ਜੇਕਰ ਤੁਹਾਨੂੰ ਵੀ ਸਫਰ ਦੌਰਾਨ ਹੁੰਦੀਆਂ ਨੇ ਉਲਟੀਆਂ ਤਾਂ ਜਾਣੋਂ ਕੁੱਝ ਆਸਾਨ ਟਿਪਸ
Published : Nov 26, 2017, 12:13 pm IST
Updated : Nov 26, 2017, 6:43 am IST
SHARE ARTICLE

ਕੁੱਝ ਲੋਕਾਂ ਦੇ ਨਾਲ ਇਹ ਸਮੱਸਿਆ ਹੈ ਕਿ ਸਫ਼ਰ ਦੌਰਾਨ ਉਨ੍ਹਾਂ ਨੂੰ ਉਲਟੀਆਂ ਹੁੰਦੀਆਂ ਹਨ। ਅਜਿਹੇ ਲੋਕਾਂ ਨੂੰ ਕਾਰ ਜਾਂ ਬੱਸ ਵਿੱਚ ਲੰਮਾ ਸਫਰ ਕਰਦੇ ਸਮੇਂ ਉਲਟੀਆਂ ਜਾਂ ਬੇਚੈਨੀ ਹੋਣ ਲੱਗਦੀ ਹੈ। ਕਈ ਲੋਕਾਂ ਨੂੰ ਇਹ ਸਮੱਸਿਆ ਪਹਾੜੀ ਜਗ੍ਹਾਵਾਂ ਉੱਤੇ ਯਾਤਰਾ ਕਰਦੇ ਸਮੇਂ ਵੀ ਹੁੰਦੀ ਹੈ। ਇਸ ਕਾਰਨ ਘੁੱਮਣ - ਫਿਰਨ ਦਾ ਪੂਰਾ ਮਜਾ ਖਤਮ ਹੋ ਜਾਂਦਾ ਹੈ। ਜਾਣੋਂ ਕੁੱਝ ਅਜਿਹੇ ਤਰੀਕੇ, ਜਿਨ੍ਹਾਂ ਤੋਂ ਸਫ਼ਪ 'ਚ ਉਲਟੀ ਹੋਣ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ



1. ਸਫ਼ਰ ਤੇ ਜਾਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਇੱਕ ਚੱਮਚ ਪਿਆਜ ਦੇ ਰਸ 'ਚ 1 ਚੱਮਚ ਅਦਰਕ ਦੇ ਰਸ ਨੂੰ ਮਿਲਾਕੇ ਲੈਣਾ ਚਾਹੀਦਾ ਹੈ। ਜੇਕਰ ਸਫ਼ਰ ਲੰਮਾ ਹੈ ਤਾਂ ਇਹ ਰਸ ਆਪਣੇ ਨਾਲ ਬਣਾਕੇ ਵੀ ਰੱਖ ਸਕਦੇ ਹੋ। ਇਸ ਨਾਲ ਉਲਟੀਆਂ ਨਹੀਂ ਹੁੰਦੀਆਂ।



2. ਸਫ਼ਰ 'ਚ ਜਦੋਂ ਘਬਰਾਹਟ ਹੋਣ ਲੱਗੇ ਤਾਂ ਤੁਰੰਤ ਹੀ ਮੂੰਹ 'ਚ ਲੋਂਗ ਰੱਖਕੇ ਚੂਸਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਡੀ ਘਬਰਾਹਟ ਬੰਦ ਹੋ ਜਾਵੇਗੀ।



3. ਅਦਰਕ 'ਚ ਕੁੱਝ ਅਜਿਹੇ ਤੱਤ ਹੁੰਦੇ ਹਨ ਜੋ ਉਲਟੀਆਂ ਅਤੇ ਚੱਕਰ ਆਉਣ ਤੋਂ ਬਚਾਉਂਦੇ ਹਨ। ਸਫ਼ਰ 'ਚ ਘਬਰਾਹਟ ਹੋਣ 'ਤੇ ਅਦਰਕ ਦੀਆਂ ਗੋਲੀਆਂ ਜਾਂ ਫਿਰ ਅਦਰਕ ਦੀ ਚਾਹ ਦਾ ਇਸਤੇਮਾਲ ਕਰਨ ਨਾਲ ਲਾਭ ਮਿਲਦਾ ਹੈ। ਜੇਕਰ ਤੁਸੀਂ ਚਾਹੋ ਤਾਂ ਸਫ਼ਰ 'ਚ ਥੌੜੀ-ਥੌੜੀ ਅਦਰਕ ਦਾ ਇਸਤੇਮਾਲ ਕਰ ਸਕਦੇ ਹੋ।



4. ਪੁਦੀਨਾ ਪੇਟ ਸਬੰਧੀ ਬਿਮਾਰੀਆਂ 'ਚ ਕਾਫੀ ਫਾਇਦੇਮੰਦ ਹੁੰਦਾ ਹੈ। ਪੁਦੀਨੇ ਦੀ ਚਾਹ ਪੀਣ ਨਾਲ ਚੱਕਰ ਆਉਣੇ ਅਤੇ ਸਫਰ 'ਚ ਉਲਟੀ ਆਉਣ ਦੀ ਸਮੱਸਿਆ ਵੀ ਖ਼ਤਮ ਹੋ ਸਕਦੀ ਹੈ।



5. ਪੁਦੀਨੇ ਦਾ ਤੇਲ ਵੀ ਉਲਟੀਆਂ ਰੋਕਣ 'ਚ ਲਾਭਦਾਇਕ ਹੁੰਦਾ ਹੈ। ਇਸਦੇ ਲਈ ਰੁਮਾਲ 'ਤੇ ਪੁਦੀਨੇ ਦੇ ਤੇਲ ਦੀ ਕੁੱਝ ਬੁੰਦਾਂ ਛਿੜਕੋ ਅਤੇ ਯਾਤਰਾ 'ਚ ਉਸ ਨੂੰ ਸੁੰਗਦੇ ਰਹੋ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement