
ਦਹੀਂ ’ਚ ਮੌਜੂਦ ਕੈਲਸ਼ੀਅਮ ਮਾਸਪੇਸ਼ੀਆਂ, ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤੀ ਦਿਵਾਉਣ ਦਾ ਕੰਮ ਕਰਦਾ ਹੈ।
ਮੁਹਾਲੀ: ਸਰੀਰ ਨੂੰ ਤੰਦਰੁਸਤ ਅਤੇ ਬੀਮਾਰੀਆਂ ਤੋਂ ਬਚਾਅ ਕੇ ਰੱਖਣ ਲਈ ਖ਼ੁਰਾਕ ਦਾ ਖ਼ਾਸ ਖ਼ਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਦਹੀਂ ਵਿਚ ਗੁੜ ਮਿਲਾ ਕੇ ਖਾਣ ਨਾਲ ਖ਼ੂਨ ਦੀ ਘਾਟ ਪੂਰੀ ਹੋਵੇਗੀ। ਆਉ ਜਾਣਦੇ ਹਾਂ ਇਨ੍ਹਾਂ ਬਾਰੇ:
Curd And Jaggery
ਦਹੀਂ ਵਿਚ ਗੁੜ ਮਿਲਾ ਕੇ ਖਾਣ ਨਾਲ ਸਰੀਰ ਦਾ ਤਾਪਮਾਨ ਵਧੀਆ ਹੁੰਦਾ ਹੈ। ਅਜਿਹੇ ਵਿਚ ਸਾਹ ਨਾਲ ਜੁੜੀ ਸਮੱਸਿਆ ਦੂਰ ਹੁੰਦੀ ਹੈ। ਔਰਤਾਂ ਨੂੰ ਹਮੇਸ਼ਾ ਪੀਰੀਅਡਜ਼ ਦੌਰਾਨ ਨਾ ਬਰਦਾਸ਼ਤ ਹੋਣ ਵਾਲੇ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਗੁੜ ਮਿਕਸਡ ਦਹੀਂ ਖਾਣਾ ਲਾਭਕਾਰੀ ਹੁੰਦਾ ਹੈ। ਇਸ ਨੂੰ ਖਾਣ ਨਾਲ ਢਿੱਡ ਦੇ ਦਰਦ, ਐਸੀਡਿਟੀ ਆਦਿ ਤੋਂ ਰਾਹਤ ਮਿਲਦੀ ਹੈ।
Curd
ਅਨੀਮੀਆ ਦੀ ਸ਼ਿਕਾਇਤ ਵਾਲੇ ਲੋਕਾਂ ਨੂੰ ਅਪਣੀ ਖ਼ੁਰਾਕ ’ਚ ਗੁੜ ਅਤੇ ਦਹੀਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ’ਚ ਆਇਰਨ ਹੋਣ ਨਾਲ ਸਰੀਰ ’ਚ ਖ਼ੂਨ ਦੀ ਘਾਟ ਨੂੰ ਪੂਰਾ ਕਰਨ ’ਚ ਮਦਦ ਮਿਲਦੀ ਹੈ। ਭਾਰ ਵਧਣ ਕਾਰਨ ਸਰੀਰ ਬੀਮਾਰੀਆਂ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ਵਿਚ ਗੁੜ ਅਤੇ ਦਹੀਂ ਖਾਣਾ ਲਾਭਕਾਰੀ ਹੁੰਦਾ ਹੈ। ਇਸ ਨਾਲ ਢਿੱਡ ਅਤੇ ਕਮਰ ਦੇ ਆਸ-ਪਾਸ ਜਮ੍ਹਾਂ ਵਾਧੂ ਚਰਬੀ ਘੱਟ ਹੋ ਕੇ ਮੈਟਾਬੋਲੀਜ਼ਮ ਨੂੰ ਵਧਾਉਣ ’ਚ ਸਹਾਇਤਾ ਮਿਲਦੀ ਹੈ। ਅਜਿਹੇ ਵਿਚ ਭਾਰ ਕੰਟਰੋਲ ਵਿਚ ਰਹਿੰਦਾ ਹੈ।
Jaggery
ਦਹੀਂ ’ਚ ਮੌਜੂਦ ਕੈਲਸ਼ੀਅਮ ਮਾਸਪੇਸ਼ੀਆਂ, ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤੀ ਦਿਵਾਉਣ ਦਾ ਕੰਮ ਕਰਦਾ ਹੈ। ਅਜਿਹੇ ’ਚ ਸਰੀਰ ਦਾ ਵਧੀਆ ਵਿਕਾਸ ਹੋਣ ਦੇ ਨਾਲ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਮਜ਼ਬੂਤ ਕਰਨ ਵਿਚ ਸਹਾਇਤਾ ਮਿਲਦੀ ਹੈ। ਅਜਿਹੇ ਵਿਚ ਭੋਜਨ ਚੰਗੀ ਤਰ੍ਹਾਂ ਹਜ਼ਮ ਹੋਣ ਨਾਲ ਢਿੱਡ ’ਚ ਦਰਦ, ਐਸਿਡਿਟੀ, ਕਬਜ਼, ਬਦਹਜ਼ਮੀ ਆਦਿ ਤੋਂ ਬਚਾਅ ਰਹਿੰਦਾ ਹੈ।