ। ਇਸ ਦੇ ਨਾਲ ਹੀ ਤੁਹਾਡੇ ਸਰੀਰ 'ਚ ਖੂਨ ਪ੍ਰਵਾਹ ਸਹੀ ਤਰੀਕੇ ਨਾਲ ਕੰਮ ਕਰੇਗਾ। 

- ਮਾਸਾਹਾਰੀ ਭੋਜਨ ਤੋਂ ਦੂਰ ਰਹਿਣਾ


ਮਾਸਾਹਾਰੀ ਭੋਜਨ ਤੋਂ ਦੂਰ ਰਹੋ ਕਿਉਂਕਿ ਇਸ 'ਚ ਚਰਬੀ ਬਹੁਤ ਮਾਤਰਾ ਵਿਚ ਹੁੰਦੀ ਹੈ। ਜਿਸ ਕਾਰਨ ਇਹ ਚਰਬੀ ਤੁਹਾਡੇ ਸਰੀਰ 'ਚ ਇਕੱਠੇ ਹੋਣ ਨਾਲ ਤੁਹਾਡੀ ਸਿਹਤ ਸੰਬੰਧੀ ਪਰੇਸ਼ਾਨੀਆਂ ਵੱਧ ਜਾਂਦੀਆਂ ਹਨ। ਜੇਕਰ ਤੁਸੀਂ ਸੱਚ ਵਿਚ ਹੀ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਸਭ ਨੂੰ ਛੱਡਣਾ ਪਵੇਗਾ।

- ਸਬਜ਼ੀਆਂ ਅਤੇ ਫਲ ਖਾਓ 


ਸਵੇਰੇ ਸ਼ਾਮ ਇੱਕ ਕੌਲੀ ਫਲ ਅਤੇ ਸਬਜ਼ੀਆਂ ਖਾਣਾ ਤੁਹਾਡੀ ਸਿਹਤ ਲਈ ਫਾਇਦੇਮੰਦ ਸਿੱਧ ਹੋਵੇਗਾ। ਇਸ ਨਾਲ ਤੁਹਾਡਾ ਪੇਟ ਤਾਂ ਭਰਿਆ ਹੀ ਰਹੇਗਾ ਨਾਲ ਹੀ ਤੁਹਾਨੂੰ ਪੋਸ਼ਕ ਤੱਤ, ਖਣਿਜ ਮਿਲਣਗੇ 'ਤੇ ਚਰਬੀ ਵੀ ਘੱਟ ਹੋਵੇਗੀ।

- ਖਾਣਾ ਬਣਾਉਣ ਦੇ ਤਰੀਕੇ ਨੂੰ ਬਦਲੋ


ਖਾਣਾ ਬਣਾਉਣ 'ਚ ਦਾਲਚੀਨੀ, ਅਦਰਕ, ਅਤੇ ਕਾਲੀ ਮਿਰਚ ਵਰਗੇ ਮਸਾਲਿਆਂ ਦੀ ਵਰਤੋ ਜ਼ਰੂਰ ਕਰੋ। ਇਨ੍ਹਾਂ ਮਸਾਲਿਆਂ 'ਚ ਫਾਇਦੇਮੰਦ ਤੱਤ ਹੁੰਦੇ ਹਨ। ਇਸ ਨਾਲ ਤੁਹਾਡੀ ਇਨਸੁਲਿਨ ਦੀ ਸਮਰੱਥਾ ਵੱਧਦੀ ਹੈ ਅਤੇ ਨਾਲ ਹੀ ਖੂਨ 'ਚ ਸ਼ੂਗਰ ਦੀ ਮਾਤਰਾ ਘੱਟ ਜਾਂਦੀ ਹੈ।

- ਕ੍ਰੇਨਬੇਰੀ ਦਾ ਜੂਸ

ਕ੍ਰੇਨਬੇਰੀ ਦੇ ਜੂਸ 'ਚ ਕੁਦਰਤੀ ਤੱਤ ਹੁੰਦੇ ਹਨ, ਜੋ ਸਾਡੇ ਸਰੀਰ 'ਚ ਜਮਾ ਚਰਬੀ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ।

- ਬਾਦਾਮ


ਬਾਦਾਮ 'ਚ ਵਿਟਾਮਿਨ ਈ ਅਤੇ ਪ੍ਰੋਟੀਨ ਦੇ ਇਲਾਵਾ ਫਾਈਬਰ ਕਾਫੀ ਵਧੇਰੇ ਮਾਤਰਾ 'ਚ ਹੁੰਦਾ ਹੈ। ਜਿਸ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਹਾਲਾਂਕਿ, ਇਸ 'ਚ ਕੈਲੋਰੀ ਥੋੜੀ ਵਧੇਰੇ ਮਾਤਰਾ 'ਚ ਹੁੰਦੀ ਹੈ, ਪਰ ਉਹ ਪੇਟ ਦੀ ਚਰਬੀ ਨੂੰ ਨਹੀਂ ਵੱਧਣ ਦਿੰਦੀ।

SHARE ARTICLE
Advertisement

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM

Punjab Congress 'ਚ ਹੋਵੇਗਾ ਇੱਕ ਹੋਰ ਧਮਾਕਾ ! ਪਾਰਟੀ ਛੱਡਣ ਦੀ ਤਿਆਰੀ 'ਚ Dalvir Singh Goldy , Social Media..

29 Apr 2024 9:57 AM

Big News: Raja Warring ਦਾ Sunil Jakhar ਖਿਲਾਫ ਚੋਣ ਲੜਣ ਦਾ ਐਲਾਨ, ਦੇਖੋ ਕੀ ਦਿੱਤਾ ਬਿਆਨ, ਗਰਮਾਈ ਪੰਜਾਬ ਦੀ..

27 Apr 2024 1:49 PM

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM
Advertisement