ਲੌਂਗ ਦੇ ਤੇਲ ਨਾਲ ਹੁੰਦੇ ਨੇ ਕਈ ਫਾਇਦੇ
Published : Feb 6, 2018, 5:17 pm IST
Updated : Feb 6, 2018, 11:47 am IST
SHARE ARTICLE

ਭਾਰਤੀ ਖਾਣੇ 'ਚ ਲੌਂਗ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣਾਂ ਦੇ ਕਾਰਨ ਲੌਂਗ ਬਿਹਤਰੀਨ ਔਸ਼ਧੀ ਹੈ ਪਰ ਲੌਂਗ ਦੀ ਤਰ੍ਹਾਂ ਹੀ ਇਸ ਦਾ ਤੇਲ ਵੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕੈਲਸ਼ੀਅਮ, ਆਇਰਨ, ਫਾਸਫੋਰਸ, ਸੋਡੀਅਮ, ਪੋਟਾਸ਼ੀਅਮ, ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਲੌਂਗ ਦਾ ਤੇਲ ਡਾਇਬਟੀਜ਼ ਤੋਂ ਲੈ ਕੇ ਸਾਹ ਤਕ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਆਓ ਜਾਣਦੇ ਹਾਂ ਲੌਂਗ ਦੇ ਤੇਲ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੋ ਸਕਦੇ ਹਨ।

ਸ਼ੂਗਰ


ਭੋਜਨ 'ਚ ਲੌਂਗ ਦੇ ਤੇਲ ਦੀ ਵਰਤੋਂ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਹ ਖੂਨ ਦੀ ਸਫਾਈ ਦੇ ਨਾਲ-ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ।

ਸਾਹ ਦੀ ਬੀਮਾਰੀ


ਖਾਂਸੀ, ਜੁਕਾਮ, ਅਸਥਮਾ ਅਤੇ ਫੇਫੜਿਆਂ 'ਚ ਸੋਜ ਦੀ ਸਮੱਸਿਆ ਨੂੰ ਦੂਰ ਕਰਨ ਲਈ ਲੌਂਗ ਬਹੁਤ ਹੀ ਫਾਇਦੇਮੰਦ ਹੁੰਦਾ ਹੈ।


ਕੰਨ 'ਚ ਦਰਦ


ਲੌਂਗ ਅਤੇ ਤਿਲ ਦੇ ਤੇਲ ਨੂੰ ਮਿਕਸ ਕਰਕੇ ਕੁਝ ਬੂੰਦਾਂ ਕੰਨ 'ਚ ਪਾਓ। ਇਸ ਨਾਲ ਕੰਨ ਦਾ ਦਰਦ ਦੂਰ ਹੋ ਜਾਂਦਾ ਹੈ।

ਸਿਰਦਰਦ


ਸਿਰਦਰਦ ਨੂੰ ਦੂਰ ਕਰਨ ਲਈ ਲੌਂਗ ਦੇ ਤੇਲ 'ਚ ਨਮਕ ਪਾ ਕੇ ਮਿਲਾਓ। ਇਸ ਤੋਂ ਇਲਾਵਾ ਲੌਂਗ ਅਤੇ ਨਾਰੀਅਲ ਤੇਲ ਨੂੰ ਮਿਕਸ ਕਰਕੇ ਮਾਲਿਸ਼ ਕਰਨ ਨਾਲ ਸਿਰ ਦਰਦ ਦੂਰ ਹੋ ਜਾਂਦਾ ਹੈ।

ਕੈਂਸਰ


ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਲੌਂਗ ਦੇ ਤੇਲ ਦੀ ਵਰਤੋਂ ਰੋਗਾਂ ਨਾਲ ਲੜਣ ਦੀ ਤਾਕਤ ਨੂੰ ਵਧਾਉਂਦਾ ਹੈ, ਜਿਸ ਨਾਲ ਸਰੀਰ ਨੂੰ ਕੈਂਸਰ ਸੈਲਸ ਨਾਲ ਲੜਣ 'ਚ ਮਦਦ ਮਿਲਦੀ ਹੈ।

ਇਨਫੈਕਸ਼ਨ


ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਲੌਂਗ ਦਾ ਤੇਲ ਇਨਫੈਕਸ਼ਨ ਦੇ ਖਤਰੇ ਨੂੰ ਘੱਟ ਕਰਦਾ ਹੈ। ਇਸ ਲਈ ਸੱਟ, ਜਖਮ, ਖਾਰਸ਼, ਕਿਸੇ ਦੇ ਕੱਟਣ ਜਾਂ ਡੰਗ ਮਾਰਣ 'ਤੇ ਇਸ ਤੇਲ ਨੂੰ ਲਗਾਓ।

SHARE ARTICLE
Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement