ਖਾਣ-ਪੀਣ 'ਚ ਚੁਕੰਦਰ ਦੀ ਵਰਤੋਂ ਕਰਨ ਨਾਲ ਹੁੰਦੇ ਨੇ ਇਹ 10 ਫਾਇਦੇ
Published : Dec 9, 2017, 4:57 pm IST
Updated : Dec 9, 2017, 11:27 am IST
SHARE ARTICLE

ਅਕਸਰ ਚੁਕੰਦਰ ਦੀ ਵਰਤੋਂ ਸਲਾਦ ਅਤੇ ਜੂਸ ਵਜੋਂ ਕੀਤੀ ਜਾਂਦੀ ਹੈ। ਇਹ ਲਾਲ ਰੰਗ ਦਾ ਫਲ ਸਰੀਰ ਲਈ ਬਹੁਤ ਗੁਣਕਾਰੀ ਹੁੰਦਾ ਹੈ। ਇਸ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਚੁਕੰਦਰ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸ ਰਹੇ ਹਾਂ।

1. ਚੁਕੰਦਰ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਅਤੇ ਫਾਈਬਰ ਮੌਜੂਦ ਹੁੰਦਾ ਹੈ, ਜੋ ਕਿ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮੱਰਥਾ ਵਧਾਉਂਦਾ ਹੈ।

2. ਚੁਕੰਦਰ 'ਚ ਪਾਏ ਜਾਣ ਵਾਲੇ ਹੋਰ ਖਣਿਜ ਤੱਤ ਜਿਵੇਂ ਪੋਟਾਸ਼ੀਅਮ ਅਤੇ ਮੈਗਨੀਜ਼, ਮਾਸਪੇਸ਼ੀਆਂ, ਹੱਡੀਆਂ, ਜਿਗਰ ਅਤੇ ਗੁਰਦੇ ਲਈ ਲਾਭਕਾਰੀ ਹੁੰਦੇ ਹਨ।


3. ਨਿਯਮਿਤ ਤੌਰ 'ਤੇ ਚੁਕੰਦਰ ਖਾਣ ਨਾਲ ਸਰੀਰ 'ਚ ਖੂਨ ਦਾ ਦੋਰਾ ਸਹੀ ਰਹਿੰਦਾ ਹੈ।

4. ਚੁਕੰਦਰ 'ਚ ਕੁਦਰਤੀ ਨਾਈਟ੍ਰੇਟ ਹੁੰਦੇ ਹਨ, ਜੋ ਸਰੀਰ 'ਚ ਪਹੁੰਚ ਕੇ ਨਾਈਟ੍ਰਿਕ ਆਕਸਾਈਡ 'ਚ ਬਦਲ ਜਾਂਦੇ ਹਨ। ਇਹ ਨਾਈਟ੍ਰਿਕ ਆਕਸਾਈਡ ਬੀ. ਪੀ. ਨੂੰ ਕੰਟਰੋਲ 'ਚ ਰੱਖਦੇ ਹਨ।

5. ਚੁਕੰਦਰ 'ਚ ਫਾਈਟੋਨਿਊਟਰੀਅਨਸ ਵੀ ਪਾਏ ਜਾਂਦੇ ਹਨ, ਜੋ ਕਿ ਕੈਂਸਰ ਕੋਸ਼ਿਕਾਵਾਂ ਨੂੰ ਸਰੀਰ 'ਚ ਬਣਨ ਤੋਂ ਰੋਕਦੇ ਹਨ। ਚੁਕੰਦਰ ਦਾ ਗਾੜਾ ਰੰਗ ਵੀ ਇਸੇ ਕਾਰਨ ਹੁੰਦਾ ਹੈ।


6. ਚੁਕੰਦਰ ਖਾਣ ਨਾਲ ਦਿਮਾਗ ਤਾਜ਼ਾ ਰਹਿੰਦਾ ਹੈ, ਜਿਸ ਨਾਲ ਦਿਮਾਗ ਦੀ ਕੰਮ ਕਰਨ ਦੀ ਸਮੱਰਥਾ ਵੱਧਦੀ ਹੈ।

7. ਚੁਕੰਦਰ 'ਚ ਉੱਚ ਮਾਤਰਾ 'ਚ ਫਾਲਿਕ ਐਸਿਡ ਹੁੰਦਾ ਹੈ, ਜੋ ਕਿ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਔਰਤ ਦੇ ਪੇਟ 'ਚ ਪੱਲ ਰਹੇ ਅਣਜੰਮੇ ਬੱਚੇ ਦੀ ਰੀੜ੍ਹ ਦੀ ਹੱਡੀ ਬਣਾਉਣ 'ਚ ਮਦਦ ਮਿਲਦੀ ਹੈ।

8. ਚੁਕੰਦਰ ਖਾਣ ਨਾਲ ਡਾਇਬਟੀਜ਼ ਕੰਟਰੋਲ 'ਚ ਰਹਿੰਦੀ ਹੈ।


9. ਚੁਕੰਦਰ ਸਰੀਰਕ ਥਕਾਵਟ ਦੂਰ ਕਰ ਊਰਜਾ 'ਚ ਵਾਧਾ ਕਰਦਾ ਹੈ। ਇਸ ਦੇ ਨਾਈਟ੍ਰੇਟ ਤੱਤ ਧਮਨੀਆਂ ਦਾ ਵਿਸਥਾਰ ਕਰਨ 'ਚ ਮਦਦ ਕਰਦੇ ਹਨ ਜਿਸ ਨਾਲ ਆਕਸੀਜ਼ਨ ਸਰੀਰ ਦੇ ਸਾਰੇ ਹਿੱਸਿਆਂ 'ਚ ਠੀਕ ਤਰੀਕੇ ਨਾਲ ਪਹੁੰਚਦੀ ਹੈ। ਇਸ ਦੇ ਇਲਾਵਾ ਚੁਕੰਦਰ 'ਚ ਆਇਰਨ ਹੁੰਦਾ ਹੈ ਜੋ ਸਟੈਮਿਨਾ ਵਧਾਉਂਦਾ ਹੈ।

10. ਚੁਕੰਦਰ 'ਚ ਪਾਏ ਜਾਣ ਵਾਲੇ ਫਾਈਬਰ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement